ETV Bharat / business

ਹੁਣ ਕਿਸੇ ਵੀ ਸਮੇਂ ਕਰ ਸਕਦੇ ਹੋ ਪੈਸਾ ਟ੍ਰਾਂਸਫਰ, ਅੱਜ ਰਾਤ ਤੋਂ ਸ਼ੁਰੂ ਹੋਵੇਗੀ NEFT ਦੀ ਸੁਵਿਧਾ - ਰਿਜ਼ਰਵ ਬੈਂਕ ਰਾਸ਼ਟਰੀ ਇਲੈਕਟ੍ਰਾਨਿਕ ਫੰਡਸ ਟ੍ਰਾਂਸਫਰ ਸਿਸਟਮ

ਰਿਜ਼ਰਵ ਬੈਂਕ ਰਾਸ਼ਟਰੀ ਇਲੈਕਟ੍ਰਾਨਿਕ ਫੰਡਸ ਟ੍ਰਾਂਸਫਰ ਸਿਸਟਮ (ਐਨਈਐਫਟੀ) ਦੇ ਜ਼ਰੀਏ 24 ਘੰਟੇ ਟ੍ਰਾਂਜੈਕਸ਼ਨ ਦੀ ਸੁਵਿਧਾ ਸ਼ੁਰੂ ਕੀਤੀ ਜਾਵੇਗੀ।

ਰਿਜ਼ਰਵ ਬੈਂਕ
ਰਿਜ਼ਰਵ ਬੈਂਕ
author img

By

Published : Dec 16, 2019, 9:24 PM IST

ਨਵੀਂ ਦਿੱਲੀ: ਰਿਜ਼ਰਵ ਬੈਂਕ ਡਿਜੀਟਲ ਲੈਣ-ਦੇਣ ਨੂੰ ਉਤਸਾਹਿਤ ਕਰਨ ਲਈ ਅੱਜ ਰਾਤ 12 ਵਜੇ ਤੋਂ ਰਾਸ਼ਟਰੀ ਇਲੈਕਟ੍ਰਾਨਿਕ ਫੰਡਸ ਟ੍ਰਾਂਸਫਰ ਸਿਸਟਮ (ਐਨਈਐਫਟੀ) ਦੇ ਜ਼ਰੀਏ 24 ਘੰਟੇ ਟ੍ਰਾਂਜੈਕਸ਼ਨ ਦੀ ਸੁਵਿਧਾ ਸ਼ੁਰੂ ਕੀਤੀ ਜਾਵੇਗੀ। ਰਿਜ਼ਰਵ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਐਨਈਐਫਟੀ ਅਧੀਨ ਲੈਣ-ਦੇਣ ਦੀ ਸਹੂਲਤ ਹਫ਼ਤੇ ਦੇ ਸੱਤ ਦਿਨ ਅਤੇ ਛੁੱਟੀਆਂ ਸਮੇਤ ਦਿਨ ਵਿੱਚ 24 ਘੰਟੇ ਉਪਲਬਧ ਹੋਵੇਗੀ।

ਐਨਈਐਫਟੀ ਟ੍ਰਾਂਜੈਕਸ਼ਨਾਂ ਦਾ ਨਿਪਟਾਰਾ ਆਮ ਦਿਨਾਂ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਅਤੇ ਪਹਿਲੇ ਅਤੇ ਤੀਜੇ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਇੱਕ ਘੰਟਾ ਦੇ ਅਧਾਰ ਤੇ ਕੀਤਾ ਜਾਂਦਾ ਹੈ। ਰਿਜ਼ਰਵ ਬੈਂਕ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਐਨਈਐਫਟੀ ਲੈਣ-ਦੇਣ ਨੂੰ 24 ਘੰਟੇ ਯਾਨੀ ਕਿ ਹਫ਼ਤੇ ਦੇ ਸੱਤਾਂ ਦਿਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਰਿਜ਼ਰਵ ਬੈਂਕ ਪਹਿਲਾਂ ਹੀ ਸਾਰੇ ਮੈਂਬਰ ਬੈਂਕਾਂ ਨੂੰ ਚਾਲੂ ਖਾਤੇ ਵਿੱਚ ਹਰ ਸਮੇਂ ਰੈਗੂਲੇਟਰ ਕੋਲ ਲੋੜੀਂਦੇ ਫੰਡ ਰੱਖਣ ਲਈ ਕਹਿੰਦਾ ਹੈ ਤਾਂ ਜੋ ਐਨਈਐਫਟੀ ਦੇ ਲੈਣ-ਦੇਣ ਵਿੱਚ ਕੋਈ ਵਿਘਨ ਨਾ ਪਵੇ। ਕੇਂਦਰੀ ਬੈਂਕ ਨੇ ਕਿਹਾ ਕਿ ਸਾਰੇ ਬੈਂਕਾਂ ਨੂੰ NEFT ਲੈਣ ਦੇਣ ਦੇ ਸੌਦੇ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ।

ਉਨ੍ਹਾਂ ਕਿਹਾ ਕਿ ਬੈਂਕ ਉਪਭੋਗਤਾਵਾਂ ਨੂੰ ਐਨਈਐਫਟੀ ਵਿੱਚ ਤਬਦੀਲੀਆਂ ਬਾਰੇ ਸੂਚਿਤ ਕਰ ਸਕਦੇ ਹਨ। ਧਿਆਨ ਯੋਗ ਹੈ ਕਿ ਰਿਜ਼ਰਵ ਬੈਂਕ ਪਹਿਲਾਂ ਹੀ ਐਨਈਐਫਟੀ ਅਤੇ ਆਰਟੀਜੀਐਸ ਟ੍ਰਾਂਜੈਕਸ਼ਨਾਂ 'ਤੇ ਫੀਸਾਂ ਖ਼ਤਮ ਕਰਨ ਦਾ ਫੈਸਲਾ ਕਰ ਚੁੱਕਾ ਹੈ।

Intro:Body:

df,D,./

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.