ਨਵੀਂ ਦਿੱਲੀ: ਦੇਸ਼ ਦੀ ਸਭ ਵੱਡੀ ਕਾਰ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਨੇ ਦੋ ਲੱਖ ਤੋਂ ਵੱਧ ਕਾਰਾਂ ਆਨਲਾਈਨ ਜ਼ਰੀਏ ਵੇਚੀਆਂ ਹਨ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੰਪਨੀ ਨੇ ਆਪਣੇ ਆਨਲਾਈਨ ਵਿਕਰੀ ਮੰਚ ਦੀ ਸ਼ੁਰੂਆਤ 2 ਸਾਲ ਪਹਿਲਾਂ ਕੀਤੀ ਸੀ। ਕੰਪਨੀ ਇਸ ਡਿਜੀਟਲ ਮੰਚ ਨਾਲ ਦੇਸ਼ਭਰ ਦੀ ਕਰੀਬ 1,000 ਡਿਲਰਸ਼ਿਪ ਨੂੰ ਜੋੜ ਚੁੱਕੀ ਹੈ।
ਮਾਰੂਤੀ ਮੁਜੁਕੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਸ਼ਾਸ਼ਾਂਕ ਸ੍ਰੀ ਵਾਸਤਵ ਨੇ ਕਿਹਾ ਕਿ, ਵਾਹਨ ਵਿਕਰੀ ਦੇ ਲਈ ਡਿਜੀਟਲ ਮੰਚ ਦੇ ਜ਼ਰੀਏ ਸਾਡੀ ਵਿਕਰੀ ਦੋ ਲੱਖ ਇਕਾਈਆਂ ਨੂੰ ਪਾਰ ਕਰ ਗਈ ਹੈ।
ਉਨ੍ਹਾਂ ਕਿਹਾ ਕਿ ਡਿਜੀਟਲ ਮੰਚ ਦੇ ਜ਼ਰੀਏ ਗ੍ਰਾਹਕਾਂ ਦੀ ਪੁੱਛਗਿੱਛ ਦਾ ਅੰਕੜਾ 21 ਲੱਖ ਉੱਤੇ ਪਹੁੰਚ ਗਿਆ ਹੈ।
ਸ੍ਰੀ ਵਾਸਤਵ ਨੇ ਗੂਗਲ ਆਟੋ ਗਿਯਰ ਸ਼ਿਫਟ ਇੰਡੀਆ-2020 ਰਿਪੋਰਟ ਦਾ ਹਵਾਲਾ ਦਿੰਦੇ ਹੋ ਕਿਹਾ ਕਿ ਨਵੀਂ ਕਾਰਾਂ ਦੀ 95 ਫੀਸਦ ਵਿਕਰੀ ਡਿਜੀਟਲ ਰੂਪ ਤੋਂ ਪ੍ਰਭਾਵਿਤ ਰਹਿੰਦੀ ਹੈ। ਗ੍ਰਾਹਕ ਕੋਈ ਵੀ ਵਾਹਨ ਖਰੀਦਣ ਤੋਂ ਪਹਿਲੇ ਆਨਲਾਈਨ ਜ਼ਰੀਏ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਉਸ ਤੋਂ ਬਾਅਦ ਡਿਲਰਸ਼ਿਪ ਉੱਤੇ ਜਾਂਦੇ ਹੈ।