ETV Bharat / business

ਅਗਲੀ ਵਾਰ ਭਾਰਤ ਦਾ ਦੌਰਾ ਕਰਨ ਤੋਂ ਪਹਿਲਾਂ ਜੈਫ਼ ਬੇਜੋਸ ਲਈ ਮਹੱਤਵਪੂਰਨ ਸਬਕ - Washington Post write about jeff bezos India tour

ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਜੈਫ ਬੇਜੋਸ ਨੇ 6 ਸਾਲਾਂ ਬਾਅਦ ਭਾਰਤ ਦਾ ਦੌਰਾ ਕੀਤਾ। ਆਪਣੇ ਇਸ 3 ਦਿਨਾਂ ਦੌਰੇ  ਦੌਰਾਨ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਪਤੰਗ ਉਡਾਉਣਾ ਸਿੱਖਿਆ।

Key lessons for Jeff Bezos when he visits India next time
ਅਗਲੀ ਵਾਰ ਭਾਰਤ ਦਾ ਦੌਰਾ ਕਰਨ ਤੋਂ ਪਹਿਲਾਂ ਜੈਫ਼ ਬੇਜੋਸ ਲਈ ਮਹੱਤਵਪੂਰਨ ਸਬਕ
author img

By

Published : Jan 20, 2020, 2:34 PM IST

ਨਵੀਂ ਦਿੱਲੀ: ਉਹ ਆਇਆ, ਉਸ ਨੇ ਦੇਖਿਆ, ਪਰ ਜਿੱਤ ਹਾਸਲ ਕਰਨ ਵਿੱਚ ਅਸਫ਼ਲ ਰਿਹਾ। ਅਜਿਹਾ ਲੱਗਦਾ ਹੈ ਕਿ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਲਈ ਹੋਮਵਰਕ ਚੰਗੀ ਤਰ੍ਹਾਂ ਨਹੀਂ ਕੀਤਾ ਸੀ।

ਬੇਜੋਸ ਨੂੰ ਮੁੰਬਈ ਦੀਆਂ ਹਸਤੀਆਂ ਦੀ ਮੌਜੂਦਗੀ ਵਿੱਚ ਠੰਡੀ ਹਵਾ ਮਿਲਣ ਤੋਂ ਪਹਿਲਾਂ ਦਿੱਲੀ 'ਚ ਤਿੱਖੀ ਰਾਜਨੀਤਿਕ ਗਰਮੀ ਦਾ ਸਾਹਮਣਾ ਕਰਨਾ ਪਿਆ।

ਇਹ ਉਨ੍ਹਾਂ ਦੀ 3 ਦਿਨਾਂ ਦੀ ਭਾਰਤ ਯਾਤਰਾਂ ਦੇ ਪ੍ਰਮੁੱਖ ਕਦਮ ਸਨ। ਜਿਸ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਤੋਂ ਲੈ ਕੇ ਪਤੰਗ ਉੜਾਉਣ ਤੱਕ ਬਾਰੇ ਜਾਣੂ ਕਰਵਾਇਆ ਗਿਆ।

ਮੀਡਿਆ ਪ੍ਰਬੰਧ: ਭਾਰਤ ਦੀ ਆਪਣੀ 3 ਦਿਨਾਂ ਯਾਤਰਾ ਦੇ ਆਖ਼ਰੀ ਦਿਨ ਬੇਜੋਸ ਅਤੇ ਐਮਾਜ਼ੋਨ ਨੇ ਵਪਾਰਕ ਨੇਤਾਵਾਂ ਦੇ ਨਾਲ ਸੰਮੇਲਨ ਕੀਤਾ। ਦੇਸ਼ ਦੇ ਸੀਨੀਅਰ ਸੰਪਾਦਕਾਂ ਨਾਲ ਇੱਕ ਸ਼ੁਰੂਆਤੀ ਨਾਸ਼ਤਾ ਵੀ ਪਹਿਲੇ ਹੀ ਦਿਨ ਉਨ੍ਹਾਂ ਦੇ ਵਿਅਸਤ ਪ੍ਰੋਗਰਾਮ ਦਾ ਹਿੱਸਾ ਰਿਹਾ। ਇਸ ਨਾਲ ਨਾ ਕੇਵਲ ਬੇਜੋਸ ਨੂੰ ਜ਼ਮੀਨੀ ਸਥਿਤੀ ਨੂੰ ਸਹੀ ਢੰਗ ਨਾਲ ਸਮਝਣ ਵਿੱਚ ਮਦਦ ਮਿਲੀ ਹੋਵੇਗੀ, ਬਲਕਿ ਇਸ ਨਾਲ ਉਨ੍ਹਾਂ ਨੂੰ ਵਧੀਆ ਕਵਰੇਜ਼ ਵੀ ਮਿਲੀ।

ਸਿੱਖਿਆ: ਮੌਜੂਦਾ ਮਸਲਿਆਂ ਬਾਰੇ ਹੀ ਗੱਲਬਾਤ ਕਰੋ।

ਵਾਸ਼ਿੰਗਟਨ ਪੋਸਟ: ਬੇਜੋਸ ਨੂੰ ਕਿਸੇ ਵੀ ਸੀਨੀਅਰ ਅਧਿਕਾਰੀ ਤੋਂ ਮਿਲਣ ਦਾ ਸਮਾਂ ਨਹੀਂ ਮਿਲਿਆ ਅਤੇ ਬੇਜੋਸ ਦੇ ਸਵੈ-ਮਿੱਤਰ ਵਾਸ਼ਿੰਗਟਨ ਪੋਸਟ ਨੂੰ ਇਸ ਦੇ ਲਈ ਦੋਸ਼ੀ ਠਹਿਰਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਨਾ ਮਿਲ ਕੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਨੂੰ ਝਟਕਾ ਦਿੱਤਾ। ਅਜਿਹੇ ਵੀ ਸੰਕੇਤ ਹਨ ਕਿ ਵਾਸ਼ਿੰਗਟਨ ਪੋਸਟ ਦੀ ਸੰਪਾਦਕੀ ਕਾਰਨ ਭਾਰਤ ਸਰਕਾਰ ਦੇ ਨਾਲ ਉਨ੍ਹਾਂ ਦੇ ਸਬੰਧ ਖ਼ਰਾਬ ਹੋਏ।

ਸਿੱਖਿਆ: ਲਿਖੇ ਹੋਏ ਦਾ ਹਰ ਪੱਖ ਦੇਖੋ ਅਤੇ ਆਪਣਾ ਸੰਤੁਲਨ ਬਣਾ ਕੇ ਰੱਖੋ।

ਵਪਾਰੀਆਂ ਦਾ ਵਿਰੋਧ ਪ੍ਰਦਰਸ਼ਨ: ਪੂਰੇ ਦੇਸ਼ ਦੇ ਵਪਾਰੀਆਂ ਨੇ ਕੰਨਫ਼ੈਡਰੇਸ਼ਨ ਆਲ ਆਫ਼ ਟ੍ਰੇਡਜ਼ ਦੀ ਸਰਪ੍ਰਸਤੀ ਹੇਠ ਬੇਜੋਸ ਦੀ ਯਾਤਰਾ ਦਾ ਵਿਰੋਧ ਕੀਤਾ। ਕੈਟ ਦੀ ਅਗਵਾਈ ਦੇ ਨਾਲ ਕੁੱਝ ਵਪਾਰੀ ਐੱਸਐੱਮਬੀ ਦੇ ਲਈ 'ਸੰਭਵ' ਨਾਂਅ ਐਮਾਜ਼ੋਨ ਇਵੈਂਟ ਵਾਲੀ ਥਾਂ ਉੱਤੇ ਵੀ ਪਹੁੰਚੇ। ਕੈਟ ਦੇ ਮੁਤਾਬਕ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨ ਵਿੱਚ 5 ਲੱਖ ਤੋਂ ਜ਼ਿਆਦਾ ਵਪਾਰੀ ਮੌਜੂਦ ਸਨ।
ਭਾਰਤ ਦੇ ਛੋਟੇ ਅਤੇ ਦਰਮਿਆਨੇ ਵਪਾਰਾਂ ਵਿੱਚ ਇੱਕ ਬਿਲਿਅਨ ਡਾਲਰ ਦੇ ਨਿਵੇਸ਼ ਅਤੇ 2025 ਤੱਕ 10 ਲੱਖ ਨਵੇਂ ਰੁਜ਼ਗਾਰ ਸੁਰਜੀਤ ਕਰਨ ਵਰਗੇ ਵੱਡੇ ਐਲਾਨ ਵਾਪਰੀਆਂ ਦੀ ਇੱਛਾ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹਨ।

ਸਿੱਖਿਆ: ਹਰ ਹਿੱਸੇਦਾਰ ਨੂੰ ਧਿਆਨ ਨਾਲ ਸੁਣੋ ਅਤੇ ਐਮਾਜ਼ੋਨ ਡਾਟ ਇੰਨ ਦੇ ਅਧੀਨ 'ਇੰਡੀਆ ਕੀ ਆਪਣੀ ਦੁਕਾਨ' ਬਣਾਓ।

ਗੁਪਤਤਾ: ਬੇਜੋਸ ਦੀ ਯਾਤਰਾ ਇੱਕ ਗੁਪਤ ਰਹੱਸ ਸੀ ਜੋ ਬੁਮੇਰੇਂਗ ਦੇ ਰੂਪ ਵਿੱਚ ਮੀਡਿਆ ਦੇ ਲੋਕਾਂ ਨੂੰ ਅਨੁਮਾਨ ਲਾਉਣ ਦੇ ਲਈ ਛੱਡ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਸਰੋਤਾਂ ਦਾ ਸਹਾਰਾ ਲੈਣ ਬਾਰੇ ਸੀ ਜਿੰਨ੍ਹਾਂ ਬਾਰੇ ਬੇਜੋਸ ਮਿਲਣ ਜਾ ਰਹੇ ਸਨ ਅਤੇ ਬੇਜੋਸ ਦੀ ਉਨ੍ਹਾਂ ਹੀ ਸਥਾਨਾਂ ਉੱਤੇ ਜਾਣ ਦੀ ਸੰਭਾਵਨਾ ਸੀ। ਇੱਥੋਂ ਤੱਕ ਕਿ ਇੱਕ ਮੂਲ ਯਾਤਰਾ ਪ੍ਰੋਗਰਾਮ ਦੀ ਪ੍ਰਸਥਿਤੀ ਨੇ ਅਫ਼ਵਾਹਾਂ ਨੂੰ ਖੰਭ ਦਿੱਤੇ।

ਸਿੱਖਿਆ: ਬਿਨਾਂ ਕਿਸੇ ਡਰ ਦੇ ਰਹੋ ਅਤੇ ਮਨੋਰੰਜਨ ਕਰੋ।

ਜਾਣਕਾਰੀ ਮੁਤਾਬਕ ਬੇਜੋਸ 6 ਸਾਲਾਂ ਬਾਅਦ ਭਾਰਤ ਆਏ ਸਨ ਅਤੇ ਜਾਂਦੇ-ਜਾਂਦੇ ਬੇਜੋਸ ਨੇ ਬਾਲੀਵੁੱਡ ਅਤੇ ਉਦਯੋਗ ਜਗਤ ਦੇ ਨੇਤਾਵਾਂ ਦਾ ਧੰਨਵਾਦ ਕੀਤਾ।

Intro:Body:

GP 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.