ETV Bharat / business

ਜੁਲਾਈ 'ਚ 2.5 ਮਿਲੀਅਨ ਹੋਈ ਜੀਓ ਦੇ ਐਕਟਿਵ ਗਾਹਕਾਂ ਦੀ ਗਿਣਤੀ, ਏਅਰਟੈਲ, ਵੋਡਾਫੋਨ ਤੇ ਆਈਡੀਆ ਨੂੰ ਭਾਰੀ ਨੁਕਸਾਨ

author img

By

Published : Oct 18, 2020, 4:32 PM IST

ਐਕਸਿਸ ਕੈਪੀਟਲ ਦੇ ਟਰਾਈ ਦੇ ਮਾਸਿਕ ਅੰਕੜਿਆਂ ਦੇ ਹਵਾਲੇ ਤੋਂ ਤਾਜ਼ਾ ਰਿਪੋਰਟ 'ਚ ਕਿਹਾ ਗਿਆ ਹੈ, “ਜੁਲਾਈ ਵਿੱਚ ਐਕਟਿਵ ਗਾਹਕਾਂ ਜਾਂ ਉਦਯੋਗਾਂ ਦੇ ਕੁਨੈਕਸ਼ਨਾਂ ਦੀ ਗਿਣਤੀ 21 ਲੱਖ ਘੱਟ ਕੇ 95.6 ਕਰੋੜ ਰਹਿ ਗਈ ਹੈ। ਜੂਨ ਦੀ ਸ਼ੁਰੂਆਤ 'ਚ, ਮਹੀਨੇ-ਦਰ-ਮਹੀਨੇ ਅਧਾਰਤ ਐਕਟਿਵ ਗਾਹਕਾਂ ਦੀ ਗਿਣਤੀ 28 ਲੱਖ ਘੱਟ ਗਈ ਸੀ। ”

Jio's active subscribers increase by 2.5 million
2.5 ਮਿਲੀਅਨ ਹੋਈ ਜੀਓ ਦੇ ਐਕਟਿਵ ਗਾਹਕਾਂ ਦੀ ਗਿਣਤੀ

ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਐਕਟਿਵ ਗਾਹਕਾਂ ਦੀ ਗਿਣਤੀ ਜੁਲਾਈ 'ਚ 25 ਲੱਖ ਵਧੀ ਹੈ। ਇਸ ਨਾਲ ਪਿਛਲੇ ਮਹੀਨੇ ਜਿਓ ਦੇ ਐਕਟਿਵ ਗਾਹਕਾਂ ਦੀ ਗਿਣਤੀ ਘੱਟ ਗਈ ਸੀ। ਉਸੇ ਸਮੇਂ, ਇਸ ਦੇ ਪ੍ਰਮੁੱਖ ਵਿਰੋਧੀ ਭਾਰਤੀ ਏਅਰਟੈਲ ਦੇ ਐਕਟਿਵ ਗਾਹਕਾਂ ਦੀ ਗਿਣਤੀ ਜੁਲਾਈ ਵਿੱਚ ਚਾਰ ਲੱਖ ਘੱਟ ਗਈ। ਇਸੇ ਤਰ੍ਹਾਂ ਵੋਡਾਫੋਨ ਤੇ ਆਈਡੀਆ ਨੇ 38 ਲੱਖ ਐਕਟਿਵ ਗਾਹਕਾਂ ਨੂੰ ਗੁਆ ਦਿੱਤਾ ਹੈ। ਇਹ ਜਾਣਕਾਰੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੇ ਅੰਕੜਿਆਂ ਵਿੱਚ ਦਿੱਤੀ ਗਈ ਹੈ।

ਅੰਕੜਿਆਂ ਮੁਤਾਬਕ ਫਰਵਰੀ ਤੋਂ ਬਾਅਦ ਪਹਿਲੀ ਵਾਰ ਜੁਲਾਈ 'ਚ ਦੂਰਸੰਚਾਰ ਗਾਹਕਾਂ ਦੀ ਕੁੱਲ ਗਿਣਤੀ ਵਿੱਚ 35 ਲੱਖ ਦਾ ਵਾਧਾ ਹੋਇਆ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਐਕਟਿਵ ਗਾਹਕਾਂ ਦੀ ਕੁੱਲ ਗਿਣਤੀ 21 ਲੱਖ ਤੱਕ ਘੱਟ ਗਈ ਹੈ।”

ਐਕਸਿਸ ਕੈਪੀਟਲ ਦੇ ਟਰਾਈ ਦੇ ਮਾਸਿਕ ਅੰਕੜਿਆਂ ਦੇ ਹਵਾਲੇ ਨਾਲ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ, “ਜੁਲਾਈ ਵਿੱਚ ਐਕਟਿਵ ਗਾਹਕਾਂ ਜਾਂ ਉਦਯੋਗਾਂ ਦੇ ਕੁਨੈਕਸ਼ਨਾਂ ਦੀ ਗਿਣਤੀ 21 ਲੱਖ ਘਟ ਕੇ 95.6 ਕਰੋੜ ਰਹਿ ਗਈ ਹੈ। ਜੂਨ ਦੀ ਸ਼ੁਰੂਆਤ ਵਿੱਚ, ਮਹੀਨੇ-ਦਰ-ਮਹੀਨੇ ਅਧਾਰਤ ਐਕਟਿਵ ਗਾਹਕਾਂ ਦੀ ਗਿਣਤੀ ਗਿਣਤੀ 28 ਲੱਖ ਘੱਟ ਗਈ ਸੀ। ”

ਐਕਟਿਵ ਗਾਹਕਾਂ ਦੀ ਗਿਣਤੀ ਵਿਜ਼ਟਰ ਲੋਕੇਸ਼ਨ ਰਜਿਸਟਰ (ਵੀਐਲਆਰ) ਵੱਲੋਂ ਕੱਢੀ ਜਾਂਦੀ ਹੈ। ਇਹ ਮੋਬਾਈਲ ਨੈਟਵਰਕ ਉੱਤੇ ਐਕਟਿਵ ਗਾਹਕਾਂ ਦੀ ਗਿਣਤੀ ਦੱਸਦਾ ਹੈ।

ਐਕਸਿਸ ਰਿਪੋਰਟ ਵਿੱਚ ਕਿਹਾ ਗਿਆ ਹੈ, “ਟਰਾਈ ਦੇ ਅੰਕੜਿਆਂ ਮੁਤਾਬਕ ਰਿਲਾਇੰਸ ਜਿਓ ਦੇ ਐਕਟਿਵ ਗਾਹਕਾਂ ਦੀ ਗਿਣਤੀ ਜੁਲਾਈ 'ਚ 2.5 ਮਿਲੀਅਨ ਵਧੀ ਹੈ। ਇਸ ਅਰਸੇ ਦੌਰਾਨ ਏਅਰਟੈਲ ਨੇ 4 ਲੱਖ ਅਤੇ ਵੋਡਾਫੋਨ ਆਈਡੀਆ ਨੇ 38 ਲੱਖ ਐਕਟਿਵ ਗਾਹਕ ਗੁਆਏ। ਮਹੀਨੇ-ਦਰ- ਮਹੀਨੇ ਦੇ ਅਧਾਰ ਤੇ, ਇਸ ਵਿੱਚ 33 ਲੱਖ ਦਾ ਵਾਧਾ ਹੋਇਆ ਹੈ, ਪਰ ਵੀਐਲਆਰ ਵਿੱਚ 1.14 ਫੀਸਦੀ ਗਿਰਾਵਟ ਕਾਰਨ ਇਸ ਨੇ ਆਪਣਾ ਕੁੱਝ ਲਾਭ ਗੁਆ ਦਿੱਤਾ ਹੈ। ”

ਟਰਾਈ ਦੇ ਮੁਤਾਬਕ, ਜੁਲਾਈ ਮਹੀਨੇ ਦੌਰਾਨ ਦੇਸ਼ 'ਚ ਵਾਇਰਲੈੱਸ ਕੁਨੈਕਸ਼ਨਾਂ ਦੀ ਕੁੱਲ ਗਿਣਤੀ 114.4 ਮਿਲੀਅਨ ਸੀ। ਐਕਟਿਵ ਕੁਨੈਕਸ਼ਨਾਂ ਦੀ ਗਿਣਤੀ ਜੁਲਾਈ 2020 'ਚ 95.58 ਕਰੋੜ ਸੀ।

ਟਰਾਈ ਨੇ ਕਿਹਾ ਕਿ ਕੁੱਲ ਗਾਹਕਾਂ ਲਈ ਐਕਟਿਵ ਕੁਨੈਕਸ਼ਨਾਂ ਦਾ ਅਨੁਪਾਤ 83.54 ਫੀਸਦੀ ਸੀ।

ਟਰਾਈ ਦੇ ਮੁਤਾਬਕ, ਭਾਰਤੀ ਏਅਰਟੈਲ ਦੇ ਜੁਲਾਈ 2020 ਵਿੱਚ ਵੱਧ ਤੋਂ ਵੱਧ ਵੀਐਲਆਰ ਦੀ ਤਰੀਕ ਦੇ ਅਨੁਸਾਰ ਐਕਟਿਵ ਗਾਹਕਾਂ ਦਾ ਅਨੁਪਾਤ ਸਭ ਤੋਂ ਵੱਧ ਸੀ। ਉਸੇ ਸਮੇਂ, ਰਿਲਾਇੰਸ ਜੀਓ ਦੇ ਐਕਟਿਵ ਗਾਹਕਾਂ ਦਾ ਅਨੁਪਾਤ 78 ਫੀਸਦੀ ਅਤੇ ਵੋਡਾਫੋਨ ਆਈਡੀਆ ਦਾ 89.3 ਫੀਸਦੀ ਸੀ।

ਕੁੱਲ ਮਿਲਾ ਕੇ, ਜੀਓ ਦੇ ਜੁਲਾਈ ਮਹੀਨੇ ਵਿੱਚ 313 ਮਿਲੀਅਨ ਐਕਟਿਵ ਗਾਹਕ ਸਨ। ਇਸ ਦੇ ਨਾਲ ਹੀ ਏਅਰਟੈਲ ਦੇ ਐਕਟਿਵ ਗਾਹਕਾਂ ਦੀ ਗਿਣਤੀ 31 ਕਰੋੜ ਸੀ ਅਤੇ ਵੋਡਾਫੋਨ ਆਈਡੀਆ ਦੇ ਐਕਟਿਵ ਗਾਹਕਾਂ ਦੀ ਗਿਣਤੀ 26.9 ਕਰੋੜ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੂਨ ਵਿੱਚ ਏਅਰਟੈਲ 311 ਮਿਲੀਅਨ ਐਕਟਿਵ ਗਾਹਕਾਂ ਨਾਲ ਸਭ ਤੋਂ ਅੱਗੇ ਸੀ। ਉਸੇ ਸਮੇਂ, ਜੂਨ ਵਿੱਚ, ਜੀਓ ਦੇ ਐਕਟਿਵ ਗਾਹਕਾਂ ਦੀ ਗਿਣਤੀ 31 ਕਰੋੜ ਸੀ ਅਤੇ ਵੋਡਾਫੋਨ ਆਈਡੀਆ ਦੇ ਐਕਟਿਵ ਗਾਹਕਾਂ ਦੀ ਗਿਣਤੀ 27.3 ਕਰੋੜ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.