ETV Bharat / business

ਵੋਡਾ-ਆਈਡੀਆ ਨੂੰ ਪਛਾੜ 'ਜੀਓ' ਦੇਸ਼ ਦੀ ਮੋਹਰੀ ਦੂਰਸੰਚਾਰ ਕੰਪਨੀ - ਮੁਕੇਸ਼ ਅੰਬਾਨੀ

ਰਿਲਾਇੰਸ ਇੰਡਸਟ੍ਰੀਜ਼ ਦੁਆਰਾ ਪਿਛਲੇ ਹਫ਼ਤੇ ਆਪਣੇ ਵਪਾਰ ਦੀ ਪਹਿਲੀ ਤਿਮਾਹੀ ਦੇ ਨਤੀਜੇ ਐਲਾਨੇ ਗਏ ਸਨ, ਜਿੰਨ੍ਹਾਂ ਵਿੱਚ ਕੰਪਨੀ ਨੇ ਦੱਸਿਆ ਕਿ ਉਸ ਦੀ ਹਿੱਸੇਦਾਰ ਰਿਲਾਇੰਸ ਜੀਓ ਦੇ ਜੂਨ 2019 ਦੇ ਅੰਤ ਤੱਕ ਕੁੱਲ ਗਾਹਕ 33.13 ਕਰੋੜ ਹਨ।

ਵੋਡਾ-ਆਈਡਿਆ ਨੂੰ ਪਛਾੜ 'ਜਿਓ' ਦੇਸ਼ ਦੀ ਮੋਹਰੀ ਦੂਰਸੰਚਾਰ ਕੰਪਨੀ
author img

By

Published : Jul 27, 2019, 1:13 PM IST

Updated : Jul 27, 2019, 2:55 PM IST

ਨਵੀਂ ਦਿੱਲੀ : ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਰਿਲਾਇੰਸ ਜੀਓ ਆਪਣੀ ਸ਼ੁਰੂਆਤ ਦੇ 3 ਸਾਲਾਂ ਦੇ ਅੰਦਰ ਹੀ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਸੇਵਾ ਦੇਣ ਵਾਲੀ ਕੰਪਨੀ ਬਣ ਗਈ ਹੈ। ਕੰਪਨੀ ਦੇ ਉਪਭੋਗਤਾਵਾਂ ਦੀ ਗਿਣਤੀ 33.13 ਕਰੋੜ ਹੈ, ਜਦਕਿ ਵੋਡਾਫ਼ੋਨ-ਆਈਡੀਆ ਦੇ ਗਾਹਕਾਂ ਦੀ ਗਿਣਤੀ ਘੱਟ ਕੇ 32 ਕਰੋੜ ਰਹਿ ਗਈ ਹੈ।

ਰਿਲਾਇੰਸ ਇੰਡਸਟ੍ਰੀਜ਼ ਵੱਲੋਂ ਪਿਛਲੇ ਹਫ਼ਤੇ ਜਾਰੀ ਪਹਿਲੀ ਤਿਮਾਹੀ ਦੇ ਨਤੀਜਿਆਂ ਮੁਤਾਬਕ ਉਸ ਦੀ ਹਿੱਸੇਦਾਰ ਕੰਪਨੀ ਰਿਲਾਇੰਸ ਜੀਓ ਦੇ ਗਾਹਕਾਂ ਦੀ ਗਿਣਤੀ ਜੂਨ 2019 ਦੇ ਆਖ਼ਰ ਵਿੱਚ 33.13 ਕਰੋੜ ਹੈ।

ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਮੁਤਾਬਕ ਜਿਓ ਮਈ ਵਿੱਚ ਏਅਰਟੈੱਲ ਨੂੰ ਪਿਛੇ ਛੱਡਦੀ ਹੋਈ ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਦੂਰਸੰਚਾਰ ਸੇਵਾ ਦੇਣ ਵਾਲੀ ਕੰਪਨੀ ਬਣੀ ਸੀ। ਵੋਡਾਫ਼ੋਨ-ਆਈਡਿਆ ਨੇ ਸ਼ੁੱਕਰਵਾਰ ਨੂੰ ਸੂਚਿਤ ਕੀਤਾ ਕਿ 30 ਜੂਨ ਨੂੰ ਉਸ ਦੇ ਗਾਹਕਾਂ ਦੀ ਗਿਣਤੀ ਘਟ ਕੇ 32 ਕਰੋੜ ਰਹਿ ਗਈ।

ਤੁਹਾਨੂੰ ਦੱਸ ਦਈਏ ਕਿ ਰਿਲਾਇੰਸ ਇੰਜਸਟ੍ਰੀਜ਼ ਦੀ ਹਿੱਸੇਦਾਰ ਰਿਲਾਇੰਸ ਜੀਓ ਨੂੰ 27 ਦਸੰਬਰ 2015 ਨੂੰ ਹੋਂਦ ਵਿੱਚ ਆਈ ਸੀ ਅਤੇ ਇਸ ਨੂੰ ਲੋਕਾਂ ਲਈ 5 ਸਤੰਬਰ 2016 ਨੂੰ ਜਾਰੀ ਕੀਤੀ ਗਈ ਸੀ।

ਇਹ ਵੀ ਪੜ੍ਹੋ : GST ਕੌਂਸਲ ਦੀ ਮੀਟਿੰਗ ਅੱਜ, ਈ-ਵਾਹਨਾਂ 'ਤੇ ਹੋ ਸਕਦੀ ਹੈ ਟੈਕਸ ਕਟੌਤੀ

ਇਸ ਤੋਂ ਪਹਿਲਾਂ 31 ਮਾਰਚ ਨੂੰ ਕੰਪਨੀ ਨੇ ਗਾਹਕਾਂ ਦੀ ਗਿਣਤੀ 33.41 ਕਰੋੜ ਹੋਣ ਦੀ ਸੂਚਨਾ ਦਿੱਤੀ ਸੀ। ਜਾਣਕਾਰੀ ਮੁਤਾਬਕ ਵੋਡਾਫ਼ੋਨ ਇੰਡੀਆ ਅਤੇ ਆਈਡਿਆ ਸੈਲੂਲਰ ਦੇ ਜੋੜ ਤੋਂ ਬਾਅਦ ਵੋਡਾਫ਼ੋਨ-ਆਈਡਿਆ 40 ਕਰੋੜ ਗਾਹਕਾਂ ਨਾਲ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਸੇਵਾ ਦੇਣ ਵਾਲੀ ਕੰਪਨੀ ਬਣ ਕੇ ਉੱਭਰੀ ਸੀ।

ਦੇਸ਼ ਦੀਆਂ ਦੋਵੇਂ ਵੱਡੀਆਂ ਕੰਪਨੀਆਂ ਵੋਡਾਫ਼ੋਨ ਇੰਡੀਆ ਅਤੇ ਆਈਡਿਆ ਸੈਲੂਲਰ ਦਾ ਮਿਤੀ 31 ਅਗਸਤ 2018 ਨੂੰ ਆਪਸੀ ਰਲੇਵਾਂ ਹੋ ਗਿਆ ਸੀ, ਜਿਸ ਤੋਂ ਬਾਅਦ ਇਹ ਵੋਡਾ-ਆਈਡਿਆ ਬਣ ਗਏ ਸਨ।

Intro:Body:

gurpreet

Conclusion:
Last Updated : Jul 27, 2019, 2:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.