ਨਵੀਂ ਦਿੱਲੀ: ਇੰਡੀਗੋ ਨੇ ਵੀਰਵਾਰ ਨੂੰ ਕਿਹਾ ਕਿ ਉਹ 2020 ਦੇ ਅਖ਼ੀਰ ਤੱਕ ਡਾਕਟਰਾਂ ਅਤੇ ਨਰਸਾਂ ਨੂੰ ਹਵਾਈ ਟਿਕਟਾਂ 'ਤੇ 25 ਪ੍ਰਤੀਸ਼ਤ ਦੀ ਛੋਟ ਦੇਵੇਗੀ ਕਿਉਂਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਮੁਹਰੇ ਹੋ ਕੇ ਲੜ ਰਹੇ ਹਨ।
ਏਅਰ ਲਾਈਨ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ, "ਨਰਸਾਂ ਅਤੇ ਡਾਕਟਰਾਂ ਨੂੰ ਚੈੱਕ-ਇਨ ਕਰਨ ਵੇਲੇ ਮਾਨਤਾ ਪ੍ਰਾਪਤ ਹਸਪਤਾਲ ਦੀ ਆਈਡੀ ਦਿਖਾਉਣੀ ਪਵੇਗੀ।"
ਉਨ੍ਹਾਂ ਕਿਹਾ,"ਇਹ ਛੂਟ 1 ਜੁਲਾਈ 2020 ਤੋਂ 31 ਦਸੰਬਰ 2020 ਤੱਕ ਇੰਡੀਗੋ ਦੀ ਵੈਬਸਾਈਟ ਰਾਹੀਂ ਬੁਕਿੰਗ ਦੌਰਾਨ ਦਿੱਤੀ ਜਾਵੇਗੀ।" ਘਰੇਲੂ ਉਡਾਣਾਂ 'ਤੇ ਯਾਤਰੀਆਂ ਦੀ ਆਵਾਜਾਈ ਘੱਟ ਹੈ, ਜਿਸ ਦਾ ਕੰਮ ਦੋ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ 25 ਮਈ ਨੂੰ ਮੁੜ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤੀਜੇ ਦਿਨ ਵੀ ਰਾਹਤ, ਜਾਣੋ ਅੱਜ ਦੇ ਰੇਟ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਟਵਿੱਟਰ 'ਤੇ ਕਿਹਾ ਕਿ 1 ਜੁਲਾਈ ਨੂੰ 785 ਉਡਾਣਾਂ 'ਚ 71,471 ਯਾਤਰੀਆਂ ਨੇ ਯਾਤਰਾ ਕੀਤੀ, ਜਿਸ ਦਾ ਮਤਲਬ ਹੈ ਕਿ ਬੁੱਧਵਾਰ ਨੂੰ ਇੱਕ ਜਹਾਜ਼ ਵਿੱਚ ਔਸਤਨ 91 ਯਾਤਰੀ ਸਵਾਰ ਹੁੰਦੇ ਹਨ।
ਦੱਸ ਦਈਏ ਕਿ ਆਮ ਤੌਰ 'ਤੇ ਵਰਤੇ ਜਾਣ ਵਾਲੇ ਏ-320 ਏਅਰਕ੍ਰਾਫਟ ਦੀਆਂ ਲਗਭਗ 180 ਸੀਟਾਂ ਹਨ, ਇਸਦਾ ਅਰਥ ਇਹ ਹੈ ਕਿ 1 ਜੁਲਾਈ ਨੂੰ ਯਾਤਰੀਆਂ ਦਾ ਭਾਰ 50 ਪ੍ਰਤੀਸ਼ਤ ਦੇ ਕਰੀਬ ਸੀ।