ਮੁੰਬਈ : ਦੀਵਾਲੀ ਤੋਂ ਬਾਅਦ ਬਲੀਪ੍ਰਤਿਪਦਾ ਦੀ ਛੁੱਟੀ ਹੋਣ ਕਾਰਨ ਸੋਮਵਾਰ ਨੂੰ ਭਾਰਤੀ ਸ਼ੇਅਰ ਅਤੇ ਕਮੋਡਿਟੀ ਬਾਜ਼ਾਰ ਵਿੱਚ ਕਾਰੋਬਾਰ ਬੰਦ ਹੈ। ਗੁਜਰਾਤ ਵਿੱਚ ਅੱਜ ਤੋਂ ਨਵੇਂ ਸਾਲ ਦਾ ਪਹਿਲਾ ਦਿਨ ਹੋਣ ਕਾਰਨ ਛੁੱਟੀ ਹੈ ਤਾਂ ਉੱਥੇ ਹੀ ਉੱਤਰੀ ਭਾਰਤ ਵਿੱਚ ਗੋਵਰਧਨ ਪੂਜਾ ਦੀ ਛੁੱਟੀ ਹੈ। ਦੇਸ਼ ਭਰ ਵਿੱਚ ਕਮੋਡਿਟੀ ਵਾਇਦਾ ਬਾਜ਼ਾਰ ਹੀ ਨਹੀਂ ਬਲਕਿ ਹਾਜ਼ਿਰ ਬਾਜ਼ਾਰ ਵੀ ਬੰਦ ਹੈ।
ਲੇਕਿਨ ਕਮੋਡਿਟੀ ਵਾਇਦਾ ਬਾਜ਼ਾਰ ਵਿੱਚ ਸ਼ਾਮ ਦੇ ਸੈਸ਼ਨ ਵਿੱਚ ਕੌਮਾਂਤਰੀ ਕਮੋਡਿਟੀ ਵਿੱਚ ਕਾਰੋਬਾਰ ਜਾਰੀ ਰਹੇਗਾ। ਅਗਲੇ ਦਿਨ ਮੰਗਲਵਾਰ ਤੋਂ ਸ਼ੇਅਰ ਬਾਜ਼ਾਰ ਅਤੇ ਕਮੋਡਿਟੀ ਬਾਜ਼ਾਰ ਵਿੱਚ ਨਿਯਮਿਤ ਕਾਰੋਬਾਰ ਜਾਰੀ ਰਹੇਗਾ।
ਦੀਵਾਲੀ ਮੌਕੇ ਹਰ ਮਹੂਰਤ ਟ੍ਰੇ਼ਡਿੰਗ ਲਈ ਇੱਕ ਰੱਖੇ ਇੱਕ ਘੰਟੇ ਦੇ ਵਿਸ਼ੇਸ਼ ਸੈਸ਼ਨ ਦੌਰਾਨ ਐਤਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਦੇ ਨਾਲ ਕਾਰੋਬਾਰ ਹੋਇਆ।
ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦੇ 30 ਸ਼ੇਅਰਾਂ ਵਾਲੇ ਮੁੱਖ ਸੰਵੇਦੀ ਸੂਚਕ ਅੰਕ ਸੈਂਸੈਕਸ ਵਿਸ਼ੇਸ਼ ਸੈਸ਼ਨ ਦੌਰਾਨ ਪਿਛਲੇ ਸੈਸ਼ਨ ਦੇ ਮੁਕਾਬਲੇ 292.14 ਅੰਕਾਂ ਭਾਵ ਕਿ 0.49 ਫ਼ੀਸਦੀ ਦੀ ਤੇਜ਼ੀ ਦੇ ਨਾਲ 39,2250.20 ਉੱਤੇ ਬੰਦ ਹੋਇਆ ਜਦਕਿ ਇਸ ਤੋਂ ਪਹਿਲਾਂ ਸੈਂਸੈਕਸ 339.31 ਅੰਕਾਂ ਦੇ ਵਾਧੇ ਦੇ ਨਾਲ 39,397.37 ਉੱਤੇ ਖੁੱਲ੍ਹਿਆ ਅਤੇ 39,402.23 ਤੱਕ ਉਛਲਿਆ।
ਇੱਕ ਘੰਟੇ ਦੇ ਕਾਰੋਬਾਰ ਦੌਰਾਨ ਸੈਂਸੈਕਸ ਦਾ ਹੇਠਲਾ ਪੱਧਰ 39,180.39 ਰਿਹਾ।
ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੇ 50 ਸ਼ੇਅਰਾਂ ਵਾਲ ਮੁੱਖ ਸੰਵੇਦੀ ਸੂਚਕ ਅੰਕ ਨਿਫ਼ਟੀ 44.10 ਅੰਕ ਭਾਵ ਕਿ 0.38 ਫ਼ੀਸਦੀ ਦੀ ਤੇਜ਼ੀ ਦੇ ਨਾਲ 11,628 ਉੱਤੇ ਬੰਦ ਹੋਇਆ ਜਦਕਿ 78.35 ਅੰਕਾਂ ਦੇ ਵਾਧੇ ਦੇ ਨਾਲ 11,662.25 ਉੱਤੇ ਖੁੱਲ੍ਹਿਆ ਅਤੇ 11,672.40 ਤੱਕ ਉਛਲਿਆ। ਇਸ ਦੌਰਾਨ ਨਿਫ਼ਟੀ ਦਾ ਹੇਠਲਾ ਪੱਧਰ 11,604.60 ਰਿਹਾ।
ਇਹ ਵੀ ਪੜ੍ਹੋ : ਧਨਤੇਰਸ 'ਤੇ ਸੋਨੇ ਅਤੇ ਚਾਂਦੀ ਦੀ ਵਿਕਰੀ 40 ਫ਼ੀਸਦੀ ਘੱਟੀ