ਨਵੀਂ ਦਿੱਲੀ : ਇਸ ਮਹੀਨੇ ਦੀ ਸ਼ੁਰੂਆਤ ਹੋਣ ਤੋਂ ਬਾਅਦ ਭਾਰਤ ਨੇ ਈਰਾਨ ਤੋਂ ਕੱਚਾ ਤੇਲ ਖ਼ਰੀਦਣਾ ਬੰਦ ਕਰ ਦਿੱਤਾ ਹੈ।
ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਹਰਸ਼ ਵਰਧਨ ਸ਼੍ਰੰਗਲਾ ਨੇ ਕਿਹਾ ਕਿ ਅਪ੍ਰੈਲ ਵਿੱਚ ਭਾਰਤ ਨੇ ਈਰਾਨ ਤੋਂ ਖ਼ਰੀਦੇ ਜਾਣ ਵਾਲੇ ਕੱਚੇ ਤੇਲ ਦੀ ਮਾਤਰਾ ਲਗਭਗ 2.5 ਅਰਬ ਟਨ ਤੋਂ ਘਟਾ ਕੇ ਇੱਕ ਅਰਬ ਟਨ ਕਰ ਦਿੱਤੀ ਸੀ।
ਉਨ੍ਹਾਂ ਕਿਹਾ, "ਅਸੀਂ ਇਹ ਸਮਝਦੇ ਹਾਂ ਕਿ ਇਹ ਅਮਰੀਕਾ ਲਈ ਇੱਕ ਤਰਜੀਹ ਹੈ ਹਾਲਾਂਕਿ, ਸਾਨੂੰ ਇਸ ਦੀ ਕੀਮਤ ਅਦਾ ਕਰਨੀ ਪਵੇਗੀ ਕਿਉਂਕਿ ਸਾਨੂੰ ਸੱਚਮੁੱਚ ਵਿਕਲਪਿਕ ਸਰੋਤਾਂ ਦੀ ਤਲਾਸ਼ ਕਰਨ ਦੀ ਜ਼ਰੂਰਤ ਹੈ।" ਉਨ੍ਹਾਂ ਕਿਹਾ ਕਿ ਭਾਰਤ ਨੇ ਵੈਨੇਜ਼ੁਏਲਾ ਤੋਂ ਵੀ ਕੱਚਾ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ।