ETV Bharat / business

ਈਟੀਵੀ ਭਾਰਤ ਦੀ ਰਿਪੋਰਟ : ਭਾਰਤ ਕਿਵੇਂ ਬਣਿਆ ਗਲੋਬਲ ਫ਼ਾਰਮਾਸਿਊਟੀਕਲ ਦਾ ਕੇਂਦਰ

ਜਿਵੇਂ ਹੀ ਕੋਵਿਡ-19 ਦੁਨੀਆਂ ਭਰ ਵਿੱਚ ਫ਼ੈਲਿਆ ਤਾਂ ਪ੍ਰਭਾਵਿਤ ਦੇਸ਼ਾਂ ਵਿੱਚ ਜ਼ਰੂਰੀ ਡਾਕਟਰੀ ਪੂਰਤੀ ਅਤੇ ਹਾਈਡ੍ਰੋਕਸੀਕਲੋਰੋਕੋਵੀਨ ਵਰਗੇ ਸੰਭਾਵਿਤ ਇਲਾਜ ਦੇ ਲਈ ਭਾਰਤੀ ਦਵਾਈਆਂ ਕੰਪਨੀਆਂ ਵੱਲ ਰੁਖ ਕੀਤਾ ਹੈ। ਸੰਵਿਧਾਨਿਕ ਰੂਪ ਤੋਂ ਭਾਰਤ ਨੇ ਦਵਾਈਆਂ ਦੇ ਨਿਰਯਾਤ ਉੱਤੇ ਰੋਕਾਂ ਨੂੰ ਹਟਾ ਦਿੱਤਾ ਹੈ। ਜਿਸ ਨੂੰ ਸੰਯੁਕਤ ਰਾਜ ਅਮਰੀਕਾ, ਬ੍ਰਾਜ਼ੀਲ ਆਦਿ ਦੇਸ਼ਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ। ਇਸੇ ਸਬੰਧ ਵਿੱਚ ਭਾਰਤੀ ਦਵਾਈ ਉਦਯੋਗ ਦੇ ਵਿਕਾਸ ਉੱਤੇ ਪਾਉਂਦੇ ਹਾਂ ਇੱਕ ਨਜ਼ਰ।

ਈਟੀਵੀ ਭਾਰਤ ਦੀ ਰਿਪੋਰਟ : ਭਾਰਤ ਕਿਵੇਂ ਬਣਿਆ ਗਲੋਬਲ ਫ਼ਾਰਮਾਸਿਊਟੀਕਲ ਦਾ ਕੇਂਦਰ
ਈਟੀਵੀ ਭਾਰਤ ਦੀ ਰਿਪੋਰਟ : ਭਾਰਤ ਕਿਵੇਂ ਬਣਿਆ ਗਲੋਬਲ ਫ਼ਾਰਮਾਸਿਊਟੀਕਲ ਦਾ ਕੇਂਦਰ
author img

By

Published : Apr 12, 2020, 10:25 PM IST

ਹੈਦਰਾਬਾਦ : ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਦਾ ਮੁਕਾਬਲਾ ਕਰਨ ਦੀ ਆਪਣੀ ਵਿਸ਼ਵੀ ਮੁਕਾਬਲੇ ਦੇ ਚੱਲਦਿਆਂ ਇਸ ਦਾ ਨਿਰਯਾਤ ਕਰਨ ਦਾ ਫ਼ੈਸਲਾ ਲਿਆ ਹੈ। 7 ਅਪ੍ਰੈਲ ਨੂੰ ਭਾਰਤ ਨੇ ਮਲੇਰੀਆ ਦਵਾਈ ਹਾਈਡ੍ਰੋਕਸੀਕਲੋਰੋਕੋਵੀਨ ਦੇ ਨਿਰਯਾਤ ਉੱਤੇ ਆਪਣੇ ਪਹਿਲਾਂ ਦੀ ਰੋਕ ਨੂੰ ਰੱਦ ਕਰਨ ਦਾ ਐਲਾਨ ਕੀਤਾ। ਜਿਸ ਦੀ ਵਰਤੋਂ ਅਮਰੀਕਾ ਵਰਗੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਸੰਭਾਵਿਤ ਇਲਾਜ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਸਾਰਕ ਦੇਸ਼ਾਂ, ਆਸਟ੍ਰੇਲੀਆ ਅਤੇ ਜਰਮਨੀ ਸਮੇਤ ਲਗਭਗ 30 ਦੇਸ਼ਾਂ ਨੇ ਭਾਰਤ ਨੂੰ ਹਾਈਡ੍ਰੋਕਸੀਕਲੋਰੋਕੋਵੀਨ ਦੇ ਨਿਰਯਾਤ ਉੱਤੇ ਰੋਕ ਹਟਾਉਣ ਦੇ ਲਈ ਕਿਹਾ ਹੈ।

ਭਾਰਤੀ ਦਵਾਈ ਉਦਯੋਗ ਨਾਲ ਜੁੜੇ ਕੁੱਝ ਮੁੱਖ ਤੱਥ

  • ਭਾਰਤ ਵਿਸ਼ਵੀ ਪੱਧਰ ਉੱਤੇ ਜੈਨਿਰਿਕ ਦਵਾਈਆਂ ਦਾ ਸਭ ਤੋਂ ਵੱਡਾ ਪ੍ਰਦਾਤਾ ਹੈ। ਮਾਤਰਾ ਦੇ ਹਿਸਾਬ ਨਾਲ ਵਿਸ਼ਵੀ ਪੂਰਤੀ ਵਿੱਚ ਭਾਰਤ ਦਾ ਹਿੱਸਾ ਲਗਭਗ 20 % ਹੈ। ਟੀਕਿਆਂ ਦੀ ਵਿਸ਼ਵੀ ਮੰਗ ਦਾ ਲਗਭਗ 50% ਹਿੱਸਾ ਭਾਰਤ ਤੋਂ ਹੀ ਵਿਦੇਸ਼ਾਂ ਨੂੰ ਮਿਲਦਾ ਹੈ।
  • ਭਾਰਤ ਮਾਤਰਾ ਦੇ ਆਧਾਰ ਉੱਤੇ ਉਤਪਾਦਨ ਦੇ ਲਈ ਦੁਨੀਆਂ ਭਰ ਵਿੱਚ ਤੀਸਰੇ ਅਤੇ ਮੁੱਲ ਦੇ ਹਿਸਾਬ ਨਾਲ 13ਵੇਂ ਸਥਾਨ ਉੱਤੇ ਹਨ। ਭਾਰਤ ਮਾਤਰਾ ਦੇ ਹਿਸਾਬ ਨਾਲ ਵਿਸ਼ਵੀ ਉਤਪਾਦਨ ਦਾ ਲਗਭਗ 10% ਅਤੇ ਮੁੱਲ ਤੋਂ 1.5 % ਉਤਪਾਦਨ ਕਰਦਾ ਹੈ।
  • ਭਾਰਤ 60 ਇਲਾਜ ਸ਼੍ਰੇਣੀਆਂ ਵਿੱਚ 60,000 ਜੈਨੇਰਿਕ ਬ੍ਰਾਂਡਾ ਦਾ ਸਰੋਤ ਹੈ ਅਤੇ 500 ਤੋਂ ਜ਼ਿਆਦਾ ਵੱਖ-ਵੱਖ ਚਾਲੂ ਫ਼ਾਰਮਾਸਿਊਟਿਕਲ ਸਮੱਗਰੀ (ਏਪੀਆਈ) ਦਾ ਨਿਰਮਾਣ ਕਰਦਾ ਹੈ।
  • ਦੇਸ਼ ਵਿੱਚ 10,500 ਤੋਂ ਜ਼ਿਆਦਾ ਸੁਵਿਧਾਵਾਂ ਦੇ ਮਜ਼ਬੂਤ ਨੈਟਵਰਕ ਦੇ ਨਾਲ 3,000 ਫ਼ਾਰਮਾ ਕੰਪਨੀਆਂ ਹਨ।
  • ਵਿੱਤੀ ਸਾਲ 2018-19 ਵਿੱਚ ਭਾਰਤ ਦਾ ਫ਼ਾਰਮਾਸਿਊਟੀਕਲ ਨਿਰਯਾਤ ਪਿਛਲੇ ਸਾਲ ਦੀ ਤੁਲਨਾ ਵਿੱਚ 10.72% ਦੀ ਵਾਧਾ ਦਰ ਦੇ ਨਾਲ 19.13 ਬਿਲੀਅਨ ਅਮਰੀਕੀ ਡਾਲਰ ਉੱਤੇ ਸੀ।

ਇਤਿਹਾਸਕ ਪਹਿਲੂ

  • ਕਾਨੂੰਨੀ ਢਾਂਚੇ ਵਿੱਚ ਬਦਲਾਅ ਅਤੇ ਖੋਜ਼ ਉੱਤੇ ਜ਼ੋਰ ਦੇਣ ਦੇ ਨਤੀਜਾਪੂਰਵਕ ਭਾਰਤ ਫ਼ਾਰਮਾਸਿਊਟੀਕਲ ਦੇ ਮਾਮਲੇ ਵਿੱਚ ਇੱਕ ਉਭਰਦਾ ਹੋਇਆ ਦੇਸ਼ ਹੈ।
  • ਪਿਛਲੇ 5 ਦਹਾਕਿਆਂ ਵਿੱਚ ਭਾਰਤ ਨੇ ਖ਼ੁਦ ਨੂੰ ਇੱਕ ਆਯਾਤ ਉੱਤੇ ਨਿਰਭਰ ਰਾਸ਼ਟਰ ਦੇ ਮੁੱਖ ਵਿਸ਼ਵੀ ਪੂਰਤੀ ਕਰਤਾ ਵਿੱਚ ਬਦਲ ਦਿੱਤਾ।
  • 1947-1957 ਦੇ ਵਿਚਕਾਰ ਭਾਰਤ ਵਿੱਚ 90% ਡ੍ਰੱਗਜ਼ ਅਤੇ ਫ਼ਾਰਮਾਸਿਊਟੀਕਲ ਪੇਟੈਂਟ ਵਿਦੇਸ਼ੀ ਨਾਗਰਿਕਾਂ ਦੇ ਕੋਲ ਸਨ ਅਤੇ 1% ਤੋਂ ਵੀ ਘੱਟ ਭਾਰਤ ਵਿੱਚ ਉਦਯੋਗਿਕ ਰੂਪ ਤੋਂ ਸਨ।
  • ਬਸਤੀਵਾਦੀ ਪੇਟੈਂਟ ਅਤੇ ਡਿਜ਼ਾਇਨ ਨਿਯਮ, 1911 ਨੇ ਵਿਦੇਸ਼ੀ ਦੇਸ਼ਾਂ ਨੂੰ ਨਵੀਨਤਮ ਐਂਟੀਬਾਇਓਟਿਕ ਦਵਾਈਆਂ ਅਤੇ ਮਹੱਤਵਪੂਰਨ ਡਾਕਟਰੀ ਖੋਜ਼ਾਂ ਦੇ ਲਈ ਭਾਰਤ ਦੀ ਪਹੁੰਚ ਨੂੰ ਪ੍ਰਭਾਵਹੀਨ ਕਰਨ ਦੀ ਆਗਿਆ ਦਿੱਤੀ।
  • ਭਾਰਤ ਵਿੱਚ ਕੋਈ ਆਧੁਨਿਕ ਦਵਾਈਆਂ ਜਾ ਪੈਕੇਜ਼ਡ ਫੂਡ ਜਾਂ ਬੇਸਿਕ ਫ਼ਰਟੀਲਾਇਜ਼ਰ ਉਪਲੱਭਧ ਨਹੀਂ ਸਨ, ਕਿਉਂਕਿ ਸਭ ਕੁੱਝ ਪੇਟੈਂਟ ਦੇ ਤਹਿਤ ਅਤੇ ਕੇਵਲ ਆਯਾਤ ਦੇ ਮਾਧਿਅਮ ਰਾਹੀਂ ਉਪਲੱਭਧ ਸੀ।
  • 1970 ਵਿੱਚ ਸਰਕਾਰ ਨੇ ਨਵੇਂ ਪੇਟੈਂਟ ਨਿਯਮ ਦੀ ਸ਼ੁਰੂਆਤ ਕੀਤੀ। ਜਿਸ ਵਿੱਚ ਫ਼ਾਰਮਾਸਿਊਟੀਕਲਜ਼ ਅਤੇ ਐਗਰੋਕੈਮੀਕਲਜ਼ ਉਤਪਾਦਾਂ ਨੂੰ ਪੇਟੈਂਟ ਸਾਸ਼ਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ।
  • ਇਸ ਨਾਲ ਘਰੇਲੂ ਬਾਜ਼ਾਰ ਦੇ ਲਈ ਪੇਟੈਂਟ ਕੀਤੀਆਂ ਗਈਆਂ ਦਵਾਈਆਂ ਦੇ ਸਸਤੇ ਸੰਸਕਰਨ ਵਿਕਸਿਤ ਹੋਣ ਦੇ ਨਾਲ ਭਾਰਤੀ ਦਵਾਈ ਉਦਯੋਗ ਤੇਜ਼ੀ ਦੇ ਨਾਲ ਵਿਕਸਿਤ ਹੋਇਆ ਅਤੇ ਅੰਤ ਕੌਮਾਂਤਰੀ ਪੇਟੈਂਟ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਜੈਨੇਰਿਕ ਦਵਾਈਆਂ ਦੇ ਨਾਲ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਹਮਲਾਵਰ ਰੂਪ ਤੋਂ ਵੱਧ ਗਿਆ।

ਫ਼ੈਸਲਾਕੁੰਨ, ਭਾਰਤ 20,000 ਤੋਂ ਜ਼ਿਆਦਾ ਪੰਜੀਕਰਨ ਦਵਾਈ ਨਿਰਮਾਤਾਵਾਂ ਦਾ ਘਰ ਬਣ ਗਿਆ। ਬਹੁ-ਰਾਸ਼ਟਰੀ ਕੰਪਨੀਆਂ ਦੀ ਬਾਜ਼ਾਰ ਵਿੱਚ ਹਿੱਸੇਦਾਰੀ 1971 ਵਿੱਚ 75 % ਤੋਂ ਡਿੱਗ ਕੇ ਹੁਣ ਲਗਭਗ 35% ਹੋ ਗਈ ਹੈ।

(ਈਟੀਵੀ ਭਾਰਤ ਰਿਪੋਰਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.