ਨਵੀਂ ਦਿੱਲੀ : ਖਾਣ-ਪੀਣ ਦੀਆਂ ਵਸਤੂਆਂ ਦੇ ਮਹਿੰਗਾ ਹੋਣ ਨਾਲ ਜਨਵਰੀ ਵਿੱਚ ਪ੍ਰਚੂਨ ਦੀ ਮਹਿੰਗਾਈ ਦਰ ਵੱਧ ਕੇ 7.59 ਫ਼ੀਸਦੀ ਉੱਤੇ ਪਹੁੰਚ ਗਈ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਉਪਭੋਗਤ ਮੁੱਲ ਸੂਚਕ ਅੰਕ ਆਧਾਰਿਤ ਪ੍ਰਚੂਨ ਦੀ ਮਹਿੰਗਾਈ ਦੀ ਦਰ ਦਸੰਬਰ 2019 ਵਿੱਚ 7.35 ਫ਼ੀਸਦੀ ਸੀ। ਉੱਥੇ ਪਿਛਲੇ ਸਾਲ ਜਨਵਰੀ ਦੇ ਮਹੀਨੇ ਵਿੱਚ ਇਹ 1.97 ਫ਼ੀਸਦੀ ਸੀ।
ਪ੍ਰਚੂਨ ਮਹਿੰਗਾਈ ਦਰ ਵਿੱਚ ਜੇ ਖਾਧ ਮਹਿੰਗਾਈ ਦੀ ਗੱਲ ਕੀਤੀ ਜਾਵੇ ਤਾਂ ਜਨਵਰੀ 2020 ਵਿੱਚ ਇਹ 13.63 ਫ਼ੀਸਦੀ ਰਹੀ ਜਦਕਿ 1 ਸਾਲ ਪਹਿਲਾਂ ਜਨਵਰੀ 2019 ਵਿੱਚ ਇਸ ਵਿੱਚ 2.24 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।
![High food prices drive consumer inflation to 7.59% in January](https://etvbharatimages.akamaized.net/etvbharat/prod-images/6051176_thum1.jpg)
ਹਾਲਾਂਕਿ ਇਹ ਦਸੰਬਰ 2019 ਦੇ 14.19 ਫ਼ੀਸਦੀ ਦੇ ਮੁਕਾਬਲੇ ਘੱਟ ਹੋਈ ਹੈ।
ਇਸ ਸਾਲ ਜਨਵਰੀ ਵਿੱਚ ਸਬਜ਼ੀਆਂ ਦੀ ਮਹਿੰਗਾਈ ਦਰ 50.19 ਫ਼ੀਸਦੀ ਵੱਧ ਗਈ ਹੈ, ਜਦ ਕਿ ਦਾਲਾਂ ਅਤੇ ਉਤਪਾਦਾਂ ਵਿੱਚ ਇਹ ਵਾਧਾ ਕੇ 16.71 ਫ਼ੀਸਦੀ ਹੋ ਗਿਆ ਹੈ।
ਆਮ ਆਦਮੀ 'ਤੇ ਮਹਿੰਗਾਈ ਦੀ ਇੱਕ ਹੋਰ ਮਾਰ, ਗੈਰ-ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 'ਚ ਵਾਧਾ
ਜਦਕਿ ਪ੍ਰੋਟੀਨ ਵਾਲੀਆਂ ਵਸਤਾਂ, ਮਾਸ ਅਤੇ ਮੱਛੀ ਦੀਆਂ ਕੀਮਤਾਂ ਪਿਛਲੇ ਮਹੀਨੇ ਵਿੱਚ 10.50 ਫ਼ੀਸਦੀ ਵਧੀਆ ਅਤੇ ਅੰਡੇ ਦੀਆਂ ਕੀਮਤਾਂ 1 ਸਾਲ ਪਹਿਲਾਂ ਦੀ ਮਿਆਦ ਮੁਕਾਬਲੇ 10.41 ਫ਼ੀਸਦੀ ਵਧੀਆਂ ਹਨ।
![High food prices drive consumer inflation to 7.59% in January](https://etvbharatimages.akamaized.net/etvbharat/prod-images/6051176_thum.jpg)
ਰਿਜ਼ਰਵ ਬੈਂਕ ਨੇ ਇਸੇ ਮਹੀਨੇ ਮੌਦਰਿਕ ਨੀਤੀ ਸਮੀਖਿਆ ਵਿੱਚ ਉੱਚੀ ਮਹਿੰਗਾਈ ਦਾ ਹਵਾਲਾ ਦਿੰਦੇ ਹੋਏ ਮੁੱਖ ਨੀਤੀਗਤ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ।