ਮਲੇਰਕੋਟਲਾ : ਸਿਹਤ ਵਿਭਾਗ ਵੱਲੋਂ ਖਾਣ-ਪੀਣ ਦੀਆਂ ਵਸਤਾਂ 'ਤੇ ਸਖ਼ਤੀ ਕਰਦਿਆਂ ਅਜਿਹੇ ਲੋਕਾਂ ਦੀ ਧਰ ਪਕੜ 'ਤੇ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ, ਜੋ ਮਿਲਾਵਟ ਨੂੰ ਹੁੰਗਾਰਾ ਦੇ ਰਹੇ ਹਨ।
ਦੱਸੀਏ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਇੱਕ ਨਾਮੀ ਕੰਪਨੀ ਦੇ ਜੂਸ ਵਿੱਚ ਖ਼ਰਾਬੀ ਪਾਈ ਗਈ ਸੀ ਜਿਸ ਨੂੰ ਲੈ ਕੇ ਇੱਥੇ ਛਾਪੇਮਾਰੀ ਕੀਤੀ ਗਈ ਹੈ ਅਤੇ ਖਾਣ-ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਪੀਣ ਵਾਲੇ ਜੂਸ ਦੇ ਵੀ ਸੈਂਪਲ ਭਰੇ ਗਏ ਹਨ।
ਮਾਰੂਤੀ ਸੁਜ਼ੂਕੀ ਦੇ ਗੁਰੂਗ੍ਰਾਮ ਤੇ ਮਾਨੇਸਰ ਪਲਾਟਾਂ ਵਿੱਚ ਦੋ ਦਿਨਾਂ ਲਈ ਉਤਪਾਦਨ ਬੰਦ
ਪੀੜਤ ਵਿਅਕਤੀ ਨੇ ਦੱਸਿਆ ਕਿ ਮਲੇਰਕੋਟਲਾ ਦੇ ਇੱਕ ਵਿਅਕਤੀ ਨੇ ਸ਼ਹਿਰ 'ਚ ਬਣੇ ਇੱਕ ਵਿਸ਼ਾਲ ਮੈਗਾ ਮਾਰਟ ਤੋਂ ਇੱਕ ਨਾਮੀ ਕੰਪਨੀ ਦੇ ਜੂਸ ਦੇ ਪੈਕੇਟ ਖਰੀਦੇ ਸਨ ਅਤੇ ਘਰ ਜਾ ਕੇ ਦੇਖਿਆ ਤਾਂ ਉਹ ਜੂਸ ਖ਼ਰਾਬ ਸੀ, ਜਿਸ ਨੂੰ ਲੈ ਕੇ ਉਸ ਨੇ ਵਿਸ਼ਾਲ ਮੈਗਾ ਮਾਰਟ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਸੇ ਤਰ੍ਹਾਂ ਦੀ ਕੋਈ ਵੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਇੱਕ ਵਿਅਕਤੀ ਨੇ ਸਿਹਤ ਵਿਭਾਗ ਨੂੰ ਲਿਖਤ ਸ਼ਿਕਾਇਤ ਕੀਤੀ।
ਅੱਜ ਸਿਹਤ ਵਿਭਾਗ ਦੇ ਸੰਗਰੂਰ ਦੇ ਅਧਿਕਾਰੀਆਂ ਵੱਲੋਂ ਇਸ ਮਾਲ ਦੇ ਵਿੱਚ ਛਾਪੇਮਾਰੀ ਕੀਤੀ ਗਈ ਜਿਸਦੇ ਵਿੱਚ ਕਈ ਖਾਣ ਪੀਣ ਦੀਆਂ ਵਸਤੂਆਂ ਤੋਂ ਇਲਾਵਾ ਉਸ ਨਾਮੀ ਕੰਪਨੀ ਦੇ ਜੂਸ ਦੇ ਡੱਬਿਆਂ ਦੀ ਵੀ ਸੈਂਪਲਿੰਗ ਕੀਤੀ ਗਈ।
ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸੈਂਪਲਿੰਗ ਕਰ ਲਈ ਗਈ ਹੈ ਅਤੇ ਇਨ੍ਹਾਂ ਨੂੰ ਲੈਬਾਰਟਰੀ ਵਿੱਚ ਜਾਂਚ ਲਈ ਭੇਜ ਦਿੱਤਾ ਜਾਵੇਗਾ ਜੇ ਕੁਝ ਖਾਮੀਆਂ ਪਾਈਆਂ ਗਈਆਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਵਿਸ਼ਾਲ ਮੈਗਾ ਮਾਰਟ ਦੇ ਮੈਨੇਜਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ।