ETV Bharat / business

ਜੀ.ਐਸ.ਟੀ. ਉਗਰਾਹੀ ਜੁਲਾਈ 'ਚ ਘੱਟ ਕੇ 87,422 ਕਰੋੜ ਰੁਪਏ ਰਹੀ - ਜੀ.ਐਸ.ਟੀ. ਅਪਡੇਟ

ਜੀ.ਐਸ.ਟੀ. ਉਗਰਾਹੀ ਮਈ ਦੌਰਾਨ 62009 ਕਰੋੜ ਰੁਪਏ ਅਤੇ ਅਪ੍ਰੈਲ ਵਿੱਚ 32,294 ਕਰੋੜ ਰੁਪਏ ਸੀ। ਇਹ ਉਗਰਾਹੀ ਜੂਨ ਮਹੀਨੇ ਵਿੱਚ ਵੱਧ ਕੇ 90,917 ਹੋ ਗਈ ਸੀ।

ਜੀ.ਐਸ.ਟੀ. ਉਗਰਾਹੀ ਜੁਲਾਈ 'ਚ ਘੱਟ ਕੇ 87,422 ਕਰੋੜ ਰੁਪਏ ਰਹੀ

author img

By

Published : Aug 1, 2020, 6:45 PM IST

ਨਵੀਂ ਦਿੱਲੀ: ਜੁਲਾਈ ਮਹੀਨੇ ਵਿੱਚ ਮਾਲ ਤੇ ਸੇਵਾ ਕਰ (ਜੀ.ਐਸ.ਟੀ) ਦੀ ਉਗਰਾਹੀ ਜੂਨ ਦੇ 90,917 ਕਰੋੜ ਰੁਪਏ ਤੋਂ ਘੱਟ ਕੇ 87,422 ਰੁਪਏ ਰਹਿ ਗਿਆ। ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਜੁਲਾਈ ਦੀ ਉਗਰਾਹੀ ਮਈ ਦੇ 62009 ਕਰੋੜ ਰੁਪਏ ਅਤੇ ਅਪ੍ਰੈਲ ਵਿੱਚ 32,294 ਕਰੋੜ ਰੁਪਏ ਤੋਂ ਵੱਧ ਹੈ।

ਮੰਤਰਾਲੇ ਦੇ ਇੱਕ ਬਿਆਨ ਅਨੁਸਾਰ, ''ਜੁਲਾਈ 2020 ਵਿੱਚ ਕੁੱਲ ਜੀ.ਐਸ.ਟੀ. ਮਾਲੀਆ ਉਗਰਾਹੀ 87,422 ਰੁਪਏ ਰਹੀ, ਜਿਸ ਵਿੱਚ ਕੇਂਦਰੀ ਜੀ.ਐਸ.ਟੀ. 16,147 ਕਰੋੜ ਰੁਪਏ, ਸੂਬੇ ਦਾ ਜੀ.ਐਸ.ਟੀ. 21,418 ਕਰੋੜ ਰੁਪਏ ਅਤੇ ਏਕੀਕ੍ਰਿਤ ਜੀ.ਐਸ.ਟੀ. 42,592 ਕਰੋੜ ਰੁਪਏ ਰਿਹਾ। ਏਕੀਕ੍ਰਿਤ ਜੀ.ਐਸ.ਟੀ. ਵਿੱਚ ਵਸਤੂਆਂ ਦੇ ਆਯਾਤ 'ਤੇ ਉਗਰਾਹੀ 20,324 ਕਰੋੜ ਰੁਪਏ ਕਰ ਸ਼ਾਮਲ ਹੈ। ਮਹੀਨੇ ਦੌਰਾਨ ਉਪ ਕਰ ਤੋਂ 7,265 ਕਰੋੜ ਰੁਪਏ ਪ੍ਰਾਪਤ ਹੋਏ।''

ਜੁਲਾਈ ਵਿੱਚ ਜੀ.ਐਸ.ਟੀ. ਤੋਂ ਪ੍ਰਾਪਤ ਮਾਲੀਆ ਸਾਲ ਭਰ ਪਹਿਲਾਂ ਸਮਾਨ ਮਹੀਨੇ ਦੀ ਤੁਲਨਾ ਵਿੱਚ 86 ਫ਼ੀਸਦੀ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਹਾਲਾਂਕਿ ਜੁਲਾਈ ਦੀ ਜੀ.ਐਸ.ਟੀ ਉਗਰਾਹੀ ਜੂਨ ਦੀ ਤੁਲਨਾ ਵਿੱਚ ਵੱਧ ਹੈ, ਪਰ ਇਹ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ ਜੂਨ ਵਿੱਚ ਵੱਡੀ ਗਿਣਤੀ ਵਿੱਚ ਕਰ ਭਰਨ ਵਾਲਿਆਂ ਨੇ ਫਰਵਰੀ, ਮਾਰਚ ਅਤੇ ਅਪ੍ਰੈਲ 2020 ਨਾਲ ਸਬੰਧਿਤ ਕਰਾਂ ਦਾ ਭੁਗਤਾਨ ਕੀਤਾ ਸੀ।

ਕਰ ਭਰਨ ਵਾਲਿਆਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਫਰਵਰੀ, ਮਾਰਚ ਅਤੇ ਅਪ੍ਰੈਲ ਵਿਚ ਜੀ.ਐਸ.ਟੀ. ਭੁਗਤਾਨ ਤੋਂ ਰਾਹਤ ਦਿੱਤੀ ਗਈ ਸੀ। ਇਹ ਤੱਥ ਵੀ ਮਹੱਤਵਪੂਰਨ ਹੈ ਕਿ ਪੰਜ ਕਰੋੜ ਰੁਪਏ ਤੋਂ ਘੱਟ ਟਰਨ ਓਵਰ ਵਾਲੇ ਕਰਦਾਤਾਵਾਂ ਨੂੰ ਸਤੰਬਰ 2020 ਤੱਕ ਰਿਟਰਨ ਭਰਨ ਦੀ ਆਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.