ਨਵੀਂ ਦਿੱਲੀ:ਸ਼ਨਿਚਰਵਾਰ ਨੂੰ ਸੋਨਾ ਤਿਲਕ ਕੇ 34,000 ਰੁਪਏ ਪ੍ਰਤੀ 10 ਗ੍ਰਾਮ ਹੇਠਾਂ ਚਲਾ ਗਿਆ। ਦਿਨ ਦੇ ਕਾਰੋਬਾਰ ਦੇ ਆਖ਼ਰ 'ਚ ਸੋਨੇ ਦੇ ਭਾਅ 'ਚ 310 ਰੁਪਏ ਦੀ ਗਿਰਾਵਟ ਮਗਰੋਂ 33,770 ਰੁਪਏ ਪ੍ਰਤੀ 10 ਗ੍ਰਾਮ ਰਿਹਾ। ਦੂਜੇ ਪਾਸੇ ਚਾਂਦੀ ਦੇ ਭਾਅ 'ਚ ਵੀ 730 ਰੁਪਏ ਦੀ ਗਿਰਾਵਟ ਆਈ। ਇਸ ਗਿਰਾਵਟ ਮਗਰੋਂ ਚਾਂਦੀ 39,950 ਰੁਪਏ ਪ੍ਰਤੀ ਕਿੱਲੋ 'ਤੇ ਸਥਿਰ ਹੋਈ।
ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਮੁਤਾਬਕ ਉਦਯੋਗਿਕ ਇਕਾਈਆਂ ਤੇ ਸਿੱਕਾ ਨਿਰਮਾਤਾਵਾਂ ਵੱਲੋਂ ਖ਼ਰੀਦ ਘਟਣ ਨਾਲ ਚਾਂਦੀ ਦੇ ਭਾਅ 'ਚ ਗਿਰਾਵਟ ਆਈ। ਰਾਸ਼ਟਰੀ ਰਾਜਧਾਨੀ 'ਚ 99.9 ਫ਼ੀਸਦੀ ਖਰਾ ਸੋਨਾ 310 ਰੁਪਏ ਡਿੱਗ ਕੇ 33,770 ਰੁਪਏ ਪ੍ਰਤੀ 10 ਗ੍ਰਾਮ ਦਾ ਰਹਿ ਗਿਆ ਤੇ 99.5 ਫ਼ੀਸਦੀ ਖਰਾ ਸੋਨਾ ਵੀ ਇੰਨੀ ਹੀ ਗਿਰਾਵਟ ਨਾਲ 33,620 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ।
ਚਾਂਦੀ 730 ਰੁਪਏ ਡਿੱਗ ਕੇ 39,950 ਰੁਪਏ ਪ੍ਰਤੀ ਕਿੱਲੋ 'ਤੇ ਆ ਗਈ ਤੇ ਹਫ਼ਤਾਵਾਰੀ ਡਿਲੀਵਰੀ 840 ਰੁਪਏ ਡਿੱਗ ਕੇ 38,300 ਰੁਪਏ ਪ੍ਰਤੀ ਕਿੱਲੋ 'ਤੇ ਆ ਗਈ ਤੇ ਹਫ਼ਤਾਵਾਰੀ ਡਿਲੀਵਰੀ 840 ਰੁਪਏ ਡਿੱਗ ਕੇ 38,300 ਰੁਪਏ ਪ੍ਰਤੀ ਕਿੱਲੋ ਦੀ ਰਹਿ ਗਈ। ਚਾਂਦੀ ਦੇ ਸਿੱਕਿਆਂ ਦਾ ਭਾਅ ਪ੍ਰਤੀ ਸੈਂਕੜਾ 81,000 ਰੁਪਏ ਖ਼ਰੀਦ 'ਤੇ 82,000 ਰੁਪਏ ਵਿਕਰੀ ਦੇ ਪੁਰਾਣੇ ਪੱਧਰ 'ਤੇ ਬਰਕਰਾਰ ਰਿਹਾ।