ਲਖਨਊ: ਈ ਕਾਮਰਸ ਬਾਜ਼ਾਰ ਫਲਿੱਪਕਾਰਟ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਦੀ 'ਇੱਕ ਜ਼ਿਲ੍ਹਾ-ਇੱਕ ਉਤਪਾਦ ਯੋਜਨਾ' (ਓਡੀਓਪੀ) ਲਈ ਸਮਝੌਤੇ 'ਤੇ ਹਸਤਾਖ਼ਰ ਕੀਤੇ। ਇਸ ਸਮਝੌਤੇ ਦੇ ਤਹਿਤ ਯੋਜਨਾ ਨਾਲ ਜੁੜੇ ਕਾਰੀਗਰ, ਜੁਲਾਹੇ ਅਤੇ ਸ਼ਿਲਪਕਾਰਾਂ ਨੂੰ ਫਲਿੱਪਕਾਰਟ ਸਮਰੱਥ ਨਾਲ ਜੋੜਿਆ ਜਾਵੇਗਾ।
ਇਸ ਭਾਈਵਾਲੀ ਦੇ ਤਹਿਤ ਉੱਤਰ ਪ੍ਰਦੇਸ਼ ਦੇ ਅੰਡਰ-ਸਰਵਿਸਡ ਕਮਿਉਨਿਟੀਜ਼ ਨੂੰ ਆਪਣੇ ਵਿਲੱਖਣ ਉਤਪਾਦਾਂ ਅਤੇ ਸ਼ਿਲਪਕਾਰੀ ਨੂੰ ਦੇਸ਼ ਭਰ ਦੇ ਲੱਖਾਂ ਖਪਤਕਾਰਾਂ ਤੱਕ ਪਹੁੰਚਾਉਣ ਦੀ ਸਹੂਲਤ ਮਿਲੇਗੀ।
ਫਲਿੱਪਕਾਰਟ ਸਮਰਥ ਇਨ੍ਹਾਂ ਕਾਰੀਗਰਾਂ ਨੂੰ ਪਲੇਟਫਾਰਮ ਵਿੱਚ ਸ਼ਾਮਲ ਹੋਣ ਵਿੱਚ ਉਨ੍ਹਾਂ ਨੂੰ ਮੁਫਤ ਕੈਟਾਲਾਗਿੰਗ, ਮਾਰਕੀਟਿੰਗ, ਅਕਾਉਂਟ ਮੈਨੇਜਮੈਂਟ, ਕਾਰੋਬਾਰੀ ਜਾਣਕਾਰੀ ਅਤੇ ਵੇਅਰਹਾਉਸਿੰਗ ਮਦਦ ਪ੍ਰਦਾਨ ਕਰੇਗਾ।
ਇੱਥੇ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਵਧੀਕ ਮੁੱਖ ਸਕੱਤਰ ਐਮਐਸਐਮਈ ਅਤੇ ਐਕਸਪੋਰਟ ਪ੍ਰੋਮੋਸ਼ਨ ਨਵਨੀਤ ਸਹਿਗਲ ਨੇ ਦੱਸਿਆ ਕਿ, “ਇੱਕ ਜ਼ਿਲ੍ਹਾ-ਵਸਤ ਉਤਪਾਦ ਯੋਜਨਾ ਐਮਐਸਐਮਈ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਇਸ ਰਾਹੀ ਉੱਤਰ ਪ੍ਰਦੇਸ਼ ਦੀ ਵਿਰਾਸਤ ਨੂੰ ਵੀ ਉਤਸ਼ਾਹਤ ਕੀਤਾ ਗਿਆ ਸੀ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਫਲਿੱਪਕਾਰਟ ਨਾਲ ਸਾਂਝੇਦਾਰੀ ਰਾਜ ਵਿੱਚ ਕਾਰੀਗਰਾਂ ਅਤੇ ਐਮਐਸਐਮਈਜ਼ ਨੂੰ ਆਪਣਾ ਕਾਰੋਬਾਰ ਅੱਗੇ ਵਧਾਉਣ ਅਤੇ ਉਨ੍ਹਾਂ ਦੇ ਕੌਸ਼ਲ ਨੂੰ ਕੌਮੀ ਪੱਧਰ 'ਤੇ ਗਾਹਕਾਂ ਤੱਕ ਪਹੁੰਚਾਉਣ ਦਾ ਮੌਕਾ ਪ੍ਰਦਾਨ ਕਰੇਗੀ।”
ਫਲਿੱਪਕਾਰਟ ਗਰੁੱਪ ਦੇ ਕਾਰਪੋਰੇਟ ਮਾਮਲੇ ਦੇ ਮੁੱਖ ਅਫਸਰ ਰਜਨੀਸ਼ ਕੁਮਾਰ ਨੇ ਕਿਹਾ, “ਅਸੀਂ ਈ-ਕਾਮਰਸ ਰਾਹੀਂ ਤਕਨਾਲੋਜੀ ਅਤੇ ਨਵੀਨਤਾ ਦੀ ਸ਼ਕਤੀ ਦੀ ਵਰਤੋਂ ਕਰਕੇ ਕਾਰੀਗਰਾਂ ਅਤੇ ਸ਼ਿਲਪਕਾਰ ਆਪਣੀ ਪੂਰੀ ਸਮਰੱਥਾ ਦਾ ਲਾਭ ਉਠਾਉਣ ਵਿੱਚ ਮਦਦ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੀ ਕਲਾ ਅਤੇ ਹੈਂਡਕ੍ਰਾਫਟਸ ਹੁਣ ਦੇਸ਼ ਭਰ ਦੇ 25 ਕਰੋੜ ਤੋਂ ਵੱਧ ਗਾਹਕਾਂ ਲਈ ਉਪਲਬਧ ਹੋਣਗੇ।”