ਹੈਦਰਾਬਾਦ: ਅੰਤਰ-ਰਾਸ਼ਟਰੀ ਮੁਦਰਾ ਫ਼ੰਡ ਤੋਂ ਲੈ ਕੇ ਭਾਰਤੀ ਰਿਜ਼ਰਵ ਬੈਂਕ ਤੱਕ ਸਾਰੇ ਅਧਿਕਾਰੀਆਂ ਅਤੇ ਏਜੰਸੀਆਂ ਨੇ ਹਾਲ ਹੀ ਦੇ ਇਤਿਹਾਸ ਵਿੱਚ ਸਭ ਤੋਂ ਖ਼ਰਾਬ ਆਰਥਿਕ ਸੰਕਟ ਦਾ ਅਨੁਮਾਨ ਲਾਇਆ ਹੈ।
ਜਦ ਅਰਥ-ਵਿਵਸਥਾ ਸੁਸਤ ਹੁੰਦੀ ਹੈ ਤਾਂ ਨੌਕਰੀ ਦੀ ਸੁਰੱਖਿਆ ਇੱਕ ਅਹਿਮ ਮੁੱਦਾ ਹੁੰਦਾ ਹੈ ਅਤੇ ਇਸ ਦੇ ਫ਼ਲਸਰੂਪ ਆਮਦਨੀ ਦੀ ਗਾਰੰਟੀ ਨਹੀਂ ਹੁੰਦੀ ਹੈ।
ਅਜਿਹੇ ਵਿੱਚ ਲੋਕਾਂ ਦੇ ਲਈ ਮੁੱਖ ਚੁਣੌਤੀ ਹੁੰਦੀ ਹੈ ਕਿ ਵਿੱਤੀ ਅਨਿਸ਼ਚਿਤਤਾ ਦੇ ਦਰਮਿਆਨ ਵਧੀਆ ਯੋਜਨਾਵਾਂ ਕਿਵੇਂ ਅਪਣਾਈਆਂ ਜਾਣ।
ਤਾਂ ਆਓ ਤੁਹਾਨੂੰ ਵਿਅਕਤੀਗਤ ਵਿੱਤੀ ਉਪਾਵਾਂ ਬਾਰੇ ਦੱਸਦੇ ਹਾਂ
- ਆਪਣੇ ਸੰਕਟਕਾਲੀਨ ਫ਼ੰਡ ਨੂੰ ਵਧਾਓ : ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਨੌਕਰੀ ਅਤੇ ਆਮਦਨੀ ਦੀ ਅਸੁਰੱਖਿਆ ਨੂੰ ਪ੍ਰਭਾਵੀ ਢੰਗ ਨਾਲ ਸੰਭਾਲਣ ਦੇ ਲਈ ਈਐੱਮਆਈ ਸਮੇਤ ਆਪਣੇ ਖ਼ਰਚਿਆਂ ਨੂੰ ਘੱਟ ਤੋਂ ਘੱਟ 6 ਮਹੀਨਿਆਂ ਤੋਂ ਇੱਕ ਸੰਕਟਕਾਲੀਨ ਫ਼ੰਡ ਦੇ ਰੂਪ ਵਿੱਚ ਅਲੱਗ ਤੋਂ ਤਿਆਰ ਕਰੋ। ਚਾਲੂ ਮਹੀਨੇ ਤੋਂ ਹੀ ਤੁਸੀਂ ਆਪਣੇ ਬੈਂਕ ਖ਼ਾਤਿਆਂ ਵਿੱਚ ਬਚੇ ਹਰ ਜ਼ਿਆਦਾ ਪੈਸੇ ਨੂੰ ਸੰਕਟਕਾਲੀਨ ਫ਼ੰਡ ਵਿੱਚ ਜਮ੍ਹਾ ਕਰਨਾ ਸ਼ੁਰੂ ਕਰ ਦਿਓ।
- ਸਿਹਤ ਬੀਮਾ ਪਾਲਸੀ : ਕਈ ਕੰਪਨੀਆਂ ਵੱਲੋਂ ਆਪਣੇ ਕਰਮਚਾਰੀਆਂ ਨੂੰ ਸਿਹਤ ਬੀਮਾ ਪਲਾਨ ਦਿੱਤੇ ਜਾਂਦੇ ਹਨ। ਤਾਂ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਅਲੱਗ ਤੋਂ ਸਿਹਤ ਬੀਮਾ ਖ਼ਰੀਦਣ ਦੀ ਜ਼ਰੂਰਤ ਨਾ ਪਵੇ। ਹਾਲਾਂਕਿ ਜੇ ਤੁਸੀਂ ਆਪਣੀ ਨੌਕਰੀ ਨੂੰ ਗੁਆ ਦਿੰਦੇ ਹੋ ਤਾਂ ਤੁਹਾਡੇ ਪਰਿਵਾਰ ਦੀ ਸਿਹਤ ਦਾਅ ਉੱਤੇ ਹੋਵੇਗੀ। ਇਸ ਲਈ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੇ ਸਿਹਤ ਮੁੱਦਿਆਂ ਤੋਂ ਬਚਾਉਣ ਦੇ ਲਈ ਵਿਅਕਤੀਗਤ ਸਿਹਤ ਬੀਮਾ ਪਾਲਸੀ ਲੈਣਾ ਬਿਹਤਹ ਹੈ।
- ਨਵਾਂ ਲੋਨ ਨਾ ਲਵੋ : ਅਗਲੇ 12 ਮਹੀਨਿਆਂ ਦੇ ਲਈ ਜ਼ੀਰੋ ਈਐੱਮਆਈ ਵਾਲੇ ਲੋਨ ਵੀ ਨਾ ਲਵੋ। ਕਿਉਂਕਿ ਜੇ ਤੁਸੀਂ ਆਪਣੀ ਨੌਕਰੀ ਗੁਆ ਦਿੰਦੇ ਹੋ ਤਾਂ ਤੁਸੀਂ ਆਪਣੇ ਮਹੀਨਵਾਰ ਵਿੱਤੀ ਬੋਝ ਨੂੰ ਹੋਰ ਵਧਾ ਲੈਂਦੇ ਹੋ।
- ਫ਼ਿਜ਼ੂਲ ਖ਼ਰਚੀ ਤੋਂ ਬਚੋ : ਪੋਸਟ ਲੌਕਡਾਊਨ ਕਈ ਵਪਾਰਕ ਸੰਸਥਾਵਾਂ ਗਾਹਕਾਂ ਨੂੰ ਲਲਚਾਉਣ ਦੇ ਲਈ ਭਾਰੀ ਛੋਟ ਦੀ ਪੇਸ਼ਕਸ਼ ਕਰਨਗੀਆਂ। ਪਰ ਕੇਵਲ ਉਨ੍ਹਾਂ ਹੀ ਉਤਪਾਦਾਂ ਦੀ ਖ਼ਰੀਦ ਕਰੋ ਜਿਸ ਦੀ ਤੁਹਾਨੂੰ ਜ਼ਰੂਰਤ ਹੈ। ਵਿਅਕਤੀਗਤ ਖ਼ਰਚੇ ਜਿਵੇਂ ਕਿ ਰੈਸਤਰਾਂ ਦੀ ਯਾਤਰਾ, ਫ਼ਿਲਮਾਂ, ਆਉਟਿੰਗ ਆਦਿ ਤੋਂ ਬਚੋ।
- ਕੰਮ ਉੱਤੇ ਇੱਕ ਸੁਪਰ ਹੀਰੋ ਬਣੋ : ਆਉਣ ਵਾਲੇ ਮਹੀਨਿਆਂ ਵਿੱਚ ਕੰਪਨੀਆਂ ਲਾਗਤ ਵਿੱਚ ਕਟੌਤੀ ਕਰਨ ਦੇ ਲਈ ਕਰਮਚਾਰੀਆਂ ਦੀ ਛਾਂਟੀ ਕਰ ਸਕਦੀਆਂ ਹਨ। ਇਸ ਲਈ ਆਪਣੀ ਉਤਪਾਦਕਤਾ ਵਧਾਉਣ ਦੀ ਕੋਸ਼ਿਸ਼ ਕਰੋ। ਕ੍ਰਿਪਾ ਯਾਦ ਰੱਖੋ ਕਿ ਕੋਈ ਵੀ ਕੰਪਨੀ ਆਪਣੇ ਉਤਪਾਦਨ ਕਰਮਚਾਰੀਆਂ ਨੂੰ ਕੱਢਣਾ ਪਸੰਦ ਨਹੀਂ ਕਰੇਗੀ।
(ਲੇਖਕ-ਪੀ ਸਾਈ ਕ੍ਰਿਸ਼ਣਾ, ਲੇਖਕ ਹੈਦਰਾਬਾਦ ਸਥਿਤ ਨਿੱਜੀ ਵਿੱਤ ਮਾਹਿਰ ਹਨ।)
ਸਾਵਧਾਨ : ਉੱਪਰ ਦਿੱਤੇ ਗਏ ਵਿਚਾਰ ਅਤੇ ਸੁਝਾਅ ਕੇਵਲ ਲੇਖਕ ਦੇ ਵਿਅਕਤੀਗਤ ਹਨ। ਈਟੀਵੀ ਭਾਰਤ ਕਿਸੇ ਵੀ ਨਿਵੇਸ਼ ਫ਼ੈਸਲਾ ਲੈਣ ਤੋਂ ਪਹਿਲਾਂ ਗਾਹਕਾਂ ਨੂੰ ਪ੍ਰਮਾਣਿਤ ਮਾਹਿਰਾਂ ਤੋਂ ਜਾਂਚ ਕਰਵਾਉਣ ਦੀ ਸਲਾਹ ਦਿੰਦਾ ਹੈ।