ETV Bharat / business

ਆਟੋਮੇਟਿਡ ਟੈਸਟਿੰਗ ਸੈਂਟਰਾਂ ਰਾਹੀਂ ਵਾਹਨਾਂ ਦੀ ਲਾਜ਼ਮੀ ਫਿਟਨੈਸ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ - MANDATORY FITNESS OF VEHICLES

ਸਰਕਾਰ ਅਗਲੇ ਸਾਲ ਅਪ੍ਰੈਲ ਤੋਂ ਆਟੋਮੇਟਿਡ ਟੈਸਟਿੰਗ ਸਟੇਸ਼ਨਾਂ ਰਾਹੀਂ ਪੜਾਅਵਾਰ ਢੰਗ ਨਾਲ ਵਾਹਨਾਂ ਦੀ ਫਿਟਨੈਸ ਟੈਸਟ ਨੂੰ ਲਾਜ਼ਮੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਆਟੋਮੇਟਿਡ ਟੈਸਟਿੰਗ ਸਟੇਸ਼ਨਾਂ (ਏਟੀਐਸ) ਰਾਹੀਂ ਵਾਹਨਾਂ ਦੀ ਲਾਜ਼ਮੀ ਫਿਟਨੈਸ ਟੈਸਟਿੰਗ ਬਾਰੇ ਜਨਤਾ ਦੀ ਰਾਏ ਜਾਣਨ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਆਟੋਮੇਟਿਡ ਟੈਸਟਿੰਗ ਸੈਂਟਰਾਂ ਰਾਹੀਂ ਵਾਹਨਾਂ ਦੀ ਲਾਜ਼ਮੀ ਫਿਟਨੈਸ ਲਈ ਡਰਾਫਟ ਨੋਟੀਫਿਕੇਸ਼ਨ ਕੀਤਾ ਗਿਆ ਜਾਰੀ

author img

By

Published : Feb 5, 2022, 12:29 PM IST

ਨਵੀਂ ਦਿੱਲੀ: ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ 1 ਅਪ੍ਰੈਲ 2023 ਤੋਂ ਵਾਹਨਾਂ ਦੀ ਫਿਟਨੈਸ ਨੂੰ ਸਿਰਫ਼ ਆਟੋਮੇਟਿਡ ਟੈਸਟਿੰਗ ਸਟੇਸ਼ਨ ਦੇ ਜ਼ਰੀਏ ਲਾਜ਼ਮੀ ਕਰਨਾ ਚਾਹੁੰਦਾ ਹੈ। ਸਰਕਾਰ ਪੜਾਅਵਾਰ ਇਸ ਟੈਸਟ ਨੂੰ ਲਾਜ਼ਮੀ ਕਰਨ ਦੀ ਤਿਆਰੀ ਕਰ ਰਹੀ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਸੰਬੰਧ ਵਿੱਚ ਲੋਕਾਂ ਦੀ ਰਾਏ ਪ੍ਰਾਪਤ ਕਰਨ ਲਈ ਆਟੋਮੇਟਿਡ ਟੈਸਟਿੰਗ ਸੈਂਟਰਾਂ ਰਾਹੀਂ ਵਾਹਨਾਂ ਦੀ ਲਾਜ਼ਮੀ ਫਿਟਨੈਸ ਬਾਰੇ ਇੱਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਅਸਲ ਵਿੱਚ ਆਟੋਮੇਟਿਡ ਟੈਸਟਿੰਗ ਸੈਂਟਰਾਂ ਵਿੱਚ ਵਾਹਨ ਦੀ ਫਿਟਨੈਸ ਟੈਸਟ ਕਰਨ ਲਈ ਲੋੜੀਂਦੇ ਟੈਸਟ ਮਕੈਨੀਕਲ ਉਪਕਰਣਾਂ ਦੀ ਮਦਦ ਨਾਲ ਆਪਣੇ ਆਪ ਕੀਤੇ ਜਾਂਦੇ ਹਨ।

ATS ਵਿੱਚ ਵਾਹਨ ਦੀ ਫਿਟਨੈਸ ਟੈਸਟ ਕਰਨ ਲਈ ਲੋੜੀਂਦੇ ਵੱਖ-ਵੱਖ ਟੈਸਟ ਮਕੈਨੀਕਲ ਉਪਕਰਣਾਂ ਦੀ ਮਦਦ ਨਾਲ ਆਪਣੇ ਆਪ ਕੀਤੇ ਜਾਂਦੇ ਹਨ। ਨੋਟੀਫਿਕੇਸ਼ਨ ਦੇ ਡਰਾਫਟ ਮੁਤਾਬਕ ਇਸ ਨੂੰ ਪੜਾਅਵਾਰ ਲਾਗੂ ਕੀਤਾ ਜਾਵੇਗਾ। ਭਾਰੀ ਮਾਲ ਗੱਡੀਆਂ ਅਤੇ ਭਾਰੀ ਯਾਤਰੀ ਮੋਟਰ ਵਾਹਨਾਂ ਲਈ ATS ਦੁਆਰਾ ਫਿਟਨੈਸ ਟੈਸਟ 1 ਅਪ੍ਰੈਲ 2023 ਤੋਂ ਲਾਜ਼ਮੀ ਹੋ ਜਾਵੇਗਾ।

ਮੱਧਮ ਆਕਾਰ ਦੇ ਮਾਲ ਵਾਹਨਾਂ ਅਤੇ ਯਾਤਰੀ ਵਾਹਨਾਂ ਅਤੇ ਹਲਕੇ ਮੋਟਰ ਵਾਹਨਾਂ (ਟਰਾਂਸਪੋਰਟ) ਲਈ ਇਹ ਟੈਸਟ 1 ਜੂਨ 2024 ਤੋਂ ਲਾਜ਼ਮੀ ਹੋਵੇਗਾ। ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਸਕੱਤਰ ਗਿਰਿਧਰ ਅਰਮਾਨੇ ਨੇ ਪੀਟੀਆਈ ਨੂੰ ਦੱਸਿਆ ਕਿ ਆਖਿਰਕਾਰ ਵਪਾਰਕ ਅਤੇ ਨਿੱਜੀ ਵਾਹਨਾਂ ਲਈ ਏਟੀਐਸ ਦੁਆਰਾ ਫਿਟਨੈਸ ਟੈਸਟ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਤੋਂ ਭਾਰੀ ਵਪਾਰਕ ਵਾਹਨਾਂ ਲਈ ਇਹ ਫਿਟਨੈਸ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਜਾਵੇਗਾ।

ਅਰਮਾਨ ਨੇ ਕਿਹਾ ਕਿ ਲੋਕਾਂ ਨੂੰ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਚਾਹੀਦਾ ਹੈ ਕਿ ਇਹ ਟੈਸਟ ਸਾਰਿਆਂ ਲਈ ਹੈ ਪਰ ਫਿਲਹਾਲ ਇਹ ਤਰੀਕ ਸਿਰਫ਼ ਹੈਵੀ ਕਮਰਸ਼ੀਅਲ ਵਾਹਨਾਂ ਲਈ ਹੀ ਤੈਅ ਕੀਤੀ ਗਈ ਹੈ।

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਡਰਾਫਟ ਨੋਟੀਫਿਕੇਸ਼ਨ ਦੇ ਅਨੁਸਾਰ 1 ਅਪ੍ਰੈਲ 2023 ਤੋਂ ਭਾਰੀ ਮਾਲ ਵਾਹਨਾਂ ਅਤੇ ਭਾਰੀ ਯਾਤਰੀ ਮੋਟਰ ਵਾਹਨਾਂ ਲਈ ਆਟੋਮੇਟਿਡ ਟੈਸਟਿੰਗ ਸੈਂਟਰਾਂ ਦੁਆਰਾ ਫਿਟਨੈਸ ਟੈਸਟ ਲਾਜ਼ਮੀ ਹੋ ਜਾਵੇਗਾ। ਦੂਜੇ ਪਾਸੇ ਮੱਧਮ ਮਾਲ ਵਾਹਨਾਂ ਅਤੇ ਦਰਮਿਆਨੇ ਯਾਤਰੀ ਮੋਟਰ ਵਾਹਨਾਂ ਅਤੇ ਹਲਕੇ ਮੋਟਰ ਵਾਹਨਾਂ ਲਈ ਅਜਿਹੇ ਟੈਸਟ 1 ਜੂਨ 2024 ਤੋਂ ਲਾਜ਼ਮੀ ਹੋ ਜਾਣਗੇ।

ਇਹ ਵੀ ਪੜ੍ਹੋ: ਵਿਦੇਸ਼ੀ ਮੁਦਰਾ ਭੰਡਾਰ 4.531 ਅਰਬ ਡਾਲਰ ਘੱਟ ਕੇ 629.755 ਅਰਬ ਡਾਲਰ ਰਹਿ ਗਿਆ

ETV Bharat Logo

Copyright © 2025 Ushodaya Enterprises Pvt. Ltd., All Rights Reserved.