ਰੋਪੜ\ਮੰਡੀ ਗੋਬਿੰਦਗੜ੍ਹ: ਮੋਦੀ ਸਰਕਾਰ 5 ਜੁਲਾਈ ਨੂੰ ਸਾਲ 2019 ਦਾ ਬਜਟ ਪੇਸ਼ ਕਰਨ ਜਾ ਰਹੀ ਹੈ। ਇਸ ਬਜਟ ਤੋਂ ਆਮ ਜਨਤਾ ਨੂੰ ਵੱਧ ਤੋਂ ਵੱਧ ਰਾਹਤ ਮਿਲ ਸਕੇ ਇਸ ਮਾਮਲੇ 'ਤੇ ਈਟੀਵੀ ਭਾਰਤ ਨੇ ਰੋਪੜ ਵਿੱਚ ਇਨਕਮ ਟੈਕਸ ਮਾਹਿਰ ਨਾਲ ਖ਼ਾਸ ਗੱਲਬਾਤ ਕੀਤੀ।
ਇਸ ਗੱਲਬਾਤ ਦੌਰਾਨ ਮਾਹਿਰਾਂ ਨੇ ਸਰਕਾਰ ਵਲੋਂ 5 ਲੱਖ ਟੈਕਸ ਦੀ ਸਲੈਬ ਵਿੱਚ ਦਿੱਤੀ ਛੋਟ ਵਿੱਚ ਹੋਰ ਤਬਦੀਲੀਆਂ, ਐਨ.ਪੀ.ਐਸ (ਨੈਸ਼ਨਲ ਪੈਨਸ਼ਨ ਸਕੀਮ) ਅਤੇ ਸੈਕਸ਼ਨ 80 C ਵਿੱਚ ਕਈ ਤਬਦੀਲੀਆਂ ਦੀ ਮੰਗ ਕੀਤੀ ਜਿਸ ਨਾਲ ਆਮ ਵਰਗ ਨੂੰ ਰਾਹਤ ਮਿਲ ਸਕੇ। ਇਸ ਦੇ ਨਾਲ ਮੰਡੀ ਗੋਬਿੰਦਗੜ ਤੋਂ ਬਜਟ ਨੂੰ ਲੈ ਕੇ ਕੁਝ ਲੋਕਾਂ ਨੇ ਆਪਣੇ ਸੁਝਾਅ ਦਿੱਤੇ ਹਨ।