ਨਵੀਂ ਦਿੱਲੀ: ਭਾਰਤੀ ਹਵਾ ਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਗੋ ਏਅਰ ਦੇ ਲਗਭਗ 100 ਦੇ ਕਰੀਬ ਪਾਇਲਟਾਂ 'ਤੇ ਸੀਨੀਅਰ ਕਾਰਜਕਾਰੀਆਂ ਨੂੰ ਐਫਟੀਡੀਐਲ ਨਿਯਮਾਂ ਦੀ ਉਲੰਘਣਾ ਦੇ ਦੋਸ਼ 'ਚ ਕਾਰਨ ਦੱਸੋ ਨੋਟਿਸ ਦਾ ਸਿਲਸਿਲਾ ਸ਼ੂਰੁ ਕਰ ਦਿੱਤਾ ਹੈ।
ਸੂਤਰਾਂ ਤੋ ਮਿਲੀ ਜਾਣਕਾਰੀ ਮੁਤਾਬਕ ਗੋ ਏਅਰ ਨੇ 23 ਤੇ 24 ਦਸੰਬਰ 2019 ਦੇ ਵਿੱਚ ਹੀ ਕਰੀਬ 40 ਫਲਾਈਟਾਂ ਰੱਦ ਕੀਤੀਆਂ ਤੇ 2 ਉਡਾਣਾਂ ਨੂੰ ਉਡਾਣ ਭਰਨ ਉਪਰੰਤ ਹੀ ਤਕਨੀਕੀ ਖ਼ਰਾਬੀ ਕਾਰਨ ਕੁੱਝ ਚਿਰ ਪਿੱਛੋਂ ਦੁਬਾਰਾ ਏਅਰਪੋਰਟ 'ਤੇ ਲੈਂਡ ਕਰਨਾ ਪਿਆ।
ਇਹ ਵੀ ਪੜ੍ਹੋ: ਰੋਡਾਂ 'ਤੇ ਜਲਦ ਹੀ ਦੌੜਣਗੇ ਸੂਜ਼ੂਕੀ ਦੇ ਬੀਐੱਸ-VI ਮਾਨਕ ਇੰਜਣ ਵਾਲੇ ਸਕੂਟਰ
ਦਸੰਬਰ 26 ਨੂੰ ਏਅਰਲਾਈਨ ਦਾ ਕਹਿਣਾ ਸੀ ਕਿ ਉੱਤਰ ਭਾਰਤ 'ਚ ਖ਼ਰਾਬ ਮੌਸਮ ਦੇ ਚਲਦਿਆਂ ਕੁੱਝ ਫਲਾਈਟਾਂ ਦੇਰੀ ਨਾਲ ਤੇ ਕੁੱਝ ਦੇ ਰੂਟ ਤਬਦੀਲ ਕੀਤੇ ਗਏ ਜਦੋਂਕਿ ਕੁੱਝ ਨੂੰ ਰੱਦ ਕੀਤਾ ਗਿਆ ਕਿਉਂਕਿ ਕ੍ਰਿਉ ਪਿਛਲੇ 2,3 ਦਿਨਾਂ ਤੋਂ ਐਫਟੀਡੀਐਲ ਪੈਮਾਨੇ ਨੂੰ ਪਹੁੰਚ ਚੁੱਕਾ ਸੀ। ਅੱਗੇ ਏਅਰਲਾਈਨ ਨੇ ਕਿਹਾ ਕਿ "ਨਾਗਰਿਕਤਾ ਸੋਧ ਕਾਨੂੰਨ" ਦਾ ਦੇਸ਼ ਵਿਆਪੀ ਵਿਰੋਧ ਹੋਣ ਕਾਰਨ ਵੀ ਉਨ੍ਹਾਂ ਦੇ ਮੁਲਾਜ਼ਮ ਵਕ਼ਤ ਰਹਿੰਦੇ ਡਿਊਟੀ 'ਤੇ ਰਿਪੋਰਟ ਨਹੀਂ ਕਰ ਸਕੇ।"