ਨਵੀਂ ਦਿੱਲੀ: ਭਾਰਤੀ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦੇਸ਼ ਦੇ ਸਰੋਤਾਂ ਤੋਂ ਕੁੱਲ 5100 ਕਰੋੜ ਰੁਪਏ ਦੇ ਫ਼ੌਜੀ ਸਮਾਨ ਦੀ ਖ਼ਰੀਦਦਾਰੀ ਕਰੇਗਾ। ਇਸ ਦੇ ਨਾਲ ਹੀ ਰਣਨੀਤਕ ਹਿੱਸੇਦਾਰੀ ਮਾਡਲ ਦੇ ਅਧੀਨ ਜਨ ਸੈਨਾ ਲਈ ਭਾਰਤ ਵਿੱਚ ਹੀ 6 ਪਣ-ਡੁੱਬੀਆਂ ਦੇ ਨਿਰਮਾਣ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ।
ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿੱਚ ਹੋਈ ਬੈਠਕ ਵਿੱਚ ਰੱਖਿਆ ਖ਼ਰੀਦ ਕੌਂਸਲ ਨੇ ਇਹ ਫ਼ੈਸਲੇ ਕੀਤੇ, ਜਿਸ ਵਿੱਚ ਸੈਨਾ ਮੁਖੀ ਬਿਪਿਨ ਰਾਵਤ ਅਤੇ ਹੋਰ ਵੀ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਇਸ ਬੈਠਕ ਵਿੱਚ ਰੱਖਿਆ ਮੰਤਰਾਲੇ ਨੇ ਕਿਹਾ ਕਿ ਡੀਏਏਸੀ ਨੇ ਦੇਸ਼ ਦੇ ਸਾਧਨਾਂ ਤੋਂ ਫ਼ੌਜ ਲਈ 5,100 ਕਰੋੜ ਰੁਪਏ ਦੇ ਸਮਾਨ ਦੀ ਖ਼ਰੀਦੋ-ਫ਼ਰੋਖਤ ਨੂੰ ਮੰਨਜ਼ੂਰੀ ਦੇ ਦਿੱਤੀ ਗਈ ਹੈ। ਇਸ ਵਿੱਚ ਫ਼ੌਜ ਲਈ ਡੀਆਰਡੀਓ ਵੱਲੋਂ ਡਿਜ਼ਾਇਨ ਅਤੇ ਭਾਰਤੀ ਉਦਯੋਗ ਵੱਲੋਂ ਸਥਾਨਕ ਪੱਧਰ ਉੱਤੇ ਬਣਾਈਆਂ ਗਈਆਂ ਆਧੁਨਿਕ ਇਲੈਕਟ੍ਰਾਨਿਕ ਯੁੱਧ ਪ੍ਰਣਾਲੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ: ਭਾਰਤੀ ਹਵਾਈ ਫੌਜ ਲਈ 200 ਜੰਗੀ ਜਹਾਜ਼ ਖਰੀਦੇਗੀ ਸਰਕਾਰ
ਜਾਣਕਾਰੀ ਮੁਤਾਬਕ ਡੀਏਸੀ ਨੇ ਇੱਕ ਹੋਰ ਮਹੱਤਵਪੂਰਨ ਲੈਂਦਿਆਂ ਭਾਰਤੀ ਰਣਨੀਤਿਕ ਹਿੱਸੇਦਾਰਾਂ ਅਤੇ ਸੰਭਾਵਿਤ ਮੂਲ ਉਪਕਰਨਾਂ ਦੇ ਨਿਰਮਾਤਾਵਾਂ ਦੀ ਚੋਣ ਨੂੰ ਵੀ ਮੰਨਜ਼ੂਰੀ ਦੇ ਦਿੱਤੀ, ਜੋ ਰਣਨੀਤਿਕ ਹਿੱਸੇਦਾਰੀ ਮਾਡਲ ਦੇ ਤਹਿਤ ਭਾਰਤ ਵਿੱਚ ਹੀ ਦੇਸ਼ ਦੀ ਥਲ-ਸੈਨਾ ਲਈ ਪਣ-ਡੁੱਬੀਆਂ ਦਾ ਨਿਰਮਾਣ ਕਰਨਗੇ।
ਤੁਹਾਨੂੰ ਦੱਸ ਦਈਏ ਕਿ ਇਸੇ ਮਾਡਲ ਦੇ ਅਧੀਨ ਪਣ-ਡੁੱਬੀਆਂ ਦੇ ਨਾਲ-ਨਾਲ ਲੜਾਕੂ ਜਹਾਜ਼ਾਂ ਅਤੇ ਹੋਰ ਫ਼ੌਜੀ ਸਾਜ਼ੋ-ਸਮਾਨ ਦਾ ਨਿਰਮਾਣ ਵੀ ਕੀਤਾ ਜਾਵੇਗਾ।