ETV Bharat / business

ਅੱਜ ਤੋਂ 256 ਜ਼ਿਲ੍ਹਿਆਂ ’ਚ ਸੋਨੇ 'ਤੇ ਲਾਜ਼ਮੀ ਹਾਲਮਾਰਕਿੰਗ ਪ੍ਰਣਾਲੀ ਲਾਗੂ - ਸੋਨੇ 'ਤੇ ਲਾਜ਼ਮੀ ਹਾਲਮਾਰਕਿੰਗ

ਦੇਸ਼ ਦੇ 256 ਜ਼ਿਲ੍ਹਿਆਂ ਚ ਬੁੱਧਵਾਰ ਤੋਂ ਸੋਨੇ ਦੇ ਗਹਿਣੇ ਅਤੇ ਕਲਾਕਾਰੀ ’ਤੇ ਜ਼ਰੂਰੀ ਤੌਰ ’ਤੇ ਹਾਲਮਾਰਕਿੰਗ ਦੀ ਪ੍ਰਣਾਲੀ ਅੱਜ ਤੋਂ ਪ੍ਰਭਾਵੀ ਹੋਵੇਗੀ। ਇਨ੍ਹਾਂ ਜ਼ਿਲ੍ਹਿਆਂ ਦੇ ਸੁਨਿਆਰੇ ਨੂੰ ਸਿਰਫ 14, 18 ਅਤੇ 22 ਕੈਰੇਟ ਸੋਨੇ ਦੇ ਗਹਿਣੇ ਵੇਚਣ ਦੀ ਆਗਿਆ ਹੋਵੇਗੀ। ਹੋਰ 20,23 ਅਤੇ 24 ਕੈਰੇਟ ਦੇ ਸੋਨੇ ਦੇ ਲਈ ਵੀ ਹਾਲਮਾਰਕਿੰਗ ਦੀ ਆਗਿਆ ਲੈਣੀ ਹੋਵੇਗੀ।

ਅੱਜ ਤੋਂ 256 ਜ਼ਿਲ੍ਹਿਆਂ ’ਚ ਸੋਨੇ 'ਤੇ ਲਾਜ਼ਮੀ ਹਾਲਮਾਰਕਿੰਗ ਪ੍ਰਣਾਲੀ ਲਾਗੂ

author img

By

Published : Jun 16, 2021, 10:34 AM IST

ਨਵੀਂ ਦਿੱਲੀ: ਕੇਂਦਰ ਨੇ ਮੰਗਲਵਾਰ ਨੂੰ ਕਿਹਾ ਕਿ ਸੋਨੇ ਦੇ ਗਹਿਣੇ ਅਤੇ ਕਲਾਕਾਰੀ ’ਤੇ ਜ਼ਰੂਰੀ ਤੌਰ ’ਤੇ ਹਾਲਮਾਰਕਿੰਗ ਦੀ ਵਿਵਸਥਾ 16 ਜੂਨ ਤੋਂ ਲਾਗੂ ਹੋ ਜਾਵੇਗੀ। ਇਸ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਅਤੇ ਸ਼ੁਰੂ ਚ 256 ਜ਼ਿਲ੍ਹਿਆ ਚ ਇਸਨੂੰ ਲਾਗੂ ਕੀਤਾ ਜਾਵੇਗਾ।

ਹਾਲਮਾਰਕਿੰਗ ਕੀਮਤੀ ਧਾਤ ਦੀ ਸ਼ੁੱਧਤਾ ਦਾ ਪ੍ਰਮਾਣ ਪੱਤਰ ਹੈ। ਫਿਲਹਾਲ ਇਸ ਪ੍ਰਣਾਲੀ ਨੂੰ ਸਵੈਇੱਛੁਕ ਰੱਖਿਆ ਗਿਆ ਸੀ। ਇਸ ਸਬੰਧ ’ਚ ਫੈਸਲਾ ਉਪਭੋਗਤਾ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਦੀ ਪ੍ਰਧਾਨਗੀ ਹੇਠ ਉਦਯੋਗ ਨਾਲ ਹੋਈ ਮੀਟਿੰਗ ਦੌਰਾਨ ਲਿਆ ਗਿਆ।

ਕਾਬਿਲੇਗੌਰ ਹੈ ਕਿ 2019 ਵਿਚ, ਸਰਕਾਰ ਨੇ 15 ਜਨਵਰੀ, 2021 ਤੋਂ ਸੋਨੇ ਦੇ ਗਹਿਣਿਆਂ ਅਤੇ ਕਲਾਕਾਰਾਂ 'ਤੇ ਹਾਲਮਾਰਕਿੰਗ ਲਾਜ਼ਮੀ ਕਰਨ ਦਾ ਐਲਾਨ ਕੀਤਾ ਸੀ। ਪਰ ਬਾਅਦ ਵਿੱਚ ਇਸਦੀ ਸਮੇਂ ਸੀਮਾ ਨੂੰ ਚਾਰ ਮਹੀਨਿਆਂ ਲਈ ਵਧਾ ਦਿੱਤੀ ਗਈ। ਮੁੜ ਤੋਂ ਜੌਹਰੀਆਂ ਦੀ ਮਹਾਂਮਾਰੀ ਦੇ ਕਾਰਨ ਸਮੇਂ ਸੀਮਾ ਨੂੰ ਅੱਗੇ ਵਧਾਏ ਜਾਣ ਦੀ ਅਪੀਲ ਤੋਂ ਬਾਅਦ ਇਸ ਨੂੰ 15 ਜੂਨ ਕਰ ਦਿੱਤਾ ਗਿਆ।

ਅਗਸਤ 2021 ਤੱਕ ਨਹੀਂ ਲਗੇਗਾ ਕੋਈ ਜੁਰਮਾਨਾ

ਉਪਭੋਗਤਾ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਬੈਠਕ ਤੋਂ ਬਾਅਦ ਟਵਿਟ ਕੀਤਾ। ਸਾਡੀ ਸਰਕਾਰ ਦਾ ਗਾਹਕਾਂ ਦੀ ਸੁਰੱਖਿਆ ਅਤੇ ਸੰਤੁਸ਼ਟੀ ਲਈ ਨਿਰੰਤਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸੇ ਕੜੀ ਚ 16 ਜਬਨ, 2021 ਚ 256 ਜ਼ਿਲ੍ਹਿਆ ਤ ਹਾਲਮਾਰਕਿੰਗ ਜਰੂਰੀ ਤੌਰ ’ਤੇ ਲਾਗੂ ਕੀਤਾ ਜਾ ਰਿਹਾ ਹੈ। ਅਗਸਤ 2021 ਤੱਕ ਇਸ ਮਾਮਲੇ ਚ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ।

ਉਪਭੋਗਤਾ ਮਾਮਲਿਆਂ ਦੀ ਸਕੱਤਰ ਲੀਨਾ ਚੰਦਨ ਨੇ ਕਿਹਾ ਕਿ ਜਰੂਰੀ ਹਾਲਮਾਰਕਿੰਗ ਵਿਵਸਥਾ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਅਤੇ ਸ਼ੁਰੂਚ 256 ਜਿਲ੍ਹਿਆ ਚ ਇਸ ਲਾਗੂ ਕੀਤਾ ਜਾਵੇਗਾ। ਜਿੱਥੇ ਮੁਲਵਾਨ ਧਾਤਾਂ ਦੀ ਸ਼ੁਧਤਾ ਦੀ ਜਾਂਚ ਦੇ ਲਈ ਕੇਂਦਰ ਹੈ। ਸਕੱਤਰ ਨੇ ਕਿਹਾ ਕਿ ਬੈਠਕ ਚ ਉਦਯੋਗ ਦੀ ਚਿੰਤਾਵਾਂ ਨੂੰ ਦੂਰ ਕੀਤਾ ਗਿਆ ਹੈ।

ਅਧਿਕਾਰਿਕ ਬਿਆਨ ਦੇ ਮੁਤਾਬਿਕ, ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਸਰਕਾਰ ਨੇ ਗਹਿਣਿਆ ਦੇ ਖੇਤਰ ਚ ਕੁਝ ਇਕਾਈਆਂ ਦੇ ਲਈ ਜਰੂਰੀ ਹਾਲਮਾਰਕਿੰਗ ਵਿਵਸਥਾ ਤੋਂ ਛੋਟ ਦਿੱਤੀ ਹੈ। ਉਦਾਹਰਨ ਦੇ ਲਈ 40 ਲੱਖ ਰੁਪਏ ਤੱਕ ਦੇ ਸਲਾਨਾ ਕਾਰੋਬਾਰ ਵਾਲੇ ਗਹਿਣਿਆਂ ਦੇ ਨਿਰਮਾਤਾਵਾਂ ਨੂੰ ਲਾਜ਼ਮੀ ਹਾਲਮਾਰਕਿੰਗ ਤੋਂ ਛੋਟ ਮਿਲੇਗੀ।

ਇਨ੍ਹਾਂ ਇਕਾਈਆਂ ਨੂੰ ਮਿਲੇਗੀ ਛੋਟ

ਇਸ ਵਿਵਸਥਾ ਤੋਂ ਉਨ੍ਹਾਂ ਇਕਾਈਆਂ ਨੂੰ ਵੀ ਛੋਟ ਦਿੱਤੀ ਗਈ ਹੈ ਜੋ ਸਰਕਾਰ ਦੀ ਵਪਾਰ ਨੀਤੀ ਦੇ ਤਹਿਤ ਗਹਿਣੇ ਦਾ ਨਿਰਯਾਤ ਅਤੇ ਮੁੜ ਤੋਂ ਆਯਾਤ ਕਰਦੇ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪ੍ਰਦਰਸ਼ਨੀ ਦੇ ਨਾਲ ਨਾਲ ਸਰਕਾਰ ਦੀ ਮਨਜੂਰੀ ਵਾਲੇ ਬੀ2ਬੀ ( ਵਪਾਰੀਆਂ ਦੇ ਵਿਚਾਲੇ) ਘਰੇਲੂ ਪ੍ਰਦਰਸ਼ਨੀ ਦੇ ਲਈ ਵੀ ਇਸ ਤੋਂ ਛੋਟ ਹੋਵੇਗੀ।

ਬਿਆਨ ਦੇ ਮੁਤਾਬਿਕ, 16 ਜੂਨ ਤੋਂ 256 ਜ਼ਿਲ੍ਹਿਆ ਦੇ ਜੌਹਰੀਆਂ ਨੂੰ ਸਿਰਫ 14,18 ਅਤੇ 22 ਕੈਰੇਟ ਸੋਨੇ ਦੇ ਗਹਿਣੇ ਵੇਚਣ ਦੀ ਆਗਿਆ ਹੋਵੇਗੀ। ਹੋਰ 20,23 ਅਤੇ 24 ਕੈਰੇਟ ਦੇ ਗਹਿਣੇ ਦੇ ਲਈ ਵੀ ਹਾਲਮਾਰਕਿੰਗ ਦੀ ਆਗਿਆ ਹੋਵੇਗੀ।

ਸਰਕਾਰ ਨੇ ਘੜੀਆ, ਫਾਈਟੇਨ ਪੈਨ ਚ ਇਸਤੇਮਾਲ ਸੋਨੇ ਅਤੇ ਕੁੰਦਨਸ ਪੋਲਕੀ ਅਤੇ ਜੜਾਉ ਗਹਿਣੇ ਤੇ ਜਰੂਰੀ ਹਾਲਮਾਰਕਿੰਗ ਤੋਂ ਛੋਟ ਦਿੱਤੀ ਹੈ। ਬਿਆਨ ਦੇ ਮੁਤਾਬਿਕ, ਜੌਹਰੀ ਉਪਭੋਗਤਾਵਾਂ ਤੋਂ ਬਿਨਾਂ ਹਾਲਮਾਰਕ ਵਾਲੇ ਸੋਨਾ ਖਰੀਦਣਾ ਜਾਰੀ ਰਖ ਸਕਦੇ ਹਨ। ਪੁਰਾਣੇ ਗਹਿਣਿਆ ਨੂੰ ਪਿਘਲਾਉਣ ਅਤੇ ਨਵੇਂ ਗਹਿਣੇ ਬਣਾਉਣ ਤੋਂ ਬਾਅਦ ਜੌਹਰੀ ਦੁਆਰਾ ਵਿਵਹਾਰਿਕ ਹੋਣ ’ਤੇ ਹਾਲਮਾਰਕ ਕੀਤਾ ਜਾ ਸਕਦਾ ਹੈ।

ਸਰਕਾਰ ਨੇ ਇਸ ਮੁੱਦੇ ਨੂੰ ਦੇਖਣ ਦੇ ਲਈ ਸਾਰੇ ਪੱਖਾਂ, ਖਜਾਨਾ ਅਧਿਕਾਰੀਆਂ ਅਤੇ ਕਾਨੂੰਨੀ ਮਾਹਰਾਂ ਦੀ ਇੱਕ ਸਮਿਤੀ ਗਠੀਤ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜੋ: ਭਾਰਤ ਦੀ ਜੀਡੀਪੀ ਇਸ ਵਰ੍ਹੇ 8.3 ਫੀਸਦ ਦੀ ਦਰ ਨਾਲ ਵਧਣ ਦਾ ਅਨੁਮਾਨ: ਵਿਸ਼ਵ ਬੈਂਕ

ਸੋਨੇ ’ਤੇ ਜਰੂਰੀ ਹਾਲਮਾਰਕਿੰਗ ਤੋਂ ਲੋਕ ਧੋਖਾਧੜੀ ਤੋਂ ਬਚਣਗੇ ਅਤੇ ਉਨ੍ਹਾਂ ਨੂੰ ਸ਼ੁਧਤਾ ਦੇ ਲਿਹਾਜ ਨਾਲ ਉਹੀ ਚੀਜ਼ ਮਿਲੇਗੀ। ਜਿਸਦੇ ਲਈ ਉਨ੍ਹਾਂ ਨੇ ਭੁਗਤਾਨ ਕੀਤਾ ਹੈ। ਭਾਰਤੀ ਮਾਨਕ ਬਿਊਰੋ(ਬੀਆਈਐਸ) ਅਪ੍ਰੈਲ 2000 ਤੋਂ ਸੋਨੇ ਦੇ ਗਹਿਣਿਆ ਦੇ ਲਈ ਹਾਲਮਾਰਕਿੰਗ ਯੋਜਨਾ ਚਲਾ ਰਹੇ ਹਨ। ਮੌਜੂਦਾ ਸਮੇਂ ਚ ਲਗਭਗ 40 ਫੀਸਦ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.