ਨਵੀਂ ਦਿੱਲੀ: ਸੀਬੀਆਈ ਨੇ ਯੈਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ, ਉਸ ਦੀ ਪਤਨੀ ਬਿੰਦੂ ਅਤੇ ਅਵਾਂਤਾ ਰਿਐਲਟੀ ਦੇ ਪ੍ਰਮੋਟਰ ਗੌਤਮ ਥਾਪਰ ਦੇ ਖ਼ਿਲਾਫ਼ ਨਵਾਂ ਮਾਮਲਾ ਦਰਜ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਅਮ੍ਰਿਤਾ ਸ਼ੇਰਗਿੱਲ ਬੰਗਲੇ ਦੇ ਸੌਦੇ ਅਤੇ ਥਾਪਰ ਦੀਆਂ ਕੰਪਨੀਆਂ ਤੋਂ 1,500 ਕਰੋੜ ਰੁਪਏ ਦਾ ਕਰਜ਼ਾ ਵਾਪਸ ਲੈਣ 'ਚ ਢਿੱਲ ਵਰਤਣ ਲਈ ਰਿਸ਼ਵਤ ਲੈਣ ਮਾਮਲਾ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਭਾਰਤ ਨੇ ਬੰਦ ਕੀਤੀਆਂ ਕੌਮਾਂਤਰੀ ਸਰਹੱਦਾਂ, ਵਪਾਰ 'ਤੇ ਪਿਆ ਚੋਖਾ ਅਸਰ
ਜਾਂਚ ਏਜੰਸੀ ਦਿੱਲੀ ਅਤੇ ਮੁੰਬਈ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਇਨ੍ਹਾਂ ਵਿੱਚ ਕਪੂਰ ਅਤੇ ਉਸਦੀ ਪਤਨੀ ਬਿੰਦੂ ਦੀ ਰਿਹਾਇਸ਼, ਬਿੰਦੂ, ਥਾਪਰ ਅਤੇ ਉਨ੍ਹਾਂ ਦੀਆਂ ਕੰਪਨੀਆਂ ਨਾਲ ਸਬੰਧਤ ਬਲਿੱਸ ਏਬੋਡ ਦਾ ਦਫ਼ਤਰ, ਥਾਪਰ ਤੇ ਉਸ ਦੀਆਂ ਕੰਪਨੀਆਂ ਅਤੇ ਇੰਡੀਆ ਬੁੱਲਜ਼ ਹਾਊਸਿੰਗ ਫਾਇਨਾਂਸ ਲਿਮਟਿਡ ਸ਼ਾਮਲ ਹਨ।