ਮੁਜ਼ੱਫ਼ਰਪੁਰ: ਬਿਹਾਰ ਸਰਕਾਰ ਅਤੇ ਡਾਕ ਵਿਭਾਗ ਦੀ ਪਹਿਲ ਦੇ ਕਾਰਨ ਲੀਚੀ ਦੇ ਸ਼ੌਕੀਨ ਇਸ ਵਾਰ ਬਾਹਰ ਨਿਕਲੇ ਬਿਨਾਂ ਘਰੋਂ ਹੀ ਉੱਚਤਮ ਗੁਣਵੱਤਾ ਵਾਲੀ ਸਵਾਦੀ ਅਤੇ ਮੌਸਮੀ ਸ਼ਾਹੀ ਲੀਚੀ ਦਾ ਮਜ਼ਾ ਲੈ ਸਕਣਗੇ।
ਬਿਹਾਰ ਦੇ ਮੁਜ਼ੱਫ਼ਰਪੁਰ ਦੀ ਖ਼ਾਸਿਅਤ-ਸ਼ਾਹੀ ਲੀਚੀ ਅਨੋਖੀ ਖ਼ੁਸ਼ਬੂ ਅਤੇ ਜ਼ਿਆਦਾਤਰ ਰਸੀਲੀ ਹੋਣ ਦੇ ਕਾਰਨ ਲੀਚੀ ਦੀ ਹੋਰ ਹਿੱਸਿਆ ਨਾਲੋਂ ਵੱਖਰੀ ਹੈ। ਇਸ ਦਾ ਬੀਜ ਵੀ ਲੀਚੀ ਦੀ ਹੋਰ ਕਿਸਮਾਂ ਦੇ ਬੀਜ ਤੋਂ ਛੋਟਾ ਹੁੰਦਾ ਹੈ। ਸ਼ਾਹੀ ਲੀਚੀ ਨੂੰ 2 ਸਾਲ ਪਹਿਲਾਂ ਹੀ ਜੀਆਈ (ਭੁਗੋਲਿਕ ਸੰਕੇਤਕ) ਟੈਗ ਮਿਲ ਗਿਆ ਸੀ।
ਕੋਰੋਨਾ ਵਾਇਰਸ ਸੰਕਰਮਣ ਦੇ ਕਾਰਨ ਬਿਹਾਰ ਸਰਕਾਰ ਅਤੇ ਡਾਕ ਵਿਭਾਗ ਨੇ ਮਿਲ ਕੇ ਇਸ ਵਾਰ ਲੋਕਾਂ ਦੇ ਘਰਾਂ ਤੱਕ ਸ਼ਾਹੀ ਲੀਚੀ ਪਹੁੰਚਾਉਣ ਦਾ ਜ਼ਿੰਮਾ ਚੁੱਕਿਆ ਹੈ।
ਜ਼ਿਲ੍ਹਾ ਬਾਗ਼ਬਾਨੀ ਅਧਿਕਾਰੀ ਅਰੁਣ ਕੁਮਾਰ ਨੇ ਕਿਹਾ 25 ਮਈ ਤੋਂ ਲੋਕ ਸੂਬਾ ਬਾਗ਼ਬਾਨੀ ਵਿਭਾਗ ਦੀ ਵੈਬਸਾਇਟ horticultutre.bihar.jiov.in 'ਤੇ ਆਰਡਰ ਕਰ ਸਕਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਇਹ ਸੁਵਿਧਾ ਸ਼ੁਰੂਆਤ ਵਿੱਚ ਪਟਨਾ, ਮੁਜ਼ੱਫ਼ਰਪੁਰ ਅਤੇ ਭਾਗਲਪੁਰ ਦੇ ਲੋਕਾਂ ਨੂੰ ਉਪਲੱਭਧ ਕਰਵਾਈ ਜਾਵੇਗੀ ਅਤੇ ਜੇ ਪ੍ਰਤੀਕਿਰਿਆ ਵਧੀਆ ਮਿਲਦੀ ਹੈ ਤਾਂ ਇਸ ਸੇਵਾ ਨੂੰ ਬਿਹਾਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੁਹੱਈਆ ਕਰਵਾਇਆ ਜਾਵੇਗਾ।
ਮੁਜ਼ੱਫ਼ਰਪੁਰ ਦੇ ਪੋਸਟ ਮਾਸਟਰ ਜਨਰਲ ਅਸ਼ੋਕ ਕੁਮਾਰ ਨੇ ਕਿਹਾ ਕਿ ਡਾਕ ਵਿਭਾਗ 24 ਘੰਟਿਆਂ ਵਿੱਚ ਡਲਿਵਰੀ ਨਿਸ਼ਚਿਤ ਕਰੇਗਾ, ਪਰ 2 ਕਿਲੋਗ੍ਰਾਮ ਜਾਂ ਇਸ ਤੋਂ ਜ਼ਿਆਦਾ ਦੇ ਹੀ ਆਰਡਰ ਬੁੱਕ ਕੀਤੇ ਜਾਣਗੇ।
ਸਰਕਾਰ ਅਤੇ ਡਾਕ ਵਿਭਾਗ ਦੀ ਇਸ ਪਹਿਲ ਦਾ ਲੀਚੀ ਦੀ ਖੇਤੀ ਕਰਨ ਵਾਲਿਆਂ ਨੇ ਸਵਾਗਤ ਕੀਤਾ ਹੈ।
ਮੁਰੈਲ ਫ਼ਾਰਮਜ਼ ਪ੍ਰੋਡਿਊਸਰਜ਼ ਕੰਪਨੀ ਦੇ ਸੀਈਓ ਨੇ ਕਿਹਾ ਕਿ ਲੀਚੀਆਂ ਪੱਕਣ ਲੱਗੀਆਂ ਹਨ, ਪਰ ਪਹਿਲਾਂ ਨਾਲੋਂ ਘੱਟ ਮੰਗ ਚਿੰਤਾ ਦਾ ਵਿਸ਼ਾ ਸੀ। ਇਸ ਦੀ ਖੇਤੀ ਕਰਨ ਵਾਲਿਆਂ ਨੂੰ ਉਮੀਦ ਹੈ ਕਿ ਆਨਲਾਇਨ ਡਲਿਵਰੀ ਦੀ ਸੁਵਿਧਾ ਨਾਲ ਵਧੀਆ ਦਿਨ ਵਾਪਸ ਲਿਆਉਣ ਵਿੱਚ ਮਦਦ ਮਿਲੇਗੀ।
ਮੁਰੈਲ ਫ਼ਾਰਮ ਪ੍ਰੋਡਿਊਸਰਜ਼ ਕੰਪਨੀ ਨਾਲ 750 ਕਿਸਾਨ ਜੁੜੇ ਹਨ, ਜਿਨ੍ਹਾਂ ਵਿੱਚੋਂ 50 ਕਿਸਾਨ ਸ਼ਾਹੀ ਲੀਚੀ ਦੀ ਖੇਤੀ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਆਨਲਾਇਨ ਸੁਵਿਧਾ ਦੇ ਕਾਰਨ ਪੈਦਾ ਹੋਣ ਵਾਲੇ ਨਵੇਂ ਬਾਜ਼ਾਰ ਤੋਂ ਵਧੀਆ ਲਾਭ ਕਮਾਉਣ ਦੀ ਉਮੀਦ ਕਰ ਸਕਦੇ ਹਾਂ।
ਉਨ੍ਹਾਂ ਨੇ ਕਿਹਾ ਲੌਕਡਾਊਨ ਦੇ ਕਾਰਨ ਲੀਚੀ ਉਗਾਉਣ ਵਾਲਿਆਂ ਨੂੰ ਬਾਜ਼ਾਰ ਤੱਕ ਇਸ ਨੂੰ ਲੈ ਕੇ ਜਾਣ ਵਿੱਚ ਦਿੱਕਤ ਹੋ ਰਹੀ ਸੀ। ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਵਿੱਚ ਹੀ ਰਹਿਣ ਦੇ ਕਾਰਨ ਬਾਜ਼ਾਰ ਵਿੱਚ ਵੀ ਪਹਿਲਾਂ ਵਰਗੀ ਰੌਣਕ ਨਹੀਂ ਹੈ ਅਤੇ ਮੰਗ ਘੱਟ ਹੈ।
ਪੀਟੀਆਈ-ਭਾਸ਼ਾ