ਨਵੀਂ ਦਿੱਲੀ: ਅੰਤਰਰਾਸ਼ਟਰੀ ਸ਼ੂਜ਼ ਕੰਪਨੀ ਬਾਟਾ ਸ਼ੂ ਸੰਗਠਨ ਨੇ ਆਪਣੇ ਭਾਰਤੀ ਕਾਰਜਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੰਦੀਪ ਕਟਾਰੀਆ ਨੂੰ ਤੁਰੰਤ ਪ੍ਰਭਾਵ ਨਾਲ ਗਲੋਬਲ ਓਪਰੇਸ਼ਨਾਂ ਦੇ ਸੀਈਓ ਵਜੋਂ ਤਰੱਕੀ ਦਿੱਤੀ ਹੈ।
ਬਾਟਾ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਵਿੱਚ ਇੱਕ ਗਲੋਬਲ ਅਹੁਦੇ ‘ਤੇ ਕੰਮ ਕਰਨ ਵਾਲੇ ਕਟਾਰੀਆ, ਪਹਿਲੇ ਭਾਰਤੀ ਹੈ। ਉਹ ਐਲੇਕਸਿਸ ਨਸਾਰਦ ਦੀ ਜਗ੍ਹਾ ਲੈਣਗੇ। ਉਹ ਪੰਜ ਸਾਲ ਤੋਂ ਬਾਅਦ ਅਹੁਦੇ ਤੋਂ ਹੱਟ ਰਹੇ ਹਨ।
ਕਟਾਰੀਆ 2017 ਵਿੱਚ ਬਾਟਾ ਇੰਡੀਆ ਦੇ ਸੀਈਓ ਵਜੋਂ ਇਸ ਕੰਪਨੀ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਯੂਨੀਲੀਵਰ, ਵੋਡਾਫੋਨ ਵਰਗੀਆਂ ਕੰਪਨੀਆਂ ਵਿੱਚ ਕੰਮ ਕੀਤਾ ਸੀ।