ETV Bharat / business

ਬੈਂਕਾਂ ਨੇ ਆਉਟਰੀਚ ਪ੍ਰੋਗਰਾਮ ਦੌਰਾਨ 81,781 ਕਰੋੜ ਰੁਪਏ ਦਾ ਕਰਜ਼ਾ ਦਿੱਤਾ

ਸੀਤਾਰਮਣ ਨੇ ਅੱਜ ਜਨਤਕ ਬੈਂਕਾਂ ਦੇ ਮੁੱਖ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਇਸ ਵਿੱਚ ਕਰਜ਼ ਵੰਡ ਵਿੱਚ ਪ੍ਰਗਤੀ ਸਮੇਤ ਵੱਖ-ਵੱਖ ਮੁੱਦਿਆਂ ਉੱਤੇ ਚਰਚਾ ਕੀਤੀ ਗਈ।

ਬੈਂਕਾਂ ਨੇ ਆਉਟਰੀਚ ਪ੍ਰੋਗਰਾਮ ਦੌਰਾਨ 81,781 ਕਰੋੜ ਰੁਪਏ ਦਾ ਕਰਜ਼ਾ ਦਿੱਤਾ
author img

By

Published : Oct 15, 2019, 4:24 PM IST

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਜਨਤਕ ਬੈਂਕਾਂ ਦੇ ਮੁੱਖ ਅਧਿਕਾਰੀਆਂ ਦੇ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਇਸ ਵਿੱਚ ਕਰਜ਼ ਵੰਡ ਵਿੱਚ ਪ੍ਰਗਤੀ ਸਮੇਤ ਵੱਖ-ਵੱਖ ਮੁੱਦਿਆਂ ਉੱਤੇ ਚਰਚਾ ਕੀਤੀ ਗਈ।

ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ਕਰ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਉੱਤੇ ਚਰਚਾ ਕੀਤੀ ਗਈ। ਜਿਸ ਵਿੱਚ ਸੀਤਾਰਮਣ ਨੇ ਕਿਹਾ ਕਿ ਛੋਟੇ ਵਪਾਰੀਆਂ ਨੂੰ ਜ਼ਰੂਰਤ ਦੇ ਸਮੇਂ ਨਕਦੀ ਉਪਲੱਭਧ ਕਰਵਾਉਣ ਲਈ ਬੈਂਕਾਂ ਨੂੰ ਕਿਹਾ ਗਿਆ ਹੈ ਕਿ ਐੱਮਐੱਸਐੱਮਈ ਖੇਤਰ ਨੂੰ ਬਿੱਲ ਛੂਟ ਸੁਵਿਧਾ ਤਹਿਤ ਨਕਦੀ ਮੁਹੱਈਆ ਹੋਵੇ।

ਵੱਡੀਆਂ ਕੰਪਨੀਆਂ ਤੋਂ ਕਾਰਪੋਰੇਟ ਕਾਰਜ਼ ਮੰਤਰਾਲੇ ਵਿੱਚ ਦਰਜ ਕਰਵਾਈ ਗਈ ਰਿਟਰਨ ਮੁਤਾਬਕ ਐੱਮਐੱਸਐੱਮਈ ਖੇਤਰ ਦਾ ਵੱਡੀਆਂ ਕੰਪਨੀਆਂ ਉੱਤੇ 40,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐੱਮਐੱਸਐੱਮਈ ਖੇਤਰ ਨੂੰ ਉਸ ਦਾ ਬਕਾਇਆ ਦੀਵਾਲੀ ਤੋਂ ਪਹਿਲਾਂ ਮਿਲ ਸਕੇ। ਦੀਵਾਲੀ 27 ਅਕਤੂਬਰ ਨੂੰ ਹੈ।

ਬੈਂਕਾਂ ਦੇ ਰਲੇਵੇਂ ਉੱਤੇ ਸੀਤਾਰਮਣ ਨੇ ਕਿਹਾ ਕਿ ਸਾਰਾ ਕੁੱਝ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਬੈਂਕ ਬੋਰਡ ਪ੍ਰਕਿਰਿਆ ਨੂੰ ਸੁਚਾਰੂ ਰੱਖਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

ਵਿੱਤ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਵਪਾਰੀਆਂ, ਕਿਸਾਨਾਂ ਅਤੇ ਦੂਸਰੇ ਜ਼ਰੂਰਤਮੰਦਾਂ ਨੂੰ ਕਰਜ਼ ਉਪਲੱਭਧ ਕਰਵਾਉਣ ਲਈ ਸਟਾਲ ਲਾ ਕੇ ਲਗਾਤਾਰ ਖੁੱਲ੍ਹੇ ਵਿੱਚ ਲਾਏ ਗਏ ਲੋਨ ਮੇਲਿਆਂ ਨੇ 9 ਦਿਨ ਵਿੱਚ ਕੁੱਲ ਲਗਾਤਾਰ 81,781 ਕਰੋੜ ਰੁਪਏ ਦਾ ਕਰਜ਼ ਵੰਡਿਆ ਹੈ।

ਬੈਂਕਾਂ ਵੱਲੋਂ ਇਹ ਪ੍ਰੋਗਰਾਮ 1 ਅਕਤੂਬਰ ਤੋਂ ਸ਼ੁਰੂ ਕੀਤਾ ਗਿਆ ਹੈ। ਵਿੱਤ ਸਕੱਤਰ ਰਾਜੀਵ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਵਪਾਰੀਆਂ ਅਤੇ ਜ਼ਰੂਰਤਮੰਦਾਂ ਤੱਕ ਸਿੱਧੇ ਪਹੁੰਚ ਬਣਾਉਣ ਦੇ ਇਸ ਪ੍ਰੋਗਰਾਮ ਦੌਰਾਨ ਕੁੱਲ 81,781 ਕਰੋੜ ਰੁਪਏ ਦਾ ਕਰਜ਼ ਦਿੱਤਾ ਗਿਆ। ਇਸ ਵਿੱਚ 34,342 ਕਰੋੜ ਰੁਪਏ ਦਾ ਨਵਾਂ ਕਰਜ਼ ਸ਼ਾਮਲ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਬੈਂਕਾਂ ਕੋਲ ਲੋੜੀਂਦੀ ਨਕਦੀ ਹੈ ਅਤੇ ਇਹ ਨਿਸ਼ਿਚਤ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਡੀਆਂ ਕੰਪਨੀਆਂ ਵੱਲੋਂ ਵਿਰਲੇ, ਛੋਟੇ ਅਤੇ ਮੱਧ ਵਰਗੀ ਉਦਯੋਗਾਂ ਨੂੰ ਉਨ੍ਹਾਂ ਦਾ ਬਕਾਇਆ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ।

ਇਹ ਵੀ ਪੜ੍ਹੋ : ਰਵੀ ਸ਼ੰਕਰ ਪ੍ਰਸਾਦ ਨੇ ਅਰਥ-ਵਿਵਸਥਾ ਦੀ ਸਿਹਤ ਨੂੰ ਫ਼ਿਲਮ ਦੀ ਕਮਾਈ ਨਾਲ ਜੋੜਣ ਵਾਲੇ ਬਿਆਨ ਨੂੰ ਲਿਆ ਵਾਪਸ

Intro:Body:

Title

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.