ਨਵੀ ਦਿੱਲੀ: ਆਟੋਮੋਬਾਈਲ ਖੇਤਰ ਸਥਿਤੀ ਸੰਕਟ ਵਿੱਚ ਹੈ। ਗੱਡੀਆਂ ਦੀ ਮੰਗ ਲੈ ਕੇ ਲਗਾਤਰ ਗਿਰਾਵਟ ਆ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ਅਗਸਤ ਵਿਚ 32.7 ਫੀਸਦੀ ਘਟ ਕੇ 1,06,413 ਵਾਹਨ ਰਹਿ ਗਈ।
ਜੁਲਾਈ ਦੀ ਗੱਲ ਕਰੀਏ ਤਾਂ ਵਿਕਰੀ ਵਿਚ ਲਗਭਗ 36 ਫ਼ੀਸਦੀ ਦੀ ਗਿਰਾਵਟ ਆਈ। ਉੱਥੇ ਹੀ ਅਗਸਤ 2018 ਵਿਚ ਉਸੇ ਸਮੇਂ, ਕੰਪਨੀ ਦੀ ਵਿਕਰੀ 1,58,189 ਇਕਾਈ ਸੀ।
ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਉਸਦੀ ਘਰੇਲੂ ਬਜ਼ਾਰ ਵਿਚ ਵਿਕਰੀ 34.3% ਘੱਟ ਕੇ 97,061 ਇਕਾਈ ਹੋ ਗਈ। ਜੋ ਅਗਸਤ 2018 ਵਿਚ 1,47,700 ਇਕਾਈ ਸੀ।
ਕੰਪਨੀ ਦੀ ਮਿੰਨੀ ਕਾਰਾਂ ਆਲਟੋ ਅਤੇ ਵੈਗਲ ਆਰ ਦੀ ਵਿਕਰੀ 71.8 ਫੀਸਦੀ ਘਟ ਕੇ 10,123 ਵਾਹਨ ਰਹਿ ਗਈ ਹੈ। ਇੱਕ ਸਾਲ ਪਹਿਲਾਂ ਇਸੇ ਮਹੀਨੇ ਇਹ ਅੰਕੜਾ 35,895 ਇਕਾਈ ਸੀ।
ਇਸੇ ਤਰ੍ਹਾਂ ਕਾਮਪੈਕਟ ਸੈਕਸ਼ਨ ਦੀ ਗੱਲ ਕਰੀਏ ਤਾਂ ਕੰਪਨੀ ਦੀ ਵਿਕਰੀ 23.9 ਫੀਸਦੀ ਘਟ ਕੇ 54,274 ਇਕਾਈਆਂ ਰਹਿ ਗਈ ਇਸ ਭਾਗ ਵਿੱਚ ਸਵਿਫਟ, ਸੇਲੇਰੀਓ, ਇਗਨੀਸ, ਬਾਲੇਨੋ ਅਤੇ ਡਿਜ਼ਾਇਰ ਗੱਡੀਆਂ ਸ਼ਾਮਲ ਹਨ।
ਅਗਸਤ ਵਿਚ, ਕੰਪਨੀ ਦੀ ਬਰਾਮਦ 10.8% ਫੀਸਦੀ ਘਟ ਕੇ 9,352 ਇਕਾਈ ਰਹਿ ਗਿਆ ਜੋ ਇੱਕ ਸਾਲ ਪਹਿਲਾਂ ਇਸ ਮਹੀਨੇ ਵਿਚ 10,489 ਇਕਾਈ ਸੀ।
ਇਸੇ ਤਰ੍ਹਾਂ ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀ ਅਗਸਤ ਵਿੱਚ ਕੁੱਲ ਵਿਕਰੀ 25 ਫੀਸਦ ਘਟ ਕੇ 36,085 ਇਕਾਈਆਂ ਹੋ ਗਈ। ਕੰਪਨੀ ਨੇ ਪਿਛਲੇ ਸਾਲ ਅਗਸਤ ਵਿੱਚ 48,324 ਵਾਹਨ ਵੇਚੇ ਸੀ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਦੀ ਘਰੇਲੂ
ਵਿਕਰੀ ਅਗਸਤ ਵਿੱਚ 26 ਫੀਸਦ ਘਟ ਕੇ 33,564 ਵਾਹਨ ਰਹਿ ਗਈ ਜੋ ਪਿਛਲੇ ਸਾਲ ਇਸੇ ਮਹੀਨੇ ਵਿੱਚ 45,373 ਵਾਹਨ ਸੀ। ਕੰਪਨੀ ਦਾ ਨਿਰਯਾਤ ਵੀ 15 ਫੀਸਦੀ ਘਟ ਕੇ 2,521 ਵਾਹਨ ਰਹਿ ਗਿਆ ਜੋ ਪਿਛਲੇ ਸਾਲ ਇਸ ਮਹੀਨੇ ਵਿੱਚ 2,951 ਵਾਹਨ ਸੀ।
ਇਹ ਵੀ ੁਪੜੋ: ਗੈਰ-ਕਾਨੂੰਨੀ ਤਰੀਕੇ ਦਫ਼ਤਰ ਬਣਾਉਣ 'ਤੇ ਸੋਨੀਆ ਗਾਂਧੀ ਤੇ ਜਾਖੜ ਸਣੇ 12 ਲੋਕਾਂ ਨੂੰ ਸੰਮਨ ਜਾਰੀ
ਇਸੇ ਤਰ੍ਹਾਂ ਵਾਹਨ ਕੰਪਨੀ ਹੌਂਡਾ ਕਾਰਜ਼ ਇੰਡੀਆ ਲਿਮਟਿਡ (ਐਚਸੀਆਈਐਲ) ਦੀ ਘਰੇਲੂ ਵਿਕਰੀ ਅਗਸਤ ਵਿਚ 51.28 ਫੀਸਦ ਘਟ ਕੇ 8,291 ਇਕਾਈ ਰਹਿ ਗਈ, ਜੋ ਇੱਕ ਸਾਲ ਪਹਿਲਾਂ ਇਸ ਮਹੀਨੇ ਵਿਚ 17,020 ਇਕਾਈ ਸੀ। ਕੰਪਨੀ ਨੇ ਮਹੀਨੇ ਦੌਰਾਨ 227 ਵਾਹਨਾਂ ਦੀ ਬਰਾਮਦ ਵੀ ਕੀਤੀ। ਕੰਪਨੀ ਨੇ ਪਿਛਲੇ ਸਾਲ 7,316 ਵਾਹਨ ਵੇਚੇ ਸਨ।