ETV Bharat / business

ਇਸ ਸਾਲ ਨੂੰ ਭੁੱਲਣਾ ਚਾਹੇਗਾ ਵਾਹਨ ਉਦਯੋਗ, 2020 ਤੋਂ ਹਨ ਉਮੀਦਾਂ - ਵਾਹਨ ਉਦਯੋਗ

ਉਦਯੋਗ ਨੂੰ ਉਮੀਦ ਹੈ ਕਿ ਅਰਥ-ਵਿਵਸਥਾ ਸੁਸਤੀ ਤੋਂ ਉੱਭਰ ਕੇ ਫ਼ਿਰ ਰਸਤਾ ਫੜੇਗੀ ਅਤੇ ਵਾਹਨਾਂ ਦੇ ਸ਼ੋਅਰੂਪ ਵਿੱਚ ਫ਼ਿਰ ਤੋਂ ਖ਼ਰੀਦਦਾਰਾਂ ਦੀ ਭੀੜ ਜਮ੍ਹਾ ਹੋਵੇਗੀ। ਹਾਲਾਂਕਿ, ਵਾਹਨ ਉਦਯੋਗ ਦੇ ਸਾਹਮਣੇ ਇੱਕ ਹੋਰ ਚੁਣੌਤੀ ਭਾਰਤ ਚਰਨ-4 (ਬੀਐੱਸ-4) ਤੋਂ ਸਿੱਧੇ ਭਾਰਤ ਚਰਨ-6 (ਬੀਐੱਸ-6) ਉਤਸਰਜਨ ਮਾਨਕਾਂ ਵੱਲ ਜਾਣ ਦੀ ਹੈ।

Indian auto Industry, SIYAM
ਇਸ ਸਾਲ ਨੂੰ ਭੁੱਲਣਾ ਚਾਹੇਗਾ ਵਾਹਨ ਉਦਯੋਗ, 2020 ਤੋਂ ਹਨ ਉਮੀਦਾਂ
author img

By

Published : Dec 29, 2019, 12:36 AM IST

ਨਵੀਂ ਦਿੱਲੀ : ਵਾਹਨ ਉਦਯੋਗ 2019 ਨੂੰ ਭੁੱਲਣਾ ਚਾਹੇਗਾ। ਇਸ ਸਾਲ ਵਾਹਨ ਖੇਤਰ ਨੂੰ ਜ਼ਬਰਦਸਤ ਸੁਸਤੀ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੇ ਵਿੱਚ ਵਾਹਨ ਖੇਤਰ ਉਮੀਦ ਕਰ ਰਿਹਾ ਹੈ ਕਿ 2020 ਦਾ ਸਾਲ ਉਸ ਦੇ ਲਈ ਵਧੀਆ ਰਹੇਗਾ। ਵਾਹਨ ਖੇਤਰ ਉਮੀਦ ਕਰ ਰਿਹਾ ਹੈ ਕਿ ਨਵੇਂ ਮਾਡਲਾਂ ਅਤੇ ਅਪਗ੍ਰੇਡ ਮਾਡਲਾਂ ਦੇ ਬਲਬੁੱਤੇ ਉਹ 2020 ਵਿੱਚ ਵਧੀਆ ਵਾਧਾ ਦਰਜ ਲਵੇਗਾ।

ਆਟੋ ਐਕਸਪੋ ਰਾਹੀਂ ਗਾਹਕਾਂ ਨੂੰ ਆਕਰਸ਼ਿਤ ਕਰੇਗਾ ਵਾਹਨ ਉਦਯੋਗ
ਵਾਹਨ ਉਦਯੋਗ ਉਮੀਦ ਕਰ ਰਿਹਾ ਹੈ ਕਿ ਇਸ ਆਟੋ ਐਕਸਪੋ ਰਾਹੀਂ ਉਹ ਗਾਹਕਾਂ ਨੂੰ ਆਕਰਸ਼ਿਤ ਕਰ ਸਕੇਗਾ। ਇਸ ਸਾਲ ਯਾਨਿ 2019 ਵਿੱਚ ਦੋਪਹੀਆਂ ਤੋਂ ਲੈ ਕੇ ਕਾਰਾਂ ਅਤੇ ਹੈਵੀ ਡਿਊਟੀ ਟਰੱਕਾਂ ਸਾਰੇ ਖੰਡਾਂ ਵਿੱਚ ਵਿਕਰੀ ਵਿੱਚ ਗਿਰਾਵਟ ਦਰਜ਼ ਹੋਈ। ਇਹ ਗਿਰਾਵਟ ਇੰਨੀ ਜ਼ਿਆਦਾ ਹੈ ਕਿ ਉਦਯੋਗ ਦਾ ਅਨੁਮਾਨ ਹੈ ਕਿ 2019-2020 ਦੇ ਵਿੱਤੀ ਸਾਲ ਵਿੱਚ ਉਸ ਦੀ ਥੋਕ ਵਿਕਰੀ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਤੁਲਨਾ ਵਿੱਚ 13 ਤੋਂ 17 ਫ਼ੀਸਦੀ ਘੱਟ ਰਹੇਗੀ।

ਵਿਕਰੀ ਵਿੱਚ ਭਾਰੀ ਗਿਰਾਵਟ, ਲੋਕਾਂ ਨੂੰ ਗੁਆਣੀ ਪਈ ਨੌਕਰੀ
ਵਿਕਰੀ ਵਿੱਚ ਭਾਰੀ ਗਿਰਾਵਟ ਕਾਰਨ ਕੰਪਨੀਆਂ ਨੂੰ ਪਰਿਚਾਲਨ ਵਿੱਚ ਕਈ ਤਰ੍ਹਾਂ ਦੀ ਦਿੱਕਤਾਂ ਆਈਆਂ। ਵਾਹਨ ਕੰਪਨੀਆਂ ਨੂੰ ਕਈ ਵਾਰ ਆਪਣੇ ਉਤਪਾਦਨ ਵਿੱਚ ਵੀ ਕਟੌਤੀ ਕਰਨੀ ਪਈ। ਇਸ ਖੇਤਰ ਵਿੱਚ ਸੁਸਤੀ ਦਾ ਆਲਮ ਇਹ ਰਿਹਾ ਹੈ ਕਿ ਡੀਲਰਸ਼ਿਪ ਤੋਂ ਲੈ ਕੇ ਵਾਹਨ ਕੁੱਲਪੁਰਜਾ ਖੰਡ ਤੱਕ ਲਗਭਗ 3.5 ਲੱਖ ਲੋਕਾਂ ਨੂੰ ਨੌਕਰੀ ਨੂੰ ਗੁਆਣੀ ਪਈ।

ਉਦਯੋਗ ਦੀ ਉਮੀਦ ਅਰਥਵਿਵਸਥਾ ਦੀ ਸਥਿਤੀ ਸੁਧਰਣ ਉੱਤੇ ਟਿੱਕੀ
ਹਾਲਾਂਕਿ, ਕਈ ਪ੍ਰੇਸ਼ਾਨੀਆਂ ਦੇ ਬਾਵਜੂਦ ਵਾਹਨ ਉਦਯੋਗ ਨੇ ਉਮੀਦਾਂ ਨਹੀਂ ਛੱਡੀਆਂ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦਾ ਮੰਨਣਾ ਹੈ ਕਿ 2020-21 ਵਿੱਚ ਚੀਜ਼ਾਂ ਸੁਧਰਣਗੀਆਂ। ਸਿਆਮ ਦੇ ਮੁੱਖ ਰਾਜਨ ਵਡੇਰਾ ਨੇ ਕਿਹਾ ਕਿ ਬੀਐੱਸ-6 ਲਾਗੂ ਹੋਣ ਜਾ ਰਿਹਾ ਹੈ ਅਜਿਹੇ ਵਿੱਚ 2020 ਕਾਫ਼ੀ ਰੁਮਾਂਚਕ ਸਾਲ ਹੋਣ ਵਾਲਾ ਹੈ ਪਰ ਉਦਯੋਗ ਦੀ ਉਮੀਦ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਭਾਰਤੀ ਅਰਥਵਿਵਸਥਾ ਦੀ ਸਥਿਰੀ ਸੁਧਰਣ ਉੱਤੇ ਟਿੱਕੀ ਹੈ।

ਪਿਛਲੇ ਸਾਲ ਦੇ ਹੇਠਲੇ ਆਧਾਰ ਪ੍ਰਭਾਵ ਅਤੇ ਨਵੇਂ ਮਾਡਲਾਂ ਦੀ ਉਪਲੱਭਤਾ ਨਾਲ ਵਾਹਨ ਖੇਤਰ ਦੇ ਵਾਧੇ ਨੂੰ ਸਮਰੱਥਨ ਮਿਲੇਗਾ। ਉਨ੍ਹਾਂ ਕਿਹਾ ਕਿ ਅਗਲੇ ਵਿੱਤੀ ਸਾਲ ਦੀ ਦੂਸਰੀ ਛਿਮਾਹੀ ਤੋਂ ਖੇਤਰ ਦੀ ਸਥਿਰੀ ਵਿੱਚ ਸੁਧਾਰ ਸ਼ੁਰੂ ਹੋ ਜਾਵੇਗਾ ਜੋ ਤੀਸਰੀ ਛਿਮਾਹੀ ਤੋਂ ਦੇਖਣ ਨੂੰ ਮਿਲੇਗਾ।

ਜੀਐੱਸਟੀ ਦੀ ਦਰ ਨੂੰ 28 ਤੋਂ 18 ਫ਼ੀਸਦੀ ਕਰਨ ਦੀ ਮੰਗ
ਵਡੇਰਾ ਨੇ ਕਿਹਾ ਕਿ ਜ਼ਿਆਦਾ ਲਾਗਤ ਦੇ ਇਸ ਦਬਾਅ ਤੋਂ ਉਭਰਣ ਲਈ ਸਿਆਮ ਨੇ ਸਰਕਾਰ ਤੋਂ ਵਾਹਨਾਂ ਉੱਤੇ ਮਾਲ ਅਤੇ ਸੇਵਾ ਕਰ (ਜੀਐੱਸਟੀ) ਦੀ ਦਰ ਨੂੰ 28 ਤੋਂ ਘਟਾ ਕੇ 18 ਫ਼ੀਸਦੀ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਵਾਹਨਾਂ ਦੇ ਲਈ ਇੱਕ ਪ੍ਰੋਤਸਾਹਨ ਵਾਲੀ ਕਬਾੜ ਨੀਤੀ ਲਿਆਉਣ ਦੀ ਵੀ ਮੰਗ ਕੀਤੀ ਹੈ। ਜੇ ਇੰਨ੍ਹਾਂ ਮੰਗਾਂ ਨੂੰ ਮੰਨ ਲਿਆ ਜਾਂਦਾ ਹੈ ਤਾਂ ਨਿਸ਼ਚਿਤ ਹੀ ਵਾਹਨ ਉਦਯੋਗ ਦੀ ਸਥਿਰੀ ਸੁਧਰੇਗੀ।

ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜ਼ਕਾਰੀ ਅਧਿਕਾਰੀ ਕੇਨਿਚੀ ਆਯੁਕਾਵਾ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ 2020 ਉਦਯੋਗ ਲਈ ਵਧੀਆ ਸਾਲ ਹੋਵੇਗਾ। ਆਯੁਕਾਵਾ ਨੇ ਕਿਹਾ ਕਿ ਇਹ ਅਨੁਮਾਨ ਲਾਉਣਾ ਔਖਾ ਹੈ ਕਿ ਵਾਹਨ ਉਦਯੋਗ ਦੀ ਸਥਿਤੀ ਕਦੋਂ ਤੱਕ ਸੁਧਰੇਗੀ, ਪਰ ਸਾਡਾ ਮੰਨਣਾ ਹੈ ਕਿ ਇਹ ਉਦਯੋਗ ਤੇਜ਼ੀ ਨਾਲ ਅੱਗੇ ਵੱਧਦਾ ਰਹੇਗਾ।

Intro:Body:

Business_2

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.