ਸੈਨ ਫ੍ਰਾਂਸਿਸਕੋ: ਸਾਲ 2020 ਦੀ ਗ੍ਰੇਟ ਬਲੈਕ ਫ੍ਰਾਈਡੇਅ ਸੇਲ ਇੱਕ ਹਫਤੇ ਦੇਰੀ ਨਾਲ ਹੋ ਸਕਦੀ ਹੈ, ਪਰ ਕੁਝ ਈ-ਕਾਮਰਸ ਸਾਈਟਾਂ ਅਤੇ ਤਕਨੀਕੀ ਕੰਪਨੀਆਂ ਨੇ ਪਹਿਲਾਂ ਹੀ ਚੁਣੇ ਉਤਪਾਦਾਂ ਉੱਤੇ ਵਧੀਆ ਆਫਰ ਦੇਣੇ ਸ਼ੁਰੂ ਕਰ ਦਿੱਤੇ ਹਨ, ਖਰੀਦਦਾਰਾਂ ਵਿੱਚ ਐਪਲ ਅਤੇ ਸੈਮਸੰਗ ਦੇ ਉਤਪਾਦ ਪਹਿਲਾਂ ਤੋਂ ਹੀ ਹਿੱਟ ਹਨ।
ਬਲੈਕ ਫ੍ਰਾਈਡੇਅ ਸੇਲ ਦੇ ਮੱਦੇਨਜ਼ਰ ਐਮਾਜ਼ਾਨ ਨੇ 1,000 ਤੋਂ ਵੀ ਵੱਧ ਕਿਸਮਾਂ ਦੇ ਸੌਦੇ ਪੇਸ਼ ਕੀਤੇ ਹਨ ਅਤੇ ਕੰਪਨੀ ਦੇ ਵੱਖ ਵੱਖ ਉਪਕਰਣ, ਕੈਮਰੇ, ਇਲੈਕਟ੍ਰਾਨਿਕਸ, ਹੈੱਡਫੋਨ, ਹੋਮ ਆਡੀਓ, ਐਮਾਜ਼ਾਨ ਕਿੰਡਲ ਸਮੇਤ ਕਈ ਉਤਪਾਦਾਂ ਨੇ ਵੀ ਵਿਕਰੀ ਸ਼ੁਰੂ ਕਰ ਦਿੱਤੀ ਹੈ।
ਸੈਮਸੰਗ ਗਲੈਕਸੀ ਐਸ 20 ਪਲੱਸ 5 ਜੀ ਫਲੈਗਸ਼ਿਪ ਫੋਨ ਐਮਾਜ਼ਾਨ ਡਾਟ ਕਾਮ 'ਤੇ $949 ਡਾਲਰ ਦੀ ਘੱਟ ਕੀਮਤ 'ਤੇ ਵੇਚਿਆ ਜਾ ਰਿਹਾ ਹੈ। ਇਹ ਫੋਨ ਚਾਰ ਵੇਰੀਐਂਟ- ਕਾਲਾ, ਨੀਲਾ, ਗ੍ਰੇਅ ਅਤੇ ਗੁਲਾਬੀ ਰੰਗ 'ਚ ਉਪਲੱਬਧ ਹੈ।
ਐਪਲ ਦੇ ਪਿਛਲੇ ਸਾਲ ਦੇ ਫਲੈਗਸ਼ਿਪ ਆਈਫੋਨ 11 ਨੂੰ ਘੱਟ ਕੀਮਤ $599 ਡਾਲਰ 'ਤੇ ਵੇਚਿਆ ਜਾ ਰਿਹਾ ਹੈ। ਇਸ ਨੂੰ ਏ 13 ਬਾਇਓਨਿਕ ਚਿੱਪਸੈੱਟ, 6.1-ਇੰਚ ਡਿਸਪਲੇਅ ਅਤੇ ਬਿਹਤਰੀਨ ਕੈਮਰਾ ਨਾਲ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਇਸ ਦੌਰਾਨ ਪਿਕਸਲ 4 ਨੂੰ ਕੰਪਨੀ ਦੇ ਨਵੇਂ ਪਿਕਸਲ 5 ਨਾਲੋਂ ਤਕਰੀਬਨ $150 ਡਾਲਰ ਦੀ ਘੱਟ ਕਿਮਤ ‘ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਸੈਮਸੰਗ ਗਲੈਕਸੀ ਏ-71 ਨੂੰ ਐਮਾਜ਼ਾਨ 'ਤੇ $560 ਡਾਲਰ 'ਚ ਵੇਚਿਆ ਜਾ ਰਿਹਾ ਹੈ। ਇਸ 'ਚ 6.7 ਇੰਚ ਦੀ AMOLED ਸਕ੍ਰੀਨ ਅਤੇ 64 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ।
ਇਸੇ ਤਰ੍ਹਾਂ, ਬਹੁਤ ਸਾਰੀਆਂ ਕੰਪਨੀਆਂ ਦੇ ਉਤਪਾਦਾਂ 'ਤੇ ਦਿਲਚਸਪ ਪੇਸ਼ਕਸ਼ਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਗਾਹਕ ਆਪਣੀ ਪਸੰਦ ਅਨੁਸਾਰ ਚੀਜ਼ਾਂ ਖਰੀਦ ਸਕਦੇ ਹਨ।
ਅਮਰੀਕਾ ਵਿੱਚ ਥੈਂਕਸਗਿਵਿੰਗ ਡੇਅ ਦੇ ਅਗਲੇ ਦਿਨ ਨੂੰ ਬਲੈਕ ਫ੍ਰਾਈਡੇਅ ਕਿਹਾ ਜਾਂਦਾ ਹੈ। ਰਵਾਇਤੀ ਤੌਰ 'ਤੇ, ਇਸ ਦਿਨ ਤੋਂ ਕ੍ਰਿਸਮਿਸ ਲਈ ਖਰੀਦਦਾਰੀ ਸ਼ੁਰੂ ਹੁੰਦੀ ਹੈ। ਇਸ ਸਮੇਂ, ਬਲੈਕ ਫ੍ਰਾਈਡੇਅ ਸੇਲ ਯੂਕੇ, ਜਾਪਾਨ, ਆਸਟਰੇਲੀਆ ਅਤੇ ਯੂਰਪੀਅਨ ਯੂਨੀਅਨ ਵਰਗੇ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਆਨਲਾਈਨ ਸਟੋਰਾਂ ਵਿੱਚ ਰੁਝਾਨ 'ਤੇ ਹੈ।
(ਆਈਏਐਨਐਸ)