ਨਵੀਂ ਦਿੱਲੀ : ਮਸ਼ਹੂਰ ਦੂਰ-ਸੰਚਾਰ ਕੰਪਨੀ ਭਾਰਤੀ ਏਅਰਟੈੱਲ ਅਗਲੇ ਸਾਲ ਮਾਰਚ ਤੱਕ ਪੂਰੀ ਤਰ੍ਹਾਂ ਆਪਣੇ 3ਜੀ ਨੈੱਟਵਰਕ ਬੰਦ ਕਰ ਸਕਦੀ ਹੈ। ਉਸ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਕੋਲਕਾਤਾ ਤੋਂ ਪਹਿਲਾਂ ਹੀ ਹੋ ਚੁੱਕੀ ਹੈ।
ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪ੍ਰਤੀ ਉਪਭੋਗਤਾ ਦੇ ਹਿਸਾਬ ਨਾਲ ਔਸਤ ਆਮਦਨ ਉੱਤੇ ਧਿਆਨ ਰੱਖ ਰਹੀ ਹੈ, ਪਰ ਨਾਲ ਹੀ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਉਦਯੋਗ ਨੂੰ ਵਿਵਹਾਰਕ ਬਣਾਏ ਰੱਖਣ ਲਈ ਲੰਬੇ ਸਮੇਂ ਵਿੱਚ ਕਰ ਵਧਾਉਣ ਦੀ ਜ਼ਰੂਰਤ ਹੈ।
ਭਾਰਤੀ ਏਅਰਟੈੱਲ ਦੇ ਸੀਈਓ ਗੋਪਾਲ ਵਿਟੁਲ ਨੇ ਕਿਹਾ ਕਿ ਮੌਜੂਦਾ ਬੀਤੀਂ ਜੂਨ ਤਿਮਾਹੀ ਵਿੱਚ ਕੋਲਕਾਤਾ ਵਿੱਚ 3ਜੀ ਨੈੱਟਵਰਕ ਨੂੰ ਬੰਦ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ। ਸਤੰਬਰ ਤੱਕ 6-7 ਹੋਰ ਖੇਤਰਾਂ ਵਿੱਚ ਇਸ ਨੂੰ ਬੰਦ ਕੀਤਾ ਜਾਵੇਗਾ ਅਤੇ ਦਸੰਬਰ ਤੋਂ ਮਾਰਚ ਵਿਚਕਾਰ ਪੂਰੇ 3ਜੀ ਨੈੱਟਵਰਕ ਨੂੰ ਬੰਦ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਵਿੱਤ ਮੰਤਰੀ 5 ਅਗਸਤ ਨੂੰ ਬੈਂਕ ਮੁਖੀਆਂ ਨੂੰ ਮਿਲੇਗੀ
ਤੁਹਾਨੂੰ ਦੱਸ ਦਈਏ ਕਿ ਭਾਰਤੀ ਏਅਰਟੈੱਲ ਸੰਨ 1995 ਵਿੱਚ ਹੋਂਦ ਵਿੱਚ ਆਈ ਸੀ ਅਤੇ ਕੰਪਨੀ 18 ਮਈ 2010 ਨੂੰ ਭਾਰਤ ਵਿੱਚ 3ਜੀ ਸੇਵਾ ਲੈ ਕੇ ਆਈ ਸੀ ਅਤੇ ਹੁਣ ਕੰਪਨੀ ਨੇ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ।