ਨਵੀਂ ਦਿੱਲੀ : ਭਾਰਤੀ ਏਅਰਟੈਲ ਨੇ ਮਹੀਨਾਵਾਰ ਕੁਨੈਕਸ਼ਨਾਂ ਦੇ ਵਾਧੇ ਦੇ ਮਾਮਲੇ ਵਿੱਚ ਚਾਰ ਸਾਲਾਂ ਵਿੱਚ ਪਹਿਲੀ ਵਾਰ ਰਿਲਾਇੰਸ ਜੀਓ ਨੂੰ ਪਿਛੇ ਛੱਡ ਦਿੱਤਾ ਹੈ।
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਵੱਲੋਂ ਵੀਰਵਾਰ ਨੂੰ ਪ੍ਰਕਾਸ਼ਤ ਕੀਤੇ ਅੰਕੜਿਆਂ ਮੁਤਾਬਕ, ਏਅਰਟੈਲ ਦੇ ਨਵੇਂ ਗਾਹਕਾਂ ਦੀ ਗਿਣਤੀ ਸਤੰਬਰ ਵਿੱਚ ਜੀਓ ਨਾਲੋਂ ਵੱਧ ਗਈ ਹੈ।
ਸਤੰਬਰ, 2016 ਵਿੱਚ ਵਪਾਰਕ ਕਾਰਜ ਸ਼ੁਰੂ ਕਰਨ ਤੋਂ ਬਾਅਦ, ਰਿਲਾਇੰਸ ਜੀਓ ਹਰ ਮਹੀਨੇ ਮੋਬਾਈਲ ਗਾਹਕਾਂ ਦੀ ਗਿਣਤੀ ਵਧਾਉਣ ਦੇ ਮਾਮਲੇ ਵਿੱਚ ਅੱਗੇ ਸੀ।
ਜੀਓ ਨੇ ਜਦ ਆਪਣਾ ਵਪਾਰਕ ਕਾਰਜਾਂ ਦੀ ਸ਼ੁਰੂਆਤ ਕਰਦਿਆਂ 1.59 ਕਰੋੜ ਨਵੇਂ ਗਾਹਕ ਬਣਾਏ ਸਨ। ਅੰਕੜਿਆਂ ਮੁਤਾਬਕ, ਸਤੰਬਰ 2020 'ਚ, ਭਾਰਤੀ ਏਅਰਟੈਲ ਨੇ 37.7 ਲੱਖ ਨਵੇਂ ਕੁਨੈਕਸ਼ਨ ਜੋੜੇ। ਉਸ ਤੋਂ ਬਾਅਦ, ਰਿਲਾਇੰਸ ਜੀਓ ਨੇ 14.6 ਲੱਖ ਦਾ ਨੈਟਵਰਕ ਹੈ ਅਤੇ ਬੀਐਸਐਨਐਲ ਨੇ 78,454 ਨਵੇਂ ਗਾਹਕ ਬਣਾਏ ਹਨ।
ਉਥੇ ਹੀ ਦੂਜੇ ਪਾਸੇ ਸਮਿੱਖਿਆਧੀਨ ਮਹੀਨੇ ਵਿੱਚ ਵੋਡਾਫੋਨ,ਆਈਡੀਆ ਦੇ ਗਾਹਕਾਂ ਦੀ ਗਿਣਤੀ ਵਿੱਚ 46.5 ਲੱਖ ਦੀ ਗਿਰਾਵਟ ਆਈ ਹੈ। ਐਮਟੀਐਨਐਲ ਨੇ 5,784 ਤੇ ਰਿਲਾਇੰਸ ਕਮਿਊਨੀਕੇਸ਼ਨ ਨੇ 1,324 ਕੁਨੈਕਸ਼ਨ ਗੁਆ ਦਿੱਤੇ।
ਕੁੱਲ ਮੋਬਾਈਲ ਕੁਨੈਕਸ਼ਨਾਂ ਦੀ ਸੰਖਿਆ ਦੇ ਮਾਮਲੇ ਵਿੱਚ ਰਿਲਾਇੰਸ ਜੀਓ 40.41 ਕਰੋੜ ਗਾਹਕਾਂ ਦੇ ਨਾਲ ਪਹਿਲੇ ਸਥਾਨ ਉੱਤੇ ਕਾਬਜ਼ ਹੈ। ਭਾਰਤੀ ਏਅਰਟੈਲ 32.66 ਕਰੋੜ ਕੁਨੈਕਸ਼ਨਾਂ ਨਾਲ ਦੂਜੇ, ਵੋਡਾਫੋਨ ਆਈਡੀਆ 29.54 ਕਰੋੜ ਕੁਨੈਕਸ਼ਨਾਂ ਨਾਲ ਤੀਜੇ ਨੰਬਰ 'ਤੇ ਹੈ।
ਬੀਐਸਐਨਐਲ ਦੇ ਕੁਨੈਕਸ਼ਨਾਂ ਦੀ ਗਿਣਤੀ 11.88 ਕਰੋੜ ਹੈ ਅਤੇ ਐਮਟੀਐਨਐਲ ਦੇ ਕੁਨੈਕਸ਼ਨਾਂ ਦੀ ਗਿਣਤੀ 33.3 ਲੱਖ ਹੈ। ਸਤੰਬਰ 'ਚ, ਦੇਸ਼ ਵਿੱਚ ਫੋਨ ਗਾਹਕਾਂ ਦੀ ਕੁੱਲ ਗਿਣਤੀ ਮਾਮੂਲੀ ਤੌਰ 'ਤੇ ਵੱਧ ਕੇ 116.86 ਕਰੋੜ ਹੋ ਗਈ।
ਇਹ ਅੰਕੜਾ ਅਗਸਤ ਵਿੱਚ 116.78 ਕਰੋੜ ਸੀ, ਇਸੇ ਤਰ੍ਹਾਂ ਸਤੰਬਰ ਵਿੱਚ ਮੋਬਾਈਲ ਕੁਨੈਕਸ਼ਨਾਂ ਦੀ ਕੁੱਲ ਗਿਣਤੀ 114.85 ਕਰੋੜ ਹੋ ਗਈ ਹੈ। ਅਗਸਤ 2020 'ਚ ਮੋਬਾਈਲ ਗਾਹਕਾਂ ਦੀ ਗਿਣਤੀ 114.79 ਕਰੋੜ ਸੀ।