ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਦੇਸ਼ ਵਿੱਚ ਘਰਾਂ ਦੀ ਉਸਾਰੀ ਦੌਰਾਨ ਨੌਕਰੀਆਂ ਦੇ ਕਈ ਮੌਕੇ ਪੈਦਾ ਹੋਣਗੇ। ਇਸ ਦੇ ਤਹਿਤ ਤਕਰੀਬਨ 3.65 ਕਰੋੜ ਨੌਕਰੀਆਂ ਦੇ ਨਵੇਂ ਮੌਕੇ ਹੋਣਗੇ।
ਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਵੱਲੋਂ ਆਯੋਜਿਤ ਇੱਕ ਵੈਬਿਨਾਰ 'ਚ ਪੁਰੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਹੁਣ ਤੱਕ 1.65 ਕਰੋੜ ਨੌਕਰੀਆਂ ਦੇ ਕੇ ਮੌਕੇ ਪੈਦਾ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸਬੰਧਤ ਮੰਤਰਾਲੇ ਨੇ 1.07 ਕਰੋੜ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਦਕਿ ਮੰਗ 1.12 ਕਰੋੜ ਘਰਾਂ ਦੀ ਹੈ ਤੇ ਇਸ 'ਚੋਂ 67 ਲੱਖ ਮਕਾਨ ਉਸਾਰੀ ਅਧੀਨ ਹਨ। ਹੁਣ ਤੱਕ 35 ਲੱਖ ਘਰਾਂ ਦੀ ਉਸਾਰੀ ਕੀਤੀ ਗਈ ਹੈ।
ਵੈਬਿਨਾਰ 'ਆਤਮ-ਨਿਰਭਰ ਭਾਰਤ: ਘਰਾਂ ਦੀ ਉਸਾਰੀ ਤੇ ਹਵਾਬਾਜ਼ੀ ਸੈਕਟਰ 'ਚ ਸਟੀਲ ਦੇ ਇਸਤੇਮਾਲ 'ਤੇ ਐਵੀਏਸ਼ਨ ਸੈਕਟਰ ਦੇ ਦੌਰਾਨ, ਪੁਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਮੰਜੂਰ ਘਰਾਂ ਦੀ ਉਸਾਰੀ ਲਈ 158 ਲੱਖ ਮੀਟ੍ਰਿਕ ਟਨ ਸਟੀਲ ਅਤੇ 692 ਲੱਖ ਮੀਟ੍ਰਿਕ ਟਨ ਸੀਮੈਂਟ ਖ਼ਰਚ ਹੋਵੇਗਾ।
ਉਨ੍ਹਾਂ ਕਿਹਾ, “ਸਾਰੇ ਮੰਜੂਰ ਘਰਾਂ ਦੀ ਉਸਾਰੀ 'ਚ ਤਕਰੀਬਨ 3.65 ਕਰੋੜ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 1.65 ਲੱਖ ਨੌਕਰੀਆਂ ਪੀਐਮਏਵਾਈ (ਯੂ) ਅਧੀਨ ਸ਼ੁਰੂ ਕੀਤੇ ਘਰਾਂ ਦੀ ਉਸਾਰੀ 'ਚ ਦਿੱਤੀਆਂ ਗਈਆਂ।”
ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 40 ਫੀਸਦੀ ਜਾਂ 600 ਮਿਲੀਅਨ ਲੋਕ ਸ਼ਹਿਰੀ ਖੇਤਰਾਂ 'ਚ ਰਹਿੰਦੇ ਹਨ।