ETV Bharat / business

ਕੋਰੋਨਾ ਮਹਾਂਮਾਰੀ ਦੇ ਚਲਦੇ ਏਸ਼ੀਆਈ ਦੇਸ਼ਾਂ 'ਚ 111 ਲੱਖ ਲੋਕ ਸਕਦੇ ਨੇ ਗ਼ਰੀਬ: ਵਿਸ਼ਵ ਬੈਂਕ - ਏਸ਼ੀਆਈ ਦੇਸ਼

ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕਈ ਦੇਸ਼ਾਂ ਨੂੰ ਲੌਕਡਾਊਨ ਦੀ ਸਥਿਤੀ 'ਚ ਰਹਿਣਾ ਪੈ ਰਿਹਾ ਹੈ। ਕੋਰੋਨਾ ਸੰਕਟ ਦੇ ਚਲਦੇ ਕਈ ਦੇਸ਼ਾਂ ਦੀ ਅਰਥ ਵਿਵਸਥਾ ਵਿੱਚ ਗਿਰਾਵਟ ਆਉਣ ਦਾ ਖ਼ਦਸ਼ਾ ਹੈ। ਵਿਸ਼ਵ ਬੈਂਕ ਨੇ ਆਪਣੀ ਰਿਪੋਰਟ 'ਚ ਕੋਰੋਨਾ ਵਾਇਰਸ ਕਾਰਨ ਭਾਰਤ ਸਣੇ ਪੂਰਬੀ ਏਸ਼ੀਆ ਦੇ ਦੇਸ਼ਾਂ ’ਚ ਗ਼ਰੀਬੀ ਵੱਧਣ ਦਾ ਖ਼ਦਸ਼ਾ ਪ੍ਰਗਟਾਇਆ ਹੈ।

ਫੋਟੋ
ਫੋਟੋ
author img

By

Published : Apr 3, 2020, 8:01 PM IST

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕਈ ਦੇਸ਼ਾਂ ਨੂੰ ਲੌਕਡਾਊਨ ਦੀ ਸਥਿਤੀ 'ਚ ਰਹਿਣਾ ਪੈ ਰਿਹਾ ਹੈ। ਇਸ ਘਾਤਕ ਮਹਾਂਮਾਰੀ ਕਾਰਨ ਹੁਣ ਤੱਕ ਵਿਸ਼ਵ ਭਰ 'ਚ 53,000 ਤੋ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਜਿਹੇ ਹਾਲਤਾਂ 'ਚ ਕਈ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ ਤੇ ਇਸ ਦਾ ਸਿੱਧਾ ਅਸਰ ਭਾਰਤ ਸਣੇ ਦੁਨੀਆਂ ਦੇ ਹੋਰਨਾਂ ਦੇਸ਼ਾਂ ਦੀ ਅਰਥ ਵਿਵਸਥਾ 'ਤੇ ਵੀ ਪੈ ਰਿਹਾ ਹੈ।

ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੇ ਕਾਰਨ ਏਸ਼ੀਆ ’ਚ ਬੇਰੁਜ਼ਗਾਰੀ ਵਧੇਗੀ। ਇਸ ਨਾਲ 1.1 ਕਰੋੜ ਭਾਵ 110 ਲੱਖ ਤੋਂ ਵੱਧ ਲੋਕ ਗ਼ਰੀਬ ਹੋ ਜਾਣਗੇ। ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਕ ਇਸ ਸਾਲ ਚੀਨ ਸਣੇ ਪੂਰਬੀ ਏਸ਼ੀਆ ਦੇ ਸਾਰੇ ਦੇਸ਼ਾਂ ਦੀ ਅਰਥ ਵਿਵਸਥਾ ਦੀ ਰਫ਼ਤਾਰ ਘੱਟ ਜਾਵੇਗੀ।

ਫੋਟੋ
ਫੋਟੋ

ਕਈ ਦੇਸ਼ਾਂ ਦੇ ਅਰਥ ਵਿਵਸਥਾ ਵਿਗੜੀ :

ਵਿਸ਼ਵ ਬੈਂਕ ਮੁਤਾਬਕ ਪੂਰਬੀ ਏਸ਼ੀਆ 'ਚ ਇਸ ਸਾਲ ਵਿਕਾਸ ਦੀ ਰਫ਼ਤਾਰ ਮਹਿਜ਼ 2.1 ਫੀਸਦੀ ਰਹਿ ਜਾਵੇਗੀ, ਜਦਕਿ 2019 'ਚ ਵਿਕਾਸ ਦਰ ਦੀ ਰਫ਼ਤਾਰ 5.8 ਫੀਸਦੀ ਸੀ। ਇਸ ਦੇ ਤਹਿਤ 1.1 ਕਰੋੜ ਦੀ ਆਬਾਦੀ ਦੇ ਗ਼ਰੀਬੀ ਰੇਖਾ 'ਚ ਆਉਣ ਦਾ ਖ਼ਦਸ਼ਾ ਹੈ। ਕੋਰੋਨਾ ਸੰਕਟ ਤੋਂ ਪਹਿਲਾਂ ਵਿਸ਼ਵ ਬੈਂਕ ਦਾ ਅਨੁਮਾਨ ਸੀ ਕਿ ਇਸ ਵਰ੍ਹੇ ਵਿਕਾਸ ਦਰ ਠੀਕਠਾਕ ਹੀ ਰਹੇਗੀ ਤੇ 3.5 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਉਪਰ ਉੱਠ ਸਕਣਗੇ, ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਚੀਨ ਦੀ ਪਿਛਲੇ ਸਾਲ ਦੀ ਵਿਕਾਸ ਦਰ 6.1 ਫੀਸਦੀ ਸੀ ਜੋ ਕਿ ਕੋਰੋਨਾ ਸੰਕਟ ਤੋਂ ਬਾਅਦ ਘੱਟ ਕੇ ਮਹਿਜ 2.3 ਫੀਸਦੀ ਰਹਿ ਜਾਵੇਗੀ।

ਪੂਰਬੀ ਦੇਸ਼ਾਂ 'ਚ ਵਧੇਗੀ ਗ਼ਰੀਬੀ:

ਵਿਸ਼ਵ ਬੈਂਕ ਲਈ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ਅਰਥ–ਸ਼ਾਸਤਰੀ ਆਦਿੱਤਿਆ ਮੱਟੂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਅਰਥ ਵਿਵਸਥਾ 'ਤੇ ਪੈਣ ਵਾਲੇ ਅਸਰ ਨੂੰ ਵਿਸ਼ਵ ਪੱਧਰ ਸੰਕਟ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਚੀਨ ਦੇ ਨਾਲ-ਨਾਲ ਹੋਰਨਾ ਪੂਰਬੀ ਏਸ਼ੀਆ ਦੇ ਦੇਸ਼ਾਂ 'ਚ ਤੇਜ਼ੀ ਨਾਲ ਗ਼ਰੀਬੀ 'ਚ ਵਾਧਾ ਹੋਵੇਗਾ ਉਨ੍ਹਾਂ ਕਿਹਾ ਕਿ ਜ਼ਿਆਦਾ ਗ਼ਰੀਬੀ ਪੂਰਬੀ ਏਸ਼ੀਆ ਦੇ ਦੇਸ਼ਾਂ ’ਚ ਫੈਲੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.