ਚੰਡੀਗੜ੍ਹ: ਲੁਧਿਆਣਾ ਜੇਲ੍ਹ 'ਚ ਹੋਏ ਹੰਗਾਮੇ ਤੋਂ ਬਾਅਦ ਹੁਣ ਪੀਡੀਏ ਦੇ ਆਗੂ ਸੁਖਪਾਲ ਖਹਿਰਾ ਨੇ ਵੀ ਸੂਬਾ ਸਰਕਾਰ 'ਤੇ ਹਮਲਾ ਬੋਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਲੁਧਿਆਣਾ ਦੀ ਜੇਲ੍ਹ 'ਚ ਹੋਇਆ ਹੰਗਾਮਾ ਸੂਬੇ 'ਚ ਜੰਗਲਰਾਜ ਦਾ ਟ੍ਰੇਲਰ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਟਵੀਟ 'ਚ ਇਹ ਵੀ ਲਿਖਿਆ ਕਿ ਜੇਲ੍ਹ ਵਿੱਚ ਕਤਲ, ਨਸ਼ਿਆਂ ਨਾਲ ਹੋਇਆ 6 ਮੌਤਾਂ, ਅਣ-ਅਧਿਕਾਰਤ ਮਾਈਨਿੰਗ, ਔਰਤ ਦੀ ਸ਼ਰੇਆਮ ਮਾਰ-ਕੁੱਟ ਹੁਣ ਪੰਜਾਬ 'ਚ ਰੋਜ਼ ਦੀਆਂ ਘਟਨਾਵਾਂ ਬਣ ਗਈਆਂ ਹਨ ਕਿਉਂਕਿ ਸੂਬੇ ਕੋਲ ਗ਼ੈਰ-ਹਾਜ਼ਰ ਮੁੱਖ ਮੰਤਰੀ ਹੈ।
-
Ludhiana daylight jail break incident is only a trailer of total Jungle-Raj in d state! Murders in jail,6 drug related deaths in a day,rapes,illegal mining,river waters flowing to Pak,brutal beating of women on camera are routine happenings in Pb as we have an absentee Cm-Khaira
— Sukhpal Singh Khaira (@SukhpalKhaira) June 27, 2019 " class="align-text-top noRightClick twitterSection" data="
">Ludhiana daylight jail break incident is only a trailer of total Jungle-Raj in d state! Murders in jail,6 drug related deaths in a day,rapes,illegal mining,river waters flowing to Pak,brutal beating of women on camera are routine happenings in Pb as we have an absentee Cm-Khaira
— Sukhpal Singh Khaira (@SukhpalKhaira) June 27, 2019Ludhiana daylight jail break incident is only a trailer of total Jungle-Raj in d state! Murders in jail,6 drug related deaths in a day,rapes,illegal mining,river waters flowing to Pak,brutal beating of women on camera are routine happenings in Pb as we have an absentee Cm-Khaira
— Sukhpal Singh Khaira (@SukhpalKhaira) June 27, 2019
ਦੱਸਣਯੋਗ ਹੈ ਕਿ ਵੀਰਵਾਰ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਕੁਝ ਕੈਦੀਆਂ ਦੇ ਹੰਗਾਮੇ ਤੋਂ ਬਾਅਦ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਸਮੇਤ ਅਕਾਲੀ ਦਲ ਨੇ ਜੇਲ੍ਹ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ। ਹਾਲਾਂਕਿ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਪਸ਼ੱਟ ਕਰ ਦਿੱਤਾ ਹੈ ਕਿ ਜੇਲ੍ਹ ਮੰਤਰੀ ਤੋਂ ਅਸਤੀਫ਼ਾ ਨਹੀਂ ਲਿਆ ਜਾਵੇਗਾ।