ਅੰਮ੍ਰਿਤਸਰ: ਸੁਖਬੀਰ ਸਿੰਘ ਬਾਦਲ ਅੱਜ ਆਪਣੀ ਪਤਨੀ ਨਾਲ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਮੱਥਾ ਟੇਕਣ ਪਹੁੰਚੇ। ਇੱਥੇ ਉਨ੍ਹਾਂ ਨੇ ਕਿਹਾ ਕਿ ਚੋਣ ਕਿੱਥੋਂ ਲੜਣੀ ਹੈ, ਇਸ ਬਾਰੇ ਅਜੇ ਉਨ੍ਹਾਂ ਨੇ ਕੁੱਝ ਸੋਚਿਆ ਨਹੀਂ ਹੈ।
ਸੁਖਬੀਰ ਸਿੰਘ ਨੇ ਕਿਹਾ ਕਿ ਚੋਣ ਕਿੱਥੋ ਲੜਣੀ ਹੈ ਇਹ ਕੌਰ ਕਮੇਟੀ ਫ਼ੈਸਲਾ ਕਰੇਗੀ। ਸੁਖਪਾਲ ਖਹਿਰਾ ਦੇ ਮੈਦਾਨ ਵਿਚ ਉਤਰਨ ਬਾਰੇ ਉਨ੍ਹਾਂ ਕਿਹਾ ਕਿ 'ਬੈਸਟ ਆਫ਼ ਲੱਕ'।
ਟਕਸਾਲੀ ਆਗੂਆਂ'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਉਹ ਮੈਦਾਨ ਛੱਡ ਕੇ ਨਾ ਭੱਜ ਜਾਣ। ਕਾਂਗਰਸ 'ਤੇ ਆਪ ਪਾਰਟੀ ਸ਼ੁਰੂ ਤੋਂ ਹੀ ਇੱਕਠੇ ਹਨ। ਇਹ ਬੀਜੇਪੀ ਅਕਾਲੀ ਗਠਬੰਧਨ ਤੋਂ ਡਰਦੇ ਹਨ।
ਰਾਹੁਲ ਗਾਂਧੀ 'ਤੇ ਸਿਰਫ਼ ਕੇਂਦਰ ਵਿਚ ਸਰਕਾਰ ਬਨਾਉਣ ਨੂੰ ਲੱਗਿਆ ਹੋਇਆ ਹੈ, ਉਸ ਤੋਂ ਬਾਅਦ ਆਪਣੇ ਵਾਅਦੇ ਤੋਂ ਮੁਕਰ ਜਾਵੇਗਾ।
ਬਾਦਲ ਨੇ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਚੋਣ ਲੜਨ ਲਈ ਕਹੇਗੀ ਤਾਂ ਉਹ ਚੋਣ ਜ਼ਰੂਰ ਲੜਣਗੇ।