ਮੁੰਬਈ: ਐਗਜ਼ਿਟ ਪੋਲ ਦੇ ਰੁਝਾਨ ਆਉਣ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਤੇਜ਼ੀ ਦੇਖੀ ਗਈ। ਸੈਂਸੈਕਸ 1000 ਅੰਕਾਂ ਦੇ ਚੜਨ ਨਾਲ 39001 'ਤੇ ਪਹੁੰਚ ਗਿਆ। ਉੱਥੇ ਹੀ, ਨਿਫਟੀ 'ਚ ਵੀ 284.15 ਉਛਾਲ ਰਹੀ ਅਤੇ ਇਸਨੇ 11,691 ਦਾ ਸ਼ੁਰੂਆਤੀ ਕਾਰੋਬਾਰ ਕੀਤਾ।
ਸਵੇਰੇ 9.27 ਵਜੇ ਬੀਐਸਈ 'ਤੇ 27 ਕੰਪਨਿਆਂ ਦੇ ਸ਼ੇਅਰ ਹਰੇ ਨਿਸ਼ਾਨ ਉੱਤੇ ਕਾਰੋਬਾਰ ਕਰ ਰਹੀਆਂ ਸਨ ਉੱਥੇ ਹੀ 4 ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸੀ। ਐਨਐਸਈ 'ਤੇ 44 ਕੰਪਨੀਆਂ ਦੇ ਸ਼ੇਅਰ ਖ਼ਰੀਦ ਅਤੇ 6 ਕੰਪਨੀਆਂ ਦੇ ਸ਼ੇਅਰਾਂ 'ਚ ਵਿਕਰੀ ਦਰਜ ਕੀਤੀ ਗਈ। ਐਗਜ਼ਿਟ ਪੋਲ ਦੇ ਨਤੀਜੇ ਸੱਤਾ ਪੱਖ 'ਚ ਆਉਣ ਤੋਂ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਖੁੱਲਦੇ ਹੀ ਨਿਵੇਸ਼ਕਾਂ ਦੀ ਪੂੰਜੀ 3.18 ਲੱਖ ਕਰੋੜ ਰੁਪਏ ਵੱਧ ਗਈ ਹੈ। ਕਾਰੋਬਾਰ ਸ਼ੁਰੂ ਹੋਣ ਤੋਂ ਮਹਿਜ 60 ਸੈਕਿੰਡ ਦੇ ਅੰਦਰ ਬੀਐਸਈ 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ 3.18 ਲੱਖ ਕਰੋੜ ਰੁਪਏ ਵੱਧ ਕੇ 1,49,76,896 ਕਰੋੜ ਰੁਪਏ ਪਹੁੰਚ ਗਿਆ।
40 ਸ਼ੇਅਰਾਂ ਵੇ 52 ਹਫ਼ਤੇ ਦੇ ਉੱਚ ਪੱਧਰ ਨੂੰ ਛੂਹਿਆ
ਬੀਐਸਈ 'ਤੇ ਲੱਗਭਗ 40 ਕੰਪਨੀਆਂ ਦੇ ਸ਼ੇਅਰਾਂ ਨੇ 52 ਹਫ਼ਤੇ ਦੇ ਉੱਚ ਪੱਧਰ ਨੂੰ ਛੂਹਿਆ। ਇਨ੍ਹਾਂ ਚੋਂ ਬਜਾਜ ਫਾਇਨੈਂਸ, ਡਿਸੀਬੀ ਬੈਂਕ, ਫ਼ੇਡਰਲ ਬੈਂਕ, ਐਚਡੀਐਫ਼ਸੀ ਬੈਂਕ, ਆਈਸੀਆਈਸੀਆਈ ਬੈਂਕ, ਐਸਆਰਐਫ਼, ਟਾਈਟਨ, ਕੋਟਕ ਮਹਿੰਦਰਾ ਅਤੇ ਪੀਵੀਆਰ ਦੇ ਸ਼ੇਅਰ ਸ਼ਾਮਲ ਹਨ।
ਇਹਨਾਂ ਸ਼ੇਅਰਾਂ 'ਚ ਆਈ ਤੇਜੀ
ਬੀਐਸਈ 'ਤੇ ਲੱਗੇ ਐਸਬੀਆਈ ਸ਼ੇਅਰ 'ਚ ਸਭ ਤੋਂ ਜ਼ਿਆਦਾ 4.44 ਫ਼ੀਸਦੀ, ਆਈਸੀਆਈਸੀਆਈ ਬੈਂਕ 'ਚ 4.25 ਫ਼ੀਸਦੀ, ਰਿਲਾਇੰਸ 'ਚ 3.63 ਫ਼ੀਸਦੀ ਅਤੇ ਇੰਡਸਇੰਡ ਬੈਂਕ ਦੇ ਸ਼ੇਅਰਾਂ 'ਚ 3.51 ਫ਼ੀਸਦੀ ਦਰਜ ਕੀਤੀ ਗਈ। ਸ਼ੇਅਰ ਬਾਜ਼ਾਰ ਵਿੱਚ ਉਛਾਲ ਆਉਣ ਦੇ ਨਾਲ ਪੈਸੇ ਬਾਜ਼ਾਰ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲੀ। ਭਾਰਤੀ ਰੁਪਿਆ ਵੀ ਡਾਲਰ ਦੇ ਮੁਕਾਬਲੇ ਮਜਬੂਤ ਹੋਇਆ ਹੈ। ਭਾਰਤੀ ਰੁਪਿਆ 61 ਪੈਸੇ ਦੀ ਤੇਜੀ ਨਾਲ ਡਾਲਰ ਦੇ ਮੁਕਾਬਲੇ 69.61 ਰੁਪਏ 'ਤੇ ਪਹੁੰਚ ਗਿਆ ਹੈ। ਇਹ ਵੀ ਉਮੀਦ ਲਗਾਈ ਜਾ ਰਹੀ ਹੈ ਕਿ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ। ਬਾਜ਼ਾਰ ਦੇ ਜਾਣਕਾਰਾਂ ਦੀ ਮੰਨੀਏ ਤਾਂ ਜੇਕਰ ਐਗਜ਼ਿਟ ਪੋਲ ਦੇ ਅੰਕੜੇ ਨਤੀਜਿਆਂ 'ਚ ਬਦਲਦੇ ਹਨ ਤਾਂ 23 ਮਈ ਨੂੰ ਸ਼ੇਅਰ ਬਾਜ਼ਾਰ ਰਿਕਾਰਡ ਹੈ 'ਤੇ ਪਹੁੰਚ ਸਕਦੇ ਹਨ।