ਬਠਿੰਡਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭ ਚੋਣਾਂ ਦੌਰਾਨ ਬਠਿੰਡਾ 'ਚ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਏ ਸਨ। ਇਸ ਦੌਰਾਨ ਪੀਐੱਮ ਮੋਦੀ ਮੌਸਮ ਖ਼ਰਾਬ ਹੋਣ ਕਾਰਨ ਟ੍ਰੈਫ਼ਿਕ ਜਾਮ 'ਚ ਫ਼ਸ ਗਏ ਸੀ। ਇਸ 'ਤੇ ਹੁਣ ਪੀਐਮਓ ਨੇ ਸੀਐਮਓ ਤੋਂ ਬਠਿੰਡਾ ਦੇ ਰਿੰਗ ਰੋਡ ਦੀ ਰਿਪੋਰਟ ਤਲਬ ਕਰ ਲਈ ਹੈ। ਇਸ ਨਾਲ ਹੁਣ ਪ੍ਰੋਜੈਕਟ 'ਚ ਤੇਜ਼ੀ ਆਉਣ ਦੀ ਸੰਭਾਵਣੇ ਹੋਰ ਵੱਧ ਗਈ ਹੈ।
ਕੇਂਦਰ ਸਰਕਾਰ ਦੇ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਬਠਿੰਡਾ ਵਿੱਚ ਨਵੇਂ ਰਿੰਗ ਰੋਡ ਦਾ ਨਿਰਮਾਣ ਕੀਤਾ ਜਾਣਾ ਹੈ। 28 ਕਿਲੋਮੀਟਰ ਲੰਬਾ ਬਾਈਪਾਸ ਮਾਨਸਾ ਦੇ ਕੋਟਕਸ਼ਮੀਰਾ ਰੋਡ ਸਥਿੱਤ ਬਠਿੰਡਾ-ਅੰਮ੍ਰਿਤਸਰ ਫ਼ੋਰਲੇਨ ਨਾਲ ਜੁੜੇਗਾ। ਇਸ ਪ੍ਰੋਜੈਕਟ ਲਈ ਐਨ.ਐਚ.ਏ.ਆਈ ਨੇ ਬਠਿੰਡਾ ਦੇ ਵਣ ਵਿਭਾਗ ਤੋਂ 21.70 ਹੈਕਟੇਅਰ ਜ਼ਮੀਨ 'ਚ ਰੋਡ ਬਣਾਉਣ ਲਈ ਮੰਜ਼ੂਰੀ ਮੰਗੀ ਹੈ। ਪੀਐਮਓ ਤੋਂ ਆਏ ਇਸ ਪੱਤਰ ਵਿੱਚ ਇਸ ਪ੍ਰੋਜੈਕਟ ਨੂੰ ਜਲਦੀ ਨਿਪਟਾਉਣ ਲਈ ਕਿਹਾ ਗਿਆ ਹੈ।