ਨਵੀਂ ਦਿੱਲੀ: ਨਰਿੰਦਰ ਮੋਦੀ ਅੱਜ ਦੂਜੀ ਵਾਰ ਪ੍ਰਧਾਨ ਮੰਤਰੀ ਪਦ ਦੀ ਸਹੁੰ ਚੁੱਕਣਗੇ। ਰਾਸ਼ਟਰਪਤੀ ਭਵਨ 'ਚ ਸਮਾਰੋਹ ਦੀ ਤਿਆਰੀਆਂ ਵੀ ਪੂਰੀ ਹੋ ਚੁੱਕੀਆਂ ਹਨ। ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ 6000 ਮਹਿਮਾਨ ਸ਼ਾਮਿਲ ਹੋਣਗੇ। ਨਰਿੰਦਰ ਮੋਦੀ ਸ਼ਾਮ 7 ਵਜੇ ਰਾਸ਼ਟਰਪਤੀ ਭਵਨ ਦੇ ਫ਼ੋਰਕੋਰਟ 'ਚ ਸਹੁੰ ਚੁੱਕਣਗੇ। ਬਿਮਸਟੇਕ ਨੇਤਾਵਾਂ ਤੋਂ ਅਲਾਵਾ ਕਈ ਹੋਰ ਨਾਮੀ ਹਸਤੀਆਂ ਨੂੰ ਬੁਲਾਇਆ ਗਿਆ ਹੈ।
ਦਿੱਲੀ ਵਿੱਚ ਵੀਆਈਪੀ ਮੂਵਮੈਂਟ ਨੂੰ ਦੇਖਦਿਆਂ ਸੁਰੱਖਿਆ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਖ਼ਬਰਾਂ ਮੁਤਾਬਿਕ ਵੀਆਈਪੀ ਮਹਿਮਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿੱਲੀ ਪੁਲਿਸ ਅਤੇ 10 ਹਜ਼ਾਰ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਐਡਵਾਇਜ਼ਰੀ ਜਾਰੀ ਕਰਕੇ ਕਿਹਾ ਹੈ ਕਿ ਰਾਤ 9 ਵਜੇ ਤੱਕ ਨਵੀਂ ਦਿੱਲੀ ਇਲਾਕੇ ਦੀ ਸੜਕਾਂ ਬੰਦ ਰਹੇਗੀ।
ਇਹਨਾਂ ਰਸਤਿਆਂ ਦਾ ਬਦਲੇਗਾ ਰੂਟ:
ਸਹੁੰ ਚੁੱਕ ਸਮਾਰੋਹ 'ਚ ਆਮ ਜਨਤਾ ਲਈ ਸੜਕਾਂ ਦਾ ਰੂਟ ਵੀ ਬਦਲਿਆ ਜਾਵੇਗਾ। 30 ਮਈ ਨੂੰ ਸ਼ਾਮ 4 ਤੋਂ 9 ਵਜੇ ਤੱਕ ਆਵਾਜਾਹਿ ਲਈ ਰਾਜਪਥ, ਵਿਜੈ ਚੌਕ ਅਤੇ ਆਸ-ਪਾਸ ਦੇ ਖ਼ੇਤਰ- ਜਿਨ੍ਹਾਂ 'ਚ ਉੱਤਰ ਅਤੇ ਦੱਖਣੀ ਫੁਆਰਾ, ਸਾਊਥ ਐਵਨਿਊ, ਦਾਰਾ-ਸ਼ਿਕੋਹ ਰੋਡ ਅਤੇ ਰੋਡ ਬੰਦ ਰਹਿਣਗੇ।
ਸਮਾਰੋਹ 'ਚ ਕੀ ਪਰੋਸਿਆ ਜਾਵੇਗਾ?
ਮਹਿਮਾਨਾਂ ਨੂੰ ਪਹਿਲਾ ਚਾਹ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਸਮੋਸਾ, ਸੈਂਡਵਿਚ ਅਤੇ ਮਿਠਆਈਆਂ ਵੀ ਹੋਣਗੀਆਂ। ਰਾਤ 9 ਵਜੇ ਰਾਸ਼ਟਰਪਤੀ ਭਵਨ ਦੇ ਡਿਨਰ ਦਿੱਤਾ ਜਾਵੇਗਾ। ਇਸ ਵਾਰ ਮਹਿਮਾਨ ਰਾਏਸੀਨਾ ਦਾਲ ਦਾ ਵੀ ਸੁਆਦ ਲੈਣਗੇ, ਜਿਸ ਨੂੰ ਬਣਾਉਣ 'ਚ 48 ਘੰਟੇ ਦਾ ਸਮਾਂ ਲੱਗਦਾ ਹੈ। ਡਿਨਰ ਬਣਾਉਣ ਦਾ ਜਿੰਮਾ ਰਾਸ਼ਟਰਪਤੀ ਭਵਨ ਦੇ ਖ਼ਾਸ ਖ਼ਾਨਸਾਮੀਆਂ ਦੇ ਜਿੰਮੇ ਹੈ।
BIMSTEC ਦੇਸ਼ਾਂ ਦੇ ਸ਼ਾਮਿਲ ਹੋਣ ਵਾਲੇ ਮਹਿਮਾਨ:
ਭੂਟਾਨ ਦੇ ਪ੍ਰਧਾਨ ਮੰਤਰੀ- Dr. Lotay Tshering
ਥਾਈਲੈਂਡ ਦੇ ਵਿਸ਼ੇਸ਼ ਅਧਿਕਾਰੀ- Mr. Grisada Boonrach
ਮਿਆਂਮਾਰ ਦੇ ਰਾਸ਼ਟਰਪਤੀ- Mr. U Win Myint
ਸ੍ਰੀ ਲੰਕਾ ਦੇ ਰਾਸ਼ਟਰਪਤੀ- Mr. Maithripala Sirisena
ਚੇਕ ਰਿਪਬਲਿਕ ਦੇ ਰਾਸ਼ਟਰਪਤੀ- Mr. Sooronbay Jeenbekov
ਨੇਪਾਲ ਦੇ ਪ੍ਰਧਾਨ ਮੰਤਰੀ- Mr. K.P. Sharma Oli
ਸਿਤਾਰਿਆਂ 'ਚ ਕੌਣ-ਕੌਣ ਹੋਵੇਗਾ ਸ਼ਾਮਿਲ:
ਸ਼ਾਹਰੁਖ ਖ਼ਾਨ, ਰਜਨੀਕਾਂਤ,
ਕੰਗਨਾ ਰਨੌਤ, ਸੰਜੈ ਲੀਲਾ ਭੰਸਾਲੀ, ਕਰਨ ਜੌਹਰ,
ਰਾਹੁਲ ਦ੍ਰਵਿੜ, ਵਿਵੇਕ ਓਬਰਾਏ,
ਅਨੁਪਮ ਖ਼ੇਰ, ਸਾਇਨਾ ਨੇਹਵਾਲ,
ਪੀ. ਟੀ ਊਸ਼ਾ, ਅਨਿਲ ਕੁੰਬਲੇ,
ਜਵਾਗਲ ਸ੍ਰੀ ਨਾਥ, ਹਰਭਜਨ ਸਿੰਘ,
ਪੁਲੇਲਾ ਗੋਪੀਚੰਦ, ਦੀਪਾ ਕਰਮਾਕਰ
ਉਦਯੋਗਪਤੀਆਂ 'ਚ ਕੌਣ ਹੋਵੇਗਾ ਸ਼ਾਮਿਲ:
ਮੁਕੇਸ਼ ਅੰਬਾਨੀ, ਗੌਤਮ ਅਡਾਨੀ,
ਰਤਨ ਟਾਟਾ, ਅਜੈ ਪਿਰਾਮਲ,
ਨੇਤਾਵਾਂ 'ਚ ਕੌਣ ਹੋਵੇਗਾ ਸ਼ਾਮਿਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ,
ਯੂਪੀਏ ਚੇਅਰਪਰਸਨ ਸੋਨੀਆ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਓ, ਭਾਜਪਾ-ਐਨਡੀਏ ਸ਼ਾਸ਼ਿਤ ਸੂਬਿਆਂ ਦੇ ਮੁੱਖ ਮੰਤਰੀ
ਸ਼ਿਵ ਸੈਨਾ ਮੁਖ਼ੀ ਉੱਧਵ ਠਾਕਰੇ ਪਰਿਵਾਰ ਸਮੇਤ
ਇਹ ਹਨ ਸਭ ਤੋਂ ਖ਼ਾਸ ਮਹਿਮਾਨ:
ਬੰਗਾਲ 'ਚ ਮਾਰੇ ਗਏ ਭਾਜਪਾ ਵਰਕਰਾਂ ਦੇ ਪਰਿਵਾਰਕ ਮੈਂਬਰ
ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਬਬਲੂ ਸਾਂਤਰਾ ਦੇ ਪਰਿਵਾਰਕ ਮੈਂਬਰ
ਕੌਣ ਨਹੀਂ ਹੋਵੇਗਾ ਸ਼ਾਮਿਲ:
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉੜੀਸਾ ਦੇ ਮੁੱਖ ਮੰਤਰੀ ਨਵੀਂ ਪਟਨਾਇਕ ਸਹੁੰ ਚੁੱਕ ਸਮਾਰੋਹ 'ਚ ਸ਼ਾਮਿਲ ਨਹੀਂ ਹੋਣਗੇ।