ETV Bharat / briefs

ਜਦੋਂ 'ਮੋਦੀ' ਨੇ ਕੀਤਾ ਕਿਰਨ ਖੇਰ ਲਈ ਚੋਣ ਪ੍ਰਚਾਰ... - election

ਲੋਕ ਸਭਾ ਚੋਣਾਂ ਲਈ ਅੱਜ ਚੋਣ ਪ੍ਰਚਾਰ ਕਰਨ ਦਾ ਆਖ਼ਰੀ ਦਿਨ ਹੈ। ਚੋਣ ਕਮਿਸ਼ਨ ਮੁਤਾਬਿਕ ਇਹ ਪ੍ਰਚਾਰ ਸ਼ਾਮ 5 ਵਜੇ ਤੱਕ ਬੰਦ ਹੋ ਜਵੇਗਾ। ਇਸ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਹਮਸ਼ਕਲ ਰਣਵੀਰ ਦਹੀਆ ਦਿੱਲੀ ਤੋਂ ਭਾਜਪਾ ਉਮੀਦਵਾਰ ਕਿਰਨ ਖ਼ੇਰ ਲਈ ਚੋਣ ਪ੍ਰਚਾਰ ਕਰਨ ਆਏ ਹਨ। ਪ੍ਰਧਾਨ ਮੰਤਰੀ ਮੋਦੀ ਨਾਲ ਸ਼ਕਲ ਮਿਲਣ 'ਤੇ ਲੋਕਾਂ ਵੱਲੋਂ ਉਨ੍ਹਾਂ ਨਾਲ ਸ਼ੈਲਫ਼ੀਆਂ ਵੀ ਖਿਚਾਈਆਂ ਜਾ ਰਹੀਆਂ ਹਨ।

ਪ੍ਰਧਾਨ ਮੰਤਰੀ ਮੋਦੀ ਦਾ ਹਮਸ਼ਕਲ ਰਣਵੀਰ ਦਹੀਆ
author img

By

Published : May 17, 2019, 5:26 PM IST

ਚੰਡੀਗੜ੍ਹ: ਚੋਣਾਂ ਦਾ ਮੌਸਮ ਹੈ ਅਤੇ ਚੋਣ ਪ੍ਰਚਾਰ ਤੇਜ਼ ਹੈ। ਪ੍ਰਚਾਰ ਦੇ ਆਖ਼ਰੀ ਦਿਨ ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ਵਿੱਚ ਮੋਦੀ ਉਤਰ ਆਏ ਹਨ। ਧੋਖ਼ਾ ਨਾ ਖਾਓ, ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਸਗੋਂ ਦਿੱਲੀ ਦੇ ਰਣਵੀਰ ਦਹੀਆ ਹਨ, ਜੋ ਚੰਡੀਗੜ੍ਹ ਦੇ ਵਿੱਚ ਕਿਰਨ ਖੇਰ ਦੇ ਲਈ ਪ੍ਰਚਾਰ ਕਰ ਰਹੇ ਹਨ। ਡੁਪਲੀਕੇਟ ਮੋਦੀ ਯਾਨੀ ਕਿ ਦਹੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵਾਰਾਣਸੀ ਵਿੱਚ ਪ੍ਰਚਾਰ ਕਰ ਚੁੱਕੇ ਹਨ ਤੇ ਗੁਜਰਾਤ ਵਿੱਚ ਵੀ ਉਨ੍ਹਾਂ ਵੱਲੋਂ ਪ੍ਰਚਾਰ ਕੀਤਾ ਗਿਆ ਹੈ। ਰਣਵੀਰ ਦਹੀਆ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਨਰਿੰਦਰ ਮੋਦੀ ਦੇ ਨਾਲ ਮਿਲਾਇਆ ਜਾਂਦਾ ਹੈ ਨਾ ਕਿ ਰਾਹੁਲ ਗਾਂਧੀ ਵਰਗੇ ਪੱਪੂ ਨਾਲ।

ਦਹੀਆ ਨੇ ਕਿਹਾ ਕਿ ਉਹ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਕੰਮਾਂ ਪ੍ਰਤੀ ਵੀ ਜਾਗਰੁਕ ਕਰਦੇ ਹਨ। ਦਹੀਆ ਨੇ ਕਿਹਾ ਕਿ ਰਾਹੁਲ ਗਾਂਧੀ ਚੰਡੀਗੜ੍ਹ ਵਿੱਚ ਕਹਿ ਕਿ ਗਏ ਸੀ ਕਿ ਮੋਦੀ ਉਨ੍ਹਾਂ ਨਾਲ ਪੰਦਰਾਂ ਮਿਨਟ ਬਹਿਸ ਕਰੇ ਪਰ ਉਹ ਖ਼ੁਦ ਤਿਆਰ ਹਨ ਕਿ ਪਹਿਲਾਂ ਰਾਹੁਲ ਗਾਂਧੀ ਮੇਰੇ ਨਾਲ ਹੀ ਬਹਿਸ ਕਰ ਲੈਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.