ETV Bharat / briefs

ਤੇਲ ਚੋਰੀ ਕਰਨ ਗਿਆ ਨੌਜਵਾਨ ਹਾਈ ਵੋਲਟੇਜ ਤਾਰ ਦੀ ਚਪੇਟ 'ਚ ਆ ਕੇ ਝੁਲਸਿਆ

ਬਠਿੰਡਾ ਦੇ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ 'ਤੇ ਤੇਲ ਦੀ ਚੋਰੀ ਕਰਨ ਗਿਆ ਨੌਜਵਾਨ ਹਾਈ ਵੋਲਟੇਜ ਤਾਰ ਦੀ ਚਪੇਟ 'ਚ ਆ ਕੇ ਝੁਲਸ ਗਿਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫ਼ੋਟੋ
author img

By

Published : Jun 26, 2019, 5:02 PM IST

Updated : Jun 26, 2019, 5:39 PM IST

ਬਠਿੰਡਾ: ਇੱਥੋਂ 20 ਕਿੱਲੋਮੀਟਰ ਦੂਰ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ 'ਤੇ ਦੇਰ ਰਾਤ ਕੁਝ ਨੌਜਵਾਨਾਂ ਨੇ ਤੇਲ ਦੇ ਟੈਂਕਰ ਤੋਂ ਤੇਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਨੌਜਵਾਨ ਹਾਈ ਵੋਲਟੇਜ ਐਕਸਟੈਂਸ਼ਨ ਤਾਰ ਦੀ ਚਪੇਟ 'ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਫੂਸ ਮੰਡੀ ਕੋਲ ਹਿੰਦੁਸਤਾਨ ਪੈਟਰੋਲੀਅਮ ਦੇ ਤੇਲ ਦਾ ਡੀਪੂ ਹੈ। ਦੇਰ ਰਾਤ ਤੇਲ ਨਾਲ ਭਰੇ ਕੈਂਟਰ ਜਦੋਂ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ 'ਤੇ ਰੁਕੇ ਤਾਂ ਫੂਸ ਮੰਡੀ ਦੇ ਕੁਝ ਨੌਜਵਾਨ ਤੇਲ ਚੋਰੀ ਕਰਨ ਲਈ ਆ ਗਏ।

ਵੀਡੀਓ

ਇਨ੍ਹਾਂ ਵਿੱਚੋਂ ਇੱਕ ਲੜਕਾ ਅਚਾਨਕ ਰੇਲਵੇ ਦੀ ਹਾਈ ਵੋਲਟੇਜ ਤਾਰ ਨਾਲ ਟਕਰਾ ਗਿਆ, ਜਿਸ ਕਾਰਨ ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਨੌਜਵਾਨ ਦੀ ਪਹਿਚਾਣ ਜਗਮੀਤ ਸਿੰਘ ਵਾਸੀ ਫੂਸ ਮੰਡੀ ਦੇ ਤੌਰ 'ਤੇ ਹੋਈ ਹੈ। ਇਸ ਹਾਦਸੇ ਵਿੱਚ ਜਗਮੀਤ ਸਿੰਘ ਕਰੀਬ 70 ਤੋਂ 80 ਫ਼ੀਸਦੀ ਤੱਕ ਝੁਲਸ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕੀਤੀ।

ਤੇਲ ਟੈਂਕਰ ਤੋਂ ਚੋਰੀ ਕਰ ਰਿਹਾ ਸੀ ਤੇ ਹਾਈ ਵੋਲਟੇਜ ਬਿਜਲੀ ਦੀ ਤਾਰ ਕਾਰਨ ਟਕਰਾ ਕੇ ਝੁਲਸਿਆ 
ਪੁਲਿਸ ਮਾਮਲੇ ਦੀ ਜਾਂਚ ਚ ਜੁਟੀ ਤੇਲ ਟੈਂਕਰ ਦੇਖਦਾ ਬਿਨਾਂ ਵੀ ਲੱਗ ਗਈ ਸੀ ਅੱਗ 
ਬਠਿੰਡਾ ਤੋਂ  ੨੦ਬਕਿਲੋਮੀਟਰ ਦੂਰ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ ਤੇ ਦੇਰ ਰਾਤ ਕੁਝ ਲੜਕਿਆਂ ਨੇ ਤੇਲ ਦੇ ਟੈਂਕਰ ਤੋਂ ਤੇਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ 
ਇਸ ਦੌਰਾਨ ਇੱਕ ਯੁਵਕ ਹਾਈ ਵੋਲਟੇਜ ਐਕਸਟੈਂਸ਼ਨ ਤਾਰ ਦੇ ਨਾਲ ਟਕਰਾ ਗਿਆ ਕਰੰਟ ਲੱਗਣ ਕਾਰਨ ਉਹ ਬੁਰੀ ਤਰੀਕੇ ਨਾਲ ਇਲਾਜ ਲਈ ਸਿਵਲ ਹਾਸਪੀਟਲ ਨੇ ਆਇਆ ਗਿਆ 
ਤੇਲ ਟੈਂਕਰ ਦੇ ਇੱਕ ਹਿੱਸੇ ਨੂੰ ਵੀ ਅਚਾਨਕ ਅੱਗ ਲੱਗ ਗਈ ਫਾਇਰ ਬ੍ਰਿਗੇਡ ਨੂੰ ਮੌਕੇ ਵਿੱਚ ਪਹੁੰਚ ਕੇ ਅੱਗ ਨੂੰ ਬੁਝਾਉਣਾ ਪਿਆ 
ਹਾਸਿਲ ਜਾਣਕਾਰੀ ਅਨੁਸਾਰ ਬਠਿੰਡਾ ਦੇ ਫੂਸ ਮੰਡੀ ਕੋਲ ਹਿੰਦੁਸਤਾਨ ਪੈਟਰੋਲੀਅਮ ਦਾ ਆਇਲ ਡਿੱਪੂ ਹੈ 
ਦੇਰ ਰਾਤ ਤੇਲ ਦੇ ਭਰੇ ਕੈਂਟਰ ਜਦੋਂ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ ਤੇ ਰੁਕੇ ਤਾਂ ਫੂਸ ਮੰਡੀ ਦੇ ਕੁਝ ਯੁਵਕ ਤੇਲ ਚੋਰੀ ਕਰਨ ਲਈ ਆ ਗਏ ਇਨ੍ਹਾਂ ਵਿੱਚੋਂ ਇੱਕ ਲੜਕਾ ਅਚਾਨਕ ਰੇਲਵੇ ਦੀ ਹਾਈ ਵੋਲਟੇਜ ਤਾਰ ਨਾਲ ਟਕਰਾ ਗਿਆ ਜਿਸ ਦੇ ਚੱਲਦੇ ਯੁਵਕ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਫੱਟੜ ਦੀ ਪਹਿਚਾਣ  ਜਗਮੀਤ ਸਿੰਘ ਸਿੰਘ ਵਾਸੀ ਫੂਸ ਮੰਡੀ ਦੇ ਤੌਰ ਤੇ ਹੋਈ ਹੈ 
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕੀਤੀ ਦੱਸ ਦੇਈਏ ਕਿ ਫੂਸ ਮੰਡੀ ਵਿਖੇ ਤੇਲ ਚ ਚੋਰੀ ਕਰਨਾ ਤੇਲ ਟੈਂਕਰਾਂ ਤੋਂ ਆਮ ਗੱਲ ਬੇਸ਼ੱਕ ਉੱਥੇ ਸੁਰਕਸ਼ਾ ਦੇ ਨਾਂਅ ਤੇ ਕੁਝ ਕਰਮਚਾਰੀਆਂ ਦੀ ਤੈਨਾਤੀ ਕੀਤੀ ਗਈ ਹੈ ਇਸ ਤੋਂ ਬਾਅਦ ਬਾਵਜੂਦ ਵੀ ਤੇਲ ਚੋਰੀ ਦੀ ਘਟਨਾ ਘੱਟ ਨਹੀਂ ਰਹੀ 
ਘਾਇਲ ਗੁਰਮੇਜ ਨੂੰ ਪਹਿਲਾਂ ਸਿਵਲ ਹਾਸਪੀਟਲ ਦੇ ਰਾਤ ਭਰਤੀ ਕਰਾਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਵਿਗੜਦਾ ਦੇਖ ਸ਼ਹਿਰ ਦੇ ਇੱਕ ਪ੍ਰਾਈਵੇਟ ਹਾਸਪੀਟਲ ਵਿੱਚ ਭੇਜ ਦਿੱਤਾ ਗਿਆ 
byte _SSP Dr Nanak Singh 
ਬਠਿੰਡਾ ਦੇ ਐਸ ਪੁਲਿਸ ਆਰੋਪੀਆਂ ਦੇ ਖਿਲਾਫ ਕੇਸ ਦਰਜ ਕਰ ਰਹੀ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ 
byte Dr Raman Goyal

ਕੌਸਮੋ ਹਾਸਪੀਟਲ ਦੇ ਡਾ ਰਮਨ ਗੋਇਲ ਨੇ ਦੱਸਿਆ ਕਿ ਫੱਟੜ ਦੀ ਪਹਿਚਾਣ ਜਗਮੀਤ ਸਿੰਘ ਦੇ ਤੌਰ ਤੇ ਹੋਈ ਹੈ ਅਤੇ ਉਹ 70% ਦੇ ਕਰੀਬ ਜਲ ਜਲ ਚੁੱਕਿਆ ਹੈ ਫਿਲਹਾਲ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ
byte sukhmander singh(  fire officer )
ਸਾਨੂੰ ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਮਿਲੀ ਸੀ ਮੌਕੇ ਤੇ ਦੋ ਫਾਇਰ ਬ੍ਰਿਗੇਡ ਦੀ ਗੱਡੀਆਂ ਭੇਜੀਆਂ ਜਿਨ੍ਹਾਂ ਨੇ ਅੱਗ ਤੇ ਕਾਬੂ ਪਾ ਲਿਆ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ
Last Updated : Jun 26, 2019, 5:39 PM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.