ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਗਰਮੀ ਨੇ ਪਿਛਲੇ 75 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਅਤੇ ਪਾਰਾ 50.8 ਡਿਗਰੀ ਸੈਂਟੀਗ੍ਰੇਡ ਤਕ ਪਹੁੰਚਾ ਗਿਆ। ਦੇਸ਼ ਵਿੱਚ ਪੈ ਰਹੀ ਅੱਤ ਦੀ ਗਰਮੀ ਅਤੇ ਲੂ ਨਾਲ 30 ਮੌਤਾਂ ਹੋ ਚੁੱਕੀਆਂ ਹਨ ਅਤੇ ਉੱਤਰ ਭਾਰਤ ਦੇ ਕੁਝ ਹਿੱਸਿਆਂ 'ਚ ਰੈੱਡ ਐਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।
ਹੁਣ ਤਕ ਗਰਮੀ ਨਾਲ ਪੰਜਾਬ ਵਿੱਚ 2 ਮੌਤਾਂ ਹੋਇਆ ਜਦਕਿ ਤੇਲੰਗਾਨਾ ਵਿੱਚ ਗਰਮੀ ਨਾ ਸਹਿਨ ਕਰਦਿਆਂ 17 ਲੋਕ ਮੌਤ ਦੇ ਮੁੰਹ ਵਿੱਚ ਚਲੇ ਗਏ। ਇਸ ਤੋਂ ਇਲਾਵਾ ਹਰਿਆਣਾ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਝਾਰਖੰਡ, ਤੇ ਮਹਾਰਾਸ਼ਟਰ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਉਧਰ, ਮੌਸਮ ਵਿਭਾਗ ਨੇ ਮੌਸਮ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ਤਕ ਹਾਲੇ ਰਾਹਤ ਦੀ ਕੋਈ ਖ਼ਬਰ ਨਹੀਂ ਹੈ।
ਸ਼ਹਿਰ | ਤਾਪਮਾਨ(ਡਿਗਰੀ ਸੈਂਟੀਗ੍ਰੇਡ) |
ਅੰਮ੍ਰਿਤਸਰ | 45.7 |
ਲੁਧਿਆਣਾ | 44.1 |
ਪਟਿਆਲਾ | 43.5 |
ਚੰਡੀਗੜ੍ਹ | 42.4 |