ਨਵੀਂ ਦਿੱਲੀ: ਦਿਲਵਾਲੀਆਂ ਦੀ ਦਿੱਲੀ ਕਹੀ ਜਾਣ ਵਾਲੀ ਦੇਸ਼ ਦੀ ਰਾਜਧਾਨੀ ਵਿੱਚ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਇੱਕ ਵਿਅਕਤੀ ਨੇ ਆਪਣੀ ਹੀ 3 ਸਾਲ ਦੀ ਮਾਸੂਮ ਬੱਚੀ ਦਾ ਗੱਲ ਘੋਟ ਕੇ ਮਾਰ ਦਿੱਤਾ। ਇਸਦੇ ਬਾਅਦ ਆਰੋਪੀ ਨੇ ਆਪਣਾ ਜੁਰਮ ਕਬੂਲ ਕਰਨ ਦਾ ਵੀਡੀਓ ਵੀ ਬਣਾਇਆ ਹੈ। ਉਕਤ ਵਿਅਕਤੀ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਕਿਸੇ ਹੋਰ ਨਾਲ ਨਜਾਇਜ਼ ਸਬੰਧ ਸੀ ਅਤੇ ਉਹ ਨਹੀਂ ਚਾਉਂਦਾ ਸੀ ਕਿ ਉਸਦੀ ਬੇਟੀ ਦੇ ਪਾਲਣ-ਪੋਸ਼ਣ ਵਿੱਚ ਕੋਈ ਪ੍ਰਭਾਵ ਪਵੇ।
ਮਲਕੀਤ ਸਿੰਘ ਨਾਂਅ ਦੇ ਵਿਅਕਤੀ ਨੇ ਖ਼ੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਪਾਰ ਉਹ ਸਫ਼ਲ ਨਹੀਂ ਹੋ ਪਾਇਆ। ਆਰੋਪੀ ਦਿੱਲੀ ਦੇ ਨਿਹਾਲ ਵਿਹਾਰ ਵਿੱਚ ਆਪਣੀ ਪਤਨੀ ਅਤੇ ਬੇਟੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਇਹ ਘਟਨਾ ਮੰਗਲਵਾਰ-ਬੁੱਧੜਵਾਰ ਦਰਮਿਆਨੀ ਰਾਤ ਦੀ ਹੈ। ਪੁਲੀਸ ਦੇ ਮੁਤਾਬਿਕ ਆਰੋਪੀ ਪਿਤਾ ਨਸ਼ੇ ਵਿੱਚ ਸੀ। ਘਰ ਦਾ ਸਾਰਾ ਖਰਚਾ ਵੀ ਆਰੋਪੀ ਦੀ ਪਤਨੀ ਹੀ ਚਲਾਉਂਦੀ ਸੀ। ਫ਼ਿਲਹਾਲ ਪੁਲੀਸ ਨੇ ਮਾਮਲਾ ਦਰਜ ਕਰਕੇ ਆਰੋਪੀ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।