ਨਵੀਂ ਦਿੱਲੀ: ਵਿਰੋਧੀਆਂ ਦੀ ਮੰਗਾਂ ਮੰਨਣ ਦੇ ਚਲਦਿਆਂ ਹੁਣ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ 'ਚ 2-3 ਦਿਨ ਲੱਗ ਸਕਦੇ ਹਨ। ਵਿਰੋਧੀ ਦਲਾਂ ਦੀ ਮੰਗ ਹੈ ਲੋਕ ਸਭਾ ਸੀਟ ਦੀ ਹਰ ਵਿਧਾਨ ਸਭਾ ਦੀ 5 VVPAT ਪਰਚਿਆਂ ਦੀ ਗਿਣਤੀ ਅਤੇ ਮਿਲਾਨ ਸ਼ੁਰੂਆਤ 'ਚ ਹੀ ਕੀਤਾ ਜਾਏਗਾ। ਜੇਕਰ ਗੜਬੜੀ ਸਾਹਮਣੇ ਆਉਂਦੀ ਹੈ ਤਾਂ ਫ਼ਿਰ ਤੋਂ ਸਾਰੀਆਂ VVPAT ਪਰਚਿਆਂ ਤੋਂ ਮਿਲਾਨ ਕਰਵਾਇਆ ਜਾਵੇਗਾ।
ਸੂਤਰਾਂ ਮੁਤਾਬਕ ਚੋਣ ਕਮਿਸ਼ਨ ਇਸ 'ਤੇ ਅਮਲ ਕਰ ਸਕਦਾ ਹੈ ਅਤੇ ਅਜਿਹੇ ਵਿੱਚ ਵੋਟਾਂ ਦੀ ਗਿਣਤੀ ਦੁਪਹਿਰ ਤੋਂ ਬਾਅਦ ਹੀ ਹੋ ਪਾਏਗੀ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਕਾਰਨ ਨਤੀਜਿਆਂ 'ਚ ਦੇਰੀ ਹੋ ਸਕਦੀ ਹੈ। ਦਿਸ਼ਾ-ਨਿਰਦੇਸ਼ ਮੁਤਾਬਕ ਇਕ ਪੜਾਅ ਦੀ ਵੋਟਾਂ ਦੀ ਗਿਣਤੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਹੀ ਦੂਜੇ ਗੇੜ ਦੀ ਗਿਣਤੀ ਹੋਵੇਗੀ।