ਬਟਾਲਾ: ਗੁਰਦਾਸਪੁਰ ਦੇ ਮੁੱਖ ਇੰਡਸਟਰੀਅਲ ਸ਼ਹਿਰ ਬਟਾਲਾ ਦੇ ਦੋ ਮੁੱਖ ਪੁੱਲ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ। ਬਟਾਲਾ ਦੇ ਨੌਜਵਾਨਾਂ ਵੱਲੋਂ ਚਲਾਈ ਜਾ ਰਹੀ ਇਕ ਸੰਸਥਾ ਨੇ ਇਹਨਾਂ ਪੁਲਾਂ ਦੀ ਥਾਂ ਤੇ ਨਵੇਂ ਪੁਲ ਬਣਾਉਣ ਲਈ ਆਵਾਜ਼ ਚੁੱਕੀ ਹੈ।
ਇਹ ਪੁਲ ਮੁੱਖ ਬਾਜ਼ਾਰ ਅਤੇ ਜਲੰਧਰ ਰੋਡ 'ਤੇ ਸਥਿਤ ਹਨ। ਰੋਜ਼ਾਨਾ ਇਹਨਾਂ ਪੁਲਾਂ ਤੋਂ ਹਜ਼ਾਰਾਂ ਦੀ ਤਾਦਾਦ 'ਚ ਵੱਡੇ ਵਾਹਨ ਗੁਜ਼ਰਦੇ ਹਨ ਪਰ ਇਸ ਦੇ ਬਾਵਜੂਦ ਇਹਨਾਂ ਖਸਤਾ ਹਾਲਤ 'ਚ ਪੁਲਾਂ ਨੂੰ ਨਵਾਂ ਬਣਾਉਣ 'ਚ ਸਰਕਾਰ ਫ਼ੇਲ ਸਾਬਿਤ ਹੋ ਰਹੀ ਹੈ। ਨਵੇਂ ਪੁਲਾਂ ਨੂੰ ਬਣਵਾਉਣ ਲਈ ਬਟਾਲਾ ਦੇ ਇਨਕਲਾਬ ਮੰਚ ਦੇ ਨੌਜਵਾਨ ਜਗਜੋਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਆਵਾਜ਼ ਉਠਾਈ ਗਈ ਹੈ।
ਇਸ ਸਬੰਧੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਵੀ ਲਿਖੀ ਹੈ। ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਹਨਾਂ ਪੁਲਾਂ ਦੀ ਥਾਂ 'ਤੇ ਨਵੇਂ ਪੁਲ ਬਣਵਾਉਣ ਦੀ ਅਪੀਲ ਕਰ ਰਹੇ ਹਨ।