ETV Bharat / bharat

ਜ਼ੋਮੇਟੋ ਕੇਸ: ਹਿਤੇਸ਼ਾ ਚੰਦਰਾਨੀ ਨੇ ਆਪਣੀ ਸੁਰੱਖਿਆ ਨੂੰ ਲੈਕੇ ਪ੍ਰਗਟਾਈ ਚਿੰਤਾ - ਇੰਸਟਾਗ੍ਰਾਮ ਪੋਸਟ ਸਾਂਝਾ ਕਰ

ਜ਼ੋਮੇਟੋ ਮਾਮਲੇ ਨੂੰ ਲੈ ਕੇ ਹਿਤੇਸ਼ਾ ਚੰਦ੍ਰਾਨੀ ਨੇ ਇੱਕ ਇੰਸਟਾਗ੍ਰਾਮ ਪੋਸਟ ਸਾਂਝਾ ਕਰ ਆਪਣੀ ਸੁਰੱਖਿਆ ’ਤੇ ਚਿੰਤਾ ਪ੍ਰਗਟ ਕੀਤੀ ਹੈ, ਉਨ੍ਹਾਂ ਕਿਹਾ ਕਿ ਉਹ ਜਾਂਚ ’ਚ ਪੂਰਾ ਸਹਿਯੋਗ ਕਰ ਰਹੀ ਹੈ।

ਤਸਵੀਰ
ਤਸਵੀਰ
author img

By

Published : Mar 19, 2021, 6:09 PM IST

ਬੈਂਗਲੁਰੂ: ਜ਼ੋਮੇਟੋ ਡਿਲਵਰੀ ਬੁਆਏ ’ਤੇ ਮੁੱਕਾ ਮਾਰਨ ਦਾ ਕਥਿਤ ਆਰੋਪ ਲਾਉਣ ਵਾਲੀ ਹਿਤੇਸ਼ਾ ਚੰਦ੍ਰਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਇੱਕ ਬਿਆਨ ਜਾਰੀ ਕਰਦਿਆਂ ਆਪਣੀ ਸੁਰੱਖਿਆ ਪ੍ਰਤੀ ਚਿੰਤਾ ਜਤਾਈ ਹੈ। ਇਸ ਮਾਮਲੇ ਤੋਂ ਬਾਅਦ ’ਚ ਹਿਤੇਸ਼ਾ ’ਤੇ ਵੀ ਕਥਿਤ ਰੂਪ ਨਾਲ ਜ਼ੋਮੇਟੋ ਡਿਲਵਰੀ ਬੁਆਏ ਨੂੰ ਫਸਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਹਿਤੇਸ਼ ਚੰਦਰਾਨੀ ਨੇ ਪੋਸਟ ਕੀਤਾ ਕਿ, ਜਦੋਂ ਤੋਂ ਇਹ ਘਟਨਾ ਵਾਪਰੀ ਹੈ, ਮੈਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਮੇਰੀ ਜਾਨ ਨੂੰ ਖ਼ਤਰਾ ਹੈ, ਮੈਂ ਹੁਣ ਚੁੱਪੀ ਸਾਧ ਲਈ ਹੈ ਕਿਉਂਕਿ ਮੈਂ ਜੋ ਵੀ ਕਹਿੰਦੀ ਹਾਂ ਉਸਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ।

ਇੰਸਟਾਗ੍ਰਾਮ ਪੋਸਟ
ਇੰਸਟਾਗ੍ਰਾਮ ਪੋਸਟ

ਮੈਨੂੰ ਸਮਰਥਨ ਦੇਣ ਲਈ ਮੇਰੇ ਕੋਲ ਕੋਈ ਪੀਆਰ ਏਜੰਸੀ ਨਹੀਂ ਹੈ। ਮੈਂ ਆਪਣੇ ਨੱਕ ਦੀ ਹੱਡੀ ਦਾ ਇਲਾਜ ਕਰਵਾਉਣਾ ਹੈ, ਜੋ ਇਸ ਘਟਨਾ ’ਚ ਟੁੱਟ ਗਈ ਹੈ। ਮੈਨੂੰ ਮੇਰੇ ਖ਼ਿਲਾਫ਼ ਪ੍ਰਤੀਕਾਰਨ ਅਤੇ ਧਮਕੀ ਭਰੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕਈ ਲੋਕਾਂ ਦੇ ਫ਼ੋਨ ਆਏ ਹਨ। ਉਨ੍ਹਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ ਹੈ। ਮੈਨੂੰ ਸਾਰੇ ਸ਼ੋਸ਼ਲ ਪਲੇਟਫ਼ਾਰਮਾਂ - ਈ-ਮੇਲ, ਵਟਸਅੱਪ, ਯੂ-ਟਿਊਬ, ਇੰਸਟਾਗ੍ਰਾਮ ਤੋਂ ਇਲਾਵਾ ਫ਼ੋਨ ਕਾਲ ਅਤੇ ਮੈਸੇਜ ਰਾਹੀਂ ਹਿੰਸਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਇੰਸਟਾਗ੍ਰਾਮ ਪੋਸਟ
ਇੰਸਟਾਗ੍ਰਾਮ ਪੋਸਟ

ਹਿਤੇਸ਼ਾ ਨੇ ਕਿਹਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਮੁਫ਼ਤ ’ਚ ਭੋਜਨ ਮੰਗਿਆ, ਪਰ ਇਹ ਜ਼ੋਮੇਟੋ ਵੱਲੋਂ ਹੀ ਆਫ਼ਰ ਕੀਤਾ ਜਾਂਦਾ ਹੈ ਕਿ ਜੇਕਰ ਖਾਣਾ ਦੇਰ ਨਾਲ ਪਹੁੰਚਾਇਆ ਗਿਆ ਹੋਵੇ ਤਾਂ ਕੀਮਤ ਅਦਾ ਨਹੀਂ ਕਰਨੀ ਪਵੇਗੀ। ਉਹ ਲੋਕ ਜੋ ਇਸ ਘਟਨਾ ਨਾਲ ਜੁੜੇ ਵੀ ਨਹੀਂ ਹਨ, ਉਹ ਇਸ ਮੁੱਦੇ ’ਤੇ ਟਿੱਪਣੀ ਕਰ ਰਹੇ ਹਨ, ਬਿਨ੍ਹਾਂ ਇਸਦੀ ਪਰਵਾਹ ਕੀਤੇ ਕਿ ਉਨ੍ਹਾ ਦੇ ਸ਼ਬਦਾਂ ਦਾ ਕੀ ਅਸਰ ਹੁੰਦਾ ਹੈ।

ਕੁੱਝ ਮਸ਼ਹੂਰ ਹਸਤੀਆਂ ਨੇ ਟਵੀਟ ਕਰ ਮੈਨੂੰ ਘਟਨਾ ਲਈ ਜ਼ਿੰਮੇਵਾਰ ਦੱਸਿਆ, ਜਿਸ ਨਾਲ ਮੈਨੂੰ ਬਹੁਤ ਦੁੱਖ ਹੋਇਆ। ਕਿਉਂਕਿ ਜਿਨ੍ਹਾਂ ਨੂੰ ਮੈਂ ਦੇਖਦੀ ਹਾਂ, ਅਜਿਹੇ ਲੋਕਾਂ ਦੀਆਂ ਟਿੱਪਣੀਆਂ ਦਾ ਪ੍ਰਭਾਵ ਪੈਂਦਾ ਹੈ।

ਸ਼ੋਸ਼ਲ ਮੀਡੀਆ ਰਾਹੀਂ ਮੇਰੇ ’ਤੇ ਸ਼ਿਕਾਇਤ ਵਾਪਸ ਲੈਣ ਦਾ ਦਬਾਓ ਬਣਾਇਆ ਜਾ ਰਿਹਾ ਹੈ। ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲੀ ਨਾਗਰਿਕ ਹਾਂ, ਜੋ ਨਿਆਂ ਪਾਲਿਕਾ ’ਚ ਦ੍ਰਿੜ ਵਿਸ਼ਵਾਸ਼ ਰੱਖਦੀ ਹੈ।

ਮੈਂ ਪੁਲਿਸ ਨਾਲ ਸਹਿਯੋਗ ਕਰ ਰਹੀ ਹਾਂ ਅਤੇ ਬੇਂਗਲੂਰੁ ’ਚ ਹੀ ਹਾਂ। ਬੇਂਗਲੂਰੁ ਮੇਰੇ ਲਈ ਘਰ ਹੈ, ਮੈਂ ਬਸ ਆਪਣੇ ਨਾਲ ਵਾਪਰੀ ਇਸ ਘਟਨਾ ਬਾਰੇ ਦੱਸਣਾ ਚਾਹੁੰਦੀ ਸੀ। ਪਰ ਮੇਰੇ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ । ਮੈਂ ਖ਼ੁਦ ਬੇਂਗਲੂਰੁ ’ਚ ਰਹਿੰਦੀ ਹਾਂ ਅਤੇ ਪਿਛਲੇ ਕੁਝ ਦਿਨ ਮੇਰੇ ਲਈ ਬਹੁਤ ਮੁਸ਼ਕਿਲ ਭਰੇ ਰਹੇ ਹਨ। ਮੈਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। ਜਾਂਚ ਏਜੰਸੀਆਂ ਦੁਆਰਾ ਨਿਰਪੱਖ ਜਾਂਚ ਨਾਲ ਸੱਚਾਈ ਸਾਹਮਣੇ ਆਏਗੀ ਤੇ ਮੈਂ ਇਸ ਲਈ ਕਾਹਲੀ ਹਾਂ।

ਮੈਂ ਆਪਣੀ ਜ਼ਿੰਦਗੀ, ਮਾਨ-ਸਨਮਾਨ ਅਤੇ ਮਨ ਦੀ ਸ਼ਾਂਤੀ ਨੂੰ ਕਿਸੀ ਵੀ ਹਾਲਤ ’ਚ ਜ਼ੋਖਮ ’ਚ ਨਹੀਂ ਪਾਵਾਂਗੀ। ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਜਦੋਂ ਤੱਕ ਉੱਚ ਕਾਨੂੰਨੀ ਮੰਚ ਦੁਆਰਾ ਮੁੱਕਦਮਾ ਪੂਰਾ ਨਾ ਹੋ ਜਾਵੇ, ਉਸ ਸਮੇਂ ਤੱਕ ਕੋਈ ਰਾਏ ਸਾਂਝੀ ਨਾ ਕੀਤੀ ਜਾਵੇ।

ਇਹ ਵੀ ਪੜ੍ਹੋ: ਲੌਕਡਾਊਨ 'ਤੇ ਵੀ ਦਿੱਲੀ ਤੋਂ ਨਹੀਂ ਮੁੜਣਗੇ ਕਿਸਾਨ, ਬਾਰਡਰ 'ਤੇ ਹੀ ਹੋਵੇ ਕੋਰੋਨਾ ਟੀਕਾਕਰਨ

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.