ਹੈਦਰਾਬਾਦ: ਅਫ਼ਗਾਨੀਸਤਾਨ ਤੇ ਤਾਲੀਬਾਨ ਦੇ ਕਬਜੇ ਤੋਂ ਬਾਅਦ ਯੂ-ਟਿਉਬ (YouTube) ਨੇ ਤਾਲੀਬਾਨ ਨਾਲ ਸੰਬੰਧਿਤ ਸਾਰੇ ਅਕਾਉਂਟ ਬੰਦ ਕਰ ਦਿੱਤੇ ਹਨ। ਅਫ਼ਗਾਨਿਸਤਾਨ ਨੂੰ ਅਮਰੀਕਾ ਦਾ ਸਮਰਥਨ ਨਾ ਮਿਲਣ ਤੋਂ ਬਾਅਦ ਤਾਲਿਬਾਨ ਨੇ ਅਫਗਾਨਿਸਤਾਨ ’ਚ ਸੱਤਾ ’ਤੇ ਕਬਜ਼ਾ ਕਰ ਲਿਆ ਹੈ। ਜਿਸ ਤੋਂ ਬਾਅਦ ਉਥੋਂ ਦੇ ਰਾਸ਼ਟਰਪਤੀ ਗਨੀ ਵੀ ਦੇਸ਼ ਛੱਡ ਕੇ ਭੱਜ ਗਏ ਹਨ।
ਇਸ ਤੋਂ ਬਾਅਦ ਕਾਬੂਲ ’ਚ ਆਪਣੀ ਪਹਿਲੀ ਨਿਊਜ਼ ਕਾਨਫਰੰਸ ’ਚ ਤਾਲਿਬਾਨ ਨੇ ਔਰਤਾਂ ਦੇ ਆਧਿਕਾਰਾਂ ਦਾ ਸਨਮਾਨ ਕਰਨ ਅਤੇ ਹੋਰ ਦੇਸ਼ਾਂ ਦੇ ਨਾਲ ਵਧੀਆ ਸੰਬੰਧਾਂ ਦੀ ਤਲਾਸ਼ ਕਰਨ ਤੇ ਅਫ਼ਗਾਨ ਫੌਜ ਦੇ ਸਾਬਕਾ ਮੈਂਬਰਾਂ ਤੋਂ ਬਦਲਾ ਨਹੀਂ ਲੈਣ ਦਾ ਦਾਅਵਾ ਕੀਤਾ ਹੈ।
ਇਸ ਵਿਚਕਾਰ ਅਮਰੀਕਾ ਨੇ ਆਪਣੇ ਹੁਣ ਤੱਕ ਕਾਬੂਲ ਤੋਂ 3,200 ਤੋਂ ਜ਼ਿਆਦਾ ਲੋਕਾਂ ਨੂੰ ਕੱਢਿਆ ਹੈ। ਜਿਸ ’ਚ 1,100 ਲੋਕਾਂ ਨੂੰ ਕੱਲ੍ਹ ਹੀ ਬਾਹਰ ਕੱਢਿਆ ਗਿਆ।
ਜਾਪਾਨ ਦੇ ਪ੍ਰਮੁੱਖ ਬੁਲਾਰੇ ਨੇ ਕਿਹਾ ਕਿ ਅਫ਼ਗਾਨਿਸਤਾਨ 'ਚ ਤਾਲਿਬਾਨ ਅੱਤਵਾਦੀਆਂ ਦਾ ਕਬਜ਼ਾ ਹੋਣ ਤੋਂ ਬਾਅਦ ਜਾਪਾਨ ਅਜੇ ਵੀ ਅਫ਼ਗਾਨਿਸਤਾਨ ’ਚ ਆਪਣੇ ਨਾਗਰਿਕਾਂ ਦੀ ‘ਛੋਟੀ ਗਿਣਤੀ’ ਦੇ ਨਾਲ ਸੰਪਰਕ ’ਚ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਦੀ ਮੰਗ ਕਰ ਰਿਹਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੂਲ ਦੇ ਤਾਲਿਬਾਨ ਦੇ ਨਿਯੰਤਰਣ ’ਚ ਆਉਣ ਤੋਂ ਬਾਅਦ ਵਿਗੜੀ ਸੁਰੱਖਿਆ ਸਥਿਤੀ ਦੇ ਵਿਚਕਾਰ ਜਾਪਾਨ ਨੇ ਇੱਥੇ ਆਪਣੇ ਦੂਤਘਰ ਬੰਦ ਕਰ ਦਿੱਤਾ ਤੇ ਆਖਰੀ 12 ਕਰਮੀਆਂ ਨੂੰ ਕੱਢ ਲਿਆ।