ਪਟਨਾ/ ਬਿਹਾਰ : ਦਿੱਲੀ ਤੋਂ ਪਟਨਾ ਆ ਰਹੀ ਇੰਡੀਗੋ ਦੀ ਫਲਾਈਟ ਵਿੱਚ ਸ਼ਰਾਬੀਆਂ ਦੇ ਹੰਗਾਮੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੰਡੀਗੋ ਫਲਾਈਟ 6E 6383 (Indigo Flight 6E 6383) 'ਚ 3 ਯਾਤਰੀ ਸ਼ਰਾਬ ਪੀ ਕੇ ਹੰਗਾਮਾ ਕਰਨ ਲੱਗੇ। ਸ਼ਰਾਬੀਆਂ ਉੱਤੇ ਕਪਤਾਨ ਨਾਲ ਵੀ ਕੁੱਟਮਾਰ (Drunken Ruckus in Indigo flight) ਅਤੇ ਏਅਰ ਹੋਸਟੇਸ ਨਾਲ ਵੀ ਦੁਰਵਿਵਹਾਰ ਕੀਤੇ ਜਾਣ ਦੋਸ਼ ਹਨ। ਦਿੱਲੀ ਤੋਂ ਸਵਾਰ ਹੁੰਦੇ ਹੀ ਯਾਤਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਫਲਾਈਟ ਕਰਮਚਾਰੀਆਂ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਹੁੜਦੰਗ ਮਚਾਉਣਾ ਜਾਰੀ ਰੱਖਿਆ। ਜਿਵੇਂ ਹੀ ਤਿੰਨੋਂ ਰਾਤ ਕਰੀਬ 10 ਵਜੇ ਪਟਨਾ ਹਵਾਈ ਅੱਡੇ 'ਤੇ ਉਤਰੇ, ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਕ ਯਾਤਰੀ ਫ਼ਰਾਰ : ਫਲਾਈਟ 'ਚ ਹੰਗਾਮਾ ਕਰਨ ਵਾਲਾ ਯਾਤਰੀ ਪਿੰਟੂ ਫਰਾਰ ਹੋ ਗਿਆ, ਜਦਕਿ 2 ਯਾਤਰੀਆਂ ਦੀ ਪਛਾਣ ਨਿਤਿਨ ਕੁਮਾਰ ਅਤੇ ਰੋਹਿਤ ਕੁਮਾਰ ਵਜੋਂ ਹੋਈ ਹੈ ਜਿਸ ਨੂੰ CISF ਨੇ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਯਾਤਰੀ ਪਹਿਲਾਂ ਤਾਂ ਸਿਆਸਤਦਾਨਾਂ ਦੀ ਧੌੰਸ ਦਿਖਾਉਣ ਲੱਗੇ ਤੇ ਫਿਰ ਖੁਦ ਨੂੰ ਪੱਤਰਕਾਰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਸੀਆਈਐਸਐਫ ਨੇ ਦੋਵਾਂ ਯਾਤਰੀਆਂ ਨੂੰ ਕਾਬੂ (Drunkards Beat Up Air Hostess and Captain) ਕਰ ਲਿਆ ਹੈ।
ਹਾਜੀਪੁਰ ਦੇ ਰਹਿਣ ਵਾਲੇ ਦੋਵੇਂ ਯਾਤਰੀ : ਫੜੇ ਗਏ ਦੋਵੇਂ ਯਾਤਰੀ ਹਾਜੀਪੁਰ ਦੇ ਰਹਿਣ ਵਾਲੇ ਹਨ। ਸੀਆਈਐਸਐਫ ਨੇ ਦੋਵਾਂ ਯਾਤਰੀਆਂ ਨੂੰ ਏਅਰਪੋਰਟ ਥਾਣੇ ਦੇ ਹਵਾਲੇ ਕਰ ਦਿੱਤਾ ਹੈ। ਜਦੋਂ ਏਅਰਪੋਰਟ ਥਾਣੇ ਦੇ ਅਧਿਕਾਰੀ ਨੇ ਬ੍ਰੇਥ ਐਨਾਲਾਈਜ਼ਰ ਨਾਲ ਉਨ੍ਹਾਂ ਦੀ ਜਾਂਚ ਕੀਤੀ ਤਾਂ ਪੁਸ਼ਟੀ ਹੋਈ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਖ਼ਬਰ ਲਿਖੇ ਜਾਣ ਤੱਕ ਦੋਵਾਂ ਯਾਤਰੀਆਂ ਨੂੰ ਏਅਰਪੋਰਟ ਥਾਣੇ ਵਿੱਚ ਰੱਖਿਆ ਗਿਆ ਹੈ। ਫਿਲਹਾਲ ਸਥਾਨਕ ਪੁਲਿਸ ਏਅਰਪੋਰਟ ਤੋਂ ਫ਼ਰਾਰ ਪਿੰਟੂ ਕੁਮਾਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ (Drunkards Beat Up Air Hostess and Captain) ਕਰ ਰਹੀ ਹੈ। ਇਸੇ ਮਾਮਲੇ ਵਿੱਚ ਏਅਰਲਾਈਨਜ਼ ਕੰਪਨੀ ਵੱਲੋਂ ਉਸ ਦਾ ਨਾਮ ਪਤਾ ਵੀ ਉਪਲਬਧ ਕਰਵਾਇਆ ਗਿਆ ਹੈ।
ਫਲਾਈਟ 'ਚ ਵਧ ਰਹੀਆਂ ਹਨ ਅਜਿਹੀਆਂ ਘਟਨਾਵਾਂ: ਦੱਸ ਦੇਈਏ ਕਿ ਹਾਲ ਹੀ 'ਚ ਫਲਾਈਟ ਵਿੱਚ ਅਜਿਹੀਆਂ ਘਟਨਾਵਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ 'ਚ ਇਕ ਮਾਮਲੇ ਵਿੱਚ ਯਾਤਰੀ ਨੇ ਜਹਾਜ਼ 'ਚ ਸਹਿ ਮਹਿਲਾ ਯਾਤਰੀ ਉੱਤੇ ਪਿਸ਼ਾਬ ਕੀਤਾ ਸੀ। ਇੱਕ ਮਾਮਲੇ ਵਿੱਚ, ਇਹ ਦੋਸ਼ ਲਗਾਇਆ ਗਿਆ ਸੀ ਕਿ ਇੱਕ ਨਸ਼ੇ ਦੀ ਹਾਲਤ ਵਿੱਚ ਯਾਤਰੀ ਨੇ ਆਪਣੀ ਮਹਿਲਾ ਸਹਿ-ਯਾਤਰੀ ਦੇ ਕੰਬਲ 'ਤੇ (Man urinated on female passengers blanket) ਪਿਸ਼ਾਬ ਕੀਤਾ ਹੈ। ਇਸ ਦੇ ਨਾਲ ਹੀ, ਮਾਮਲੇ 'ਚ ਕੋਈ ਸ਼ਿਕਾਇਤ ਦਰਜ ਨਾ ਹੋਣ ਕਾਰਨ ਯਾਤਰੀ ਨੂੰ ਜਾਣ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਉਸ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ: ਸੰਘਣੀ ਧੁੰਦ ਕਾਰਨ ਯੂਪੀ 'ਚ ਹਵਾਈ ਸੇਵਾ ਡਾਮਾਡੋਲ, ਕਈ ਉਡਾਣਾਂ 'ਚ ਘੰਟਿਆਂ ਦੀ ਦੇਰੀ