ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) 'ਤੇ ਸੱਤਾ ਹਾਸਲ ਕਰਨ ਲਈ ਵੱਖਵਾਦੀ ਤਾਕਤਾਂ ਨਾਲ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਯੂਥ ਕਾਂਗਰਸ ਨੇ ਕਿਹਾ ਕਿ ਪੰਜਾਬ ਕਦੇ ਵੀ ਵੱਖਵਾਦੀ ਤਾਕਤਾਂ ਨੂੰ ਸਵੀਕਾਰ ਨਹੀਂ ਕਰੇਗਾ। ਯੂਥ ਕਾਂਗਰਸ ਦੇ ਮੈਂਬਰਾਂ ਨੇ ਦਿੱਲੀ ਵਿੱਚ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਰਾਏਸੀਨਾ ਰੋਡ ’ਤੇ ਸਥਿਤ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਉਨ੍ਹਾਂ ਨੂੰ ਰੋਕ ਦਿੱਤਾ।
ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀਵੀ (Indian Youth Congress President Srinivas BV) ਨੇ ਕਿਹਾ, "ਕੇਜਰੀਵਾਲ ਵੱਖਵਾਦੀਆਂ ਨਾਲ ਮਿਲ ਕੇ ਪੰਜਾਬ ਨੂੰ ਭਾਰਤ ਤੋਂ ਵੱਖ ਕਰਕੇ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਸੀ।"
ਉਨ੍ਹਾਂ ਸਵਾਲ ਕੀਤਾ ਕਿ ਕੀ ਕੇਜਰੀਵਾਲ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ? ਕੀ ਅਰਵਿੰਦ ਕੇਜਰੀਵਾਲ ਨੇ ਸੱਤਾ ਹਾਸਲ ਕਰਨ ਲਈ ਵੱਖਵਾਦ ਅਤੇ ਖਾਲਿਸਤਾਨ ਨਾਲ ਜੁੜੇ ਲੋਕਾਂ ਦਾ ਪੱਖ ਲਿਆ? ਕੀ ਅਰਵਿੰਦ ਕੇਜਰੀਵਾਲ ਦਾ ਅਜਿਹੀਆਂ ਵੱਖਵਾਦੀ ਜਥੇਬੰਦੀਆਂ ਅਤੇ ਸਮੂਹਾਂ ਨਾਲ ਕੋਈ ਸਬੰਧ ਹੈ?
ਸ੍ਰੀਨਿਵਾਸ ਨੇ ਕਿਹਾ, 'ਆਪ' ਦੇ ਸੰਸਥਾਪਕ ਕੁਮਾਰ ਵਿਸ਼ਵਾਸ ਇਹੀ ਕਹਿ ਰਹੇ ਹਨ ਅਤੇ ਵਿਸ਼ਵਾਸ ਕਰੋ, ਹਰ ਪੰਜਾਬੀ, ਹਰ ਦੇਸ਼ ਵਾਸੀ ਤੁਹਾਡੇ ਨਾਪਾਕ ਮਨਸੂਬਿਆਂ ਤੋਂ ਜਾਣੂ ਹੈ। ਪੰਜਾਬ ਦੇ ਲੋਕ ਇਸ ਲਈ ਕਦੇ ਵੀ ਤਿਆਰ ਨਹੀਂ ਹੋਵੇਗੀ।
ਭਾਰਤੀ ਯੂਥ ਕਾਂਗਰਸ ਦੇ ਰਾਸ਼ਟਰੀ ਮੀਡੀਆ ਇੰਚਾਰਜ ਰਾਹੁਲ ਰਾਓ ਨੇ ਕਿਹਾ, 'ਆਪ' ਠੀਕ ਨਹੀਂ ਹੈ! ਇਹ ਗੱਲ 'ਆਪ' ਦੇ ਸੰਸਥਾਪਕ ਕੁਮਾਰ ਵਿਸ਼ਵਾਸ ਜੀ ਕਹਿ ਰਹੇ ਹਨ ਅਤੇ ਮੇਰਾ ਵਿਸ਼ਵਾਸ ਕਰੋ, ਹਰ ਪੰਜਾਬੀ, ਹਰ ਦੇਸ਼ ਵਾਸੀ 'ਆਪ' ਦੇ ਕਾਲੇ ਇਰਾਦਿਆਂ ਨੂੰ ਜਾਣਦਾ ਹੈ, ਪੰਜਾਬ ਦੇ ਲੋਕ ਇਸ ਲਈ ਕਦੇ ਵੀ ਤਿਆਰ ਨਹੀਂ ਹੋਣਗੇ।
ਪ੍ਰਦਰਸ਼ਨ ਦੌਰਾਨ ਯੂਥ ਕਾਂਗਰਸ ਦੇ ਵਰਕਰਾਂ ਨੇ ਕੇਜਰੀਵਾਲ ਦਾ ਪੁਤਲਾ ਵੀ ਫੂਕਿਆ। ਹਾਲਾਂਕਿ ਇਸ ਤੋਂ ਪਹਿਲਾਂ ਅੱਜ 'ਆਪ' ਦੇ ਬੁਲਾਰੇ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ 'ਚ ਵਿਸ਼ਵਾਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, 'ਕੁਮਾਰ ਵਿਸ਼ਵਾਸ ਨੇ ਫਰਜ਼ੀ ਵੀਡੀਓ ਜਾਰੀ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ 'ਅੱਤਵਾਦੀ' ਹਨ। ਕੁਮਾਰ ਵਿਸ਼ਵਾਸ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਣ ਦੇ ਇਰਾਦੇ ਨਾਲ ਵੀਡੀਓ ਨੂੰ ਪ੍ਰਸਾਰਿਤ ਕਰ ਰਹੇ ਹਨ। ਮਿੰਟਾਂ ਬਾਅਦ ਕਾਂਗਰਸ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਕੇਜਰੀਵਾਲ ਨੂੰ 'ਅੱਤਵਾਦੀ' ਕਿਹਾ। ਕਾਂਗਰਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਅਜਿਹਾ ਹੀ ਕੀਤਾ।
ਗੌਰਤਲਬ ਹੈ ਕਿ 117 ਮੈਂਬਰੀ ਪੰਜਾਬ ਵਿਧਾਨ ਸਭਾ ਲਈ 20 ਫਰਵਰੀ ਨੂੰ ਵੋਟਿੰਗ ਹੋਣੀ ਹੈ।
ਇਹ ਵੀ ਪੜ੍ਹੋ: 15 ਲੱਖ ਖਾਤਿਆਂ ’ਚ ਪਾਉਣ ਨੂੰ ਲੈਕੇ PM ਮੋਦੀ ’ਤੇ ਵਰ੍ਹੇ ਰਾਹੁਲ ਗਾਂਧੀ