ਚੰਡੀਗੜ੍ਹ : ਵੀਰਵਾਰ ਨੂੰ ਵਾਟਸਐਪ 'ਤੇ ਇਕ ਵੀਡੀਓ ਆਈ ਸੀ, ਜਿਸ ਨੂੰ ਦੇਖ ਕੇ ਹਿੰਦੂਆਂ 'ਚ ਕਾਫ਼ੀ ਰੋਸ ਪਾਇਆ ਗਿਆ ਸੀl ਇਹ ਗੁੱਸਾ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਇਸ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈl ਅਗਲੇ ਦਿਨ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਜਰੰਗ ਦਲ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ।
ਰਾਸ਼ਟਰੀ ਬਜਰੰਗ ਦਲ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਨਰੇਸ਼ ਕੁਮਾਰ ਵਜੋਂ ਹੋਈ ਹੈ। ਉਰਫ ਕਾਲੀਆ ਅਤੇ ਦਿਨੇਸ਼ ਵਾਸੀ ਇੰਦਰਾ ਕਲੋਨੀ ਚੰਡੀਗੜ੍ਹ, ਕੁਮਾਰ ਦੇ ਖਿਲਾਫ 295 ਏ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਸ਼ਿਕਾਇਤ ਮਿਲੀ ਸੀ ਕਿ ਸ਼ਿਵਲਿੰਗ ਉੱਤੇ ਬੀਅਰ ਚੜ੍ਹਾਉਣ ਦੀ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਉੱਤੇ ਸ਼ਿਕਾਇਤਕਤਾ ਇੰਦਰਾ ਕਾਲੋਨੀ ਨਿਵਾਸੀ ਅਤੇ ਕਥਿਤ ਬਜਰੰਗ ਦਲ ਦਾ ਵਰਕਰ ਰਾਜ ਕੁਮਾਰ ਸੈਣੀ ਦੀ ਸ਼ਿਕਾਇਤ ਦੇ ਆਧਰ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਨੌਜਵਾਨ ਮੁਲਜ਼ਮਾਂ ਨੇ ਆਪਣੇ ਮੋਬਾਇਲ ਤੋਂ ਹੀ ਇਹ ਵੀਡੀਓ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਸ਼ਿਵਲਿੰਗ ਉੱਤੇ ਭੰਗ ਚੜ੍ਹਾਈ ਜਾਂਦੀ ਹੈ ਤਾਂ ਅਸੀਂ ਬੀਅਰ ਚੜ੍ਹਾ ਦਿੱਤੀ। ਸੋ, ਪੁਲਿਸ ਵਲੋਂ ਉਨ੍ਹਾਂ ਉੱਤੇ ਮੁਲਜ਼ਮਾਂ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ 295 ਏ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੋ ਨੌਜਵਾਨਾਂ ਵੱਲੋਂ ਸ਼ਿਵਲਿੰਗ ਨੂੰ ਬੀਅਰ ਨਾਲ ਅਭਿਸ਼ੇਕ ਕੀਤਾ ਗਿਆ ਹੈ। ਜੋ ਇੰਨ੍ਹਾਂ ਨੌਜਵਾਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਇੱਕ ਨੌਜਵਾਨ ਵੱਲੋਂ ਬੀਅਰ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕੀਤਾ ਗਿਆ ਅਤੇ ਦੂਸਰੇ ਨੌਜਵਾਨ ਵੱਲੋਂ ਵੀਡੀਓ ਬਣਾਈ ਗਈ ਹੈ। ਇਹ ਦੋਵੇਂ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਦੱਸੇ ਜਾ ਰਹੇ ਹਨ ਅਤੇ ਜਿਸ ਦੇ ਚੱਲਦੇ ਹੀ ਉਨ੍ਹਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਦੇਹਾਂਤ