ETV Bharat / bharat

ਮ੍ਰਿਤਕ ਸਾਗਰ ਦੀ ਮਾਂ ਬੋਲੀ- ਸੁਸ਼ੀਲ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ, ਤਾਂ ਹੀ ਮੇਰੇ ਪੁੱਤ ਨੂੰ ਇਨਸਾਫ਼ ਮਿਲੇਗਾ - ਛਤਰਸਾਲ ਸਟੇਡਿਅਮ

18 ਦਿਨਾਂ ਦੇ ਬਾਅਦ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸੁਸ਼ੀਲ ਕੁਮਾਰ ਉੱਤੇ ਸਾਗਰ ਪਹਿਲਵਾਨ ਦੀ ਹੱਤਿਆ ਕਰਨ ਦਾ ਇਲਜ਼ਾਮ ਹੈ। ਸੁਸ਼ੀਲ ਕੁਮਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਈਟੀਵੀ ਭਾਰਤ ਦੀ ਟੀਮ ਨੇ ਸਾਗਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ।

ਫ਼ੋਟੋ
ਫ਼ੋਟੋ
author img

By

Published : May 24, 2021, 12:55 PM IST

ਸੋਨੀਪਤ: 18 ਦਿਨਾਂ ਦੇ ਬਾਅਦ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸੁਸ਼ੀਲ ਕੁਮਾਰ ਉੱਤੇ ਸਾਗਰ ਪਹਿਲਵਾਨ ਦੀ ਹੱਤਿਆ ਕਰਨ ਦਾ ਇਲਜ਼ਾਮ ਹੈ। ਸੁਸ਼ੀਲ ਕੁਮਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਈਟੀਵੀ ਭਾਰਤ ਦੀ ਟੀਮ ਨੇ ਸਾਗਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ। ਸਾਗਰ ਦੇ ਪਿਤਾ ਅਸ਼ੋਕ ਧਨਖੜ ਦਾ ਕਹਿਣਾ ਹੈ ਕਿ ਉਹ ਹੁਣ ਇਨਸਾਫ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਪੁਲਿਸ ‘ਤੇ ਪੂਰਾ ਭਰੋਸਾ ਹੈ। ਹਾਲਾਂਕਿ ਸੁਸ਼ੀਲ ਪੁਲਿਸ ਨਾਲ ਅੱਖ ਮਿਚੋਲੀ ਦੀ ਖੇਡ ਖੇਡ ਰਿਹਾ ਸੀ, ਪਰ ਹੁਣ ਪੁਲਿਸ ਨੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਵੇਖੋ ਵੀਡੀਓ

ਸੁਸ਼ੀਲ ਨੂੰ ਦਿੱਤੀ ਜਾਵੇ ਫਾਂਸੀ ਦੀ ਸਜਾ

ਸਾਗਰ ਦੀ ਮਾਂ ਨੇ ਈਟੀਵੀ ਭਾਰਤ ਦੇ ਰਾਹੀਂ ਸਰਕਾਰ ਤੋਂ ਸੁਸ਼ੀਲ ਕੁਮਾਰ ਨੂੰ ਫਾਂਸੀ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੁਸ਼ੀਲ ਕੁਮਾਰ ਨੂੰ ਜਲਦ ਤੋਂ ਜਲਦ ਫਾਂਸੀ ਦਿੱਤੀ ਜਾਵੇ। ਨਾਲ ਹੀ, ਉਸ ਨੂੰ ਹੁਣ ਖੇਡ ਅਤੇ ਸਟੇਡੀਅਮ ਤੋਂ ਬਿਲਕੁਲ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੁਸ਼ੀਲ ਕੁਮਾਰ ਦੇ ਸਾਰੇ ਮੈਡਲ ਵੀ ਸਰਕਾਰ ਨੂੰ ਲੈਣੇ ਚਾਹੀਦੇ ਹਨ।

ਛਤਰਸਾਲ ਸਟੇਡਿਅਮ ਬਣ ਚੁੱਕਿਆ ਬਦਮਾਸ਼ਾਂ ਦਾ ਅੱਡਾ

ਸਾਗਰ ਦੇ ਫੁਫੜ ਰਾਜੇਸ਼ ਦਾ ਕਹਿਣਾ ਹੈ ਕਿ ਉਹ ਅਦਾਲਤ ਉੱਤੇ ਪੂਰਾ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਵਿੱਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੁਸ਼ੀਲ ਕੁਮਾਰ ਵਰਗੇ ਅਪਰਾਧੀ ਨੂੰ ਤੁਰੰਤ ਫਾਂਸੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਗ੍ਰਹਿ ਮੰਤਰਾਲੇ ਤੋਂ ਮੰਗ ਕਰਦੇ ਹਾਂ ਕਿ ਉਸ ਨੂੰ ਤੁਰੰਤ ਛਤਰਸਾਲ ਸਟੇਡੀਅਮ ਤੋਂ ਹਟਾ ਦਿੱਤਾ ਜਾਵੇ। ਇਸ ਦੌਰਾਨ ਉਸ ਦੇ ਫੁਫੜ ਨੇ ਇਹ ਵੀ ਕਿਹਾ ਕਿ ਛਤਰਸਾਲ ਸਟੇਡੀਅਮ ਗੁੰਡਿਆਂ ਦਾ ਅੱਡਾ ਬਣ ਗਿਆ ਹੈ। ਇੱਥੋਂ ਦੀ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਕਢ ਰਹੇ ਹਨ।

ਦਿੱਲੀ ਅਤੇ ਹਰਿਆਣਾ ਦੀ ਸਰਕਾਰ ਕਿਉਂ ਚੁੱਪ ਹੈ?

ਸਾਗਰ ਦੇ ਮਾਮੇ ਆਨੰਦ ਧਨਖੜ ਦਾ ਕਹਿਣਾ ਹੈ ਕਿ ਸਾਗਰ ਦੀ ਹੱਤਿਆ ਕਰਨ ਦਾ ਘਿਣਾਉਣਾ ਕੰਮ 35-40 ਲੋਕਾਂ ਨੇ ਕੀਤਾ ਹੈ। ਇਨ੍ਹਾਂ ਵਿੱਚ ਪਹਿਲਵਾਨ, ਗੈਂਗਸਟਰ ਅਤੇ ਕਈ ਕਿਸਮਾਂ ਦੇ ਬਦਮਾਸ਼ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਛਤਰਸਾਲ ਸਟੇਡੀਅਮ ਵਿੱਚ ਇੱਕ ਵੀ ਕੈਮਰਾ ਨਹੀਂ ਲਗਿਆ ਹੋਇਆ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਉੱਥੇ ਸ਼ਰਾਰਤੀ ਅਨਸਰਾਂ ਦਾ ਆਉਣ ਜਾਣ ਹੈ। ਇਸ ਕਤਲ ਮਾਮਲੇ ਵਿੱਚ ਕਿਸੇ ਇੱਕ ਬਦਮਾਸ਼ ਦਾ ਹੱਥ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁੱਤਰ ਸਾਡਾ ਹਰਿਆਣਾ ਦਾ ਸੀ, ਮਾਰਿਆ ਉਸ ਨੂੰ ਦਿੱਲੀ ਵਿੱਚ ਗਿਆ ਤਾਂ ਆਖਰ ਦੋਵੇਂ ਸਰਕਾਰਾਂ ਚੁੱਪ ਕਿਉਂ ਹਨ? ਨਾ ਹੀ ਦਿੱਲੀ ਸਰਕਾਰ ਵੱਲੋਂ ਕਿਸੇ ਨੂੰ ਫੋਨ ਆਇਆ ਨਾ ਹੀ ਹਰਿਆਣਾ ਤੋਂ।

ਕੀ ਹੈ ਪੂਰਾ ਮਾਮਲਾ?

ਪੁਲਿਸ ਦੇ ਮੁਤਾਬਕ, 4 ਮਈ 2021 ਨੂੰ ਰਾਤ ਕਰੀਬ 1 -2 ਵਜੇ ਦਿੱਲੀ ਦੇ ਛਤਰਸਾਲ ਸਟੇਡਿਅਮ ਵਿੱਚ ਸੁਸ਼ੀਲ ਕੁਮਾਰ ਆਪਣੇ ਕੁਝ ਸਾਥੀਆਂ ਨਾਲ ਮੌਜੂਦ ਸੀ। ਸਾਗਰ ਅਤੇ ਉਸ ਦੇ ਕੁਝ ਦੋਸਤ ਸੁਸ਼ੀਲ ਦੇ ਸਾਥੀਆਂ ਨੂੰ ਸਟੇਡੀਅਮ ਵਿੱਚ ਲੈ ਆਏ। ਇੱਥੇ ਸੁਸ਼ੀਲ ਕੁਮਾਰ ਅਤੇ ਉਸਦੇ ਸਾਥੀਆਂ ਨੇ ਸਾਗਰ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦਾ ਕਤਲ ਕਰ ਦਿੱਤਾ। ਉਸ ਤੋਂ ਬਾਅਦ ਹੀ ਸੁਸ਼ੀਲ ਕੁਮਾਰ ਫਰਾਰ ਸੀ। ਪਰ 23 ਮਈ ਨੂੰ ਉਸ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.