ETV Bharat / bharat

Punjab Election 2022: 'ਦ ਗ੍ਰੇਟ ਖਲੀ' ਦੀ ਸਿਆਸਤ 'ਚ ਐਂਟਰੀ, ਭਾਜਪਾ 'ਚ ਸ਼ਾਮਲ - ਭਾਜਪਾ 'ਚ ਸ਼ਾਮਲ

ਹੁਣ 'ਦ ਗ੍ਰੇਟ ਖਲੀ' ਪਹਿਲਵਾਨੀ ਤੋਂ ਸਿਆਸੀ ਅਖਾੜੇ ਵਿੱਚ ਆ ਚੁੱਕੇ ਹਨ। ਅੱਜ ਦਲੀਪ ਸਿੰਘ ਰਾਣਾ ਉਰਫ਼ 'ਦ ਗ੍ਰੇਟ ਖਲੀ' ਭਾਜਪਾ ਵਿੱਚ ਸ਼ਾਮਲ ਹੋਏ ਹਨ।

The Great Khali Joins BJP in Delhi
The Great Khali Joins BJP in Delhi
author img

By

Published : Feb 10, 2022, 2:19 PM IST

Updated : Feb 10, 2022, 3:21 PM IST

ਨਵੀਂ ਦਿੱਲੀ: ਸਾਬਕਾ WWE ਚੈਂਪੀਅਨ ਦਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ਨੇ ਭਾਜਪਾ ਨਾਲ ਆਪਣੀ ਸਿਆਸੀ ਪਾਰੀ ਸ਼ੁਰੂ ਕਰ ਦਿੱਤੀ ਹੈ। ਅੱਜ ਦਲੀਪ ਸਿੰਘ ਰਾਣਾ ਉਰਫ਼ 'ਦ ਗ੍ਰੇਟ ਖਲੀ' ਦਿੱਲੀ 'ਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਹ ਸਵੇਰ ਭਾਜਪਾ ਦੇ ਹੈਡਕੁਆਟਰ ਪਹੁੰਚੇ, ਜਿਥੇ ਉਨ੍ਹਾਂ ਬੀਜੇਪੀ ਨੂੰ ਜੁਆਇੰਨ ਕੀਤਾ।

  • " class="align-text-top noRightClick twitterSection" data="">

ਇਸ ਮੌਕੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਭਾਜਪਾ ਦੇ ਅਰੁਣ ਸਿੰਘ, ਸੰਸਦ ਸਿੰਘ ਸੁਨੀਤਾ ਦੁੱਗਲ ਦੀ ਹਾਜ਼ਰੀ ਵਿੱਚ ਖਲੀ ਭਾਜਪਾ 'ਚ ਸ਼ਾਮਲ ਹੋਏ ਹਨ। ਦਿੱਲੀ ਦੇ ਦਫ਼ਤਰ ਵਿੱਚ ਭਾਜਪਾ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੇ ਚੱਲਦਿਆਂ ਜਲਦ ਹੀ ਗ੍ਰੇਟ ਖਲੀ ਪੰਜਾਬ ਚੋਣਾਂ 'ਚ ਪ੍ਰਚਾਰ ਕਰਦੇ ਨਜ਼ਰ ਆਉਣਗੇ।

ਇਸ ਮੌਕੇ ਖਲੀ ਨੇ ਕਿਹਾ ਕਿ ਭਾਜਪਾ 'ਚ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਡਬਲਯੂ.ਡਬਲਯੂ.ਈ ਵਿਚ ਮੈਨੂੰ ਨਾਮ ਅਤੇ ਦੌਲਤ ਦੀ ਕਮੀ ਨਹੀਂ ਸੀ ਪਰ ਦੇਸ਼ ਪ੍ਰਤੀ ਪਿਆਰ ਨੇ ਮੈਨੂੰ ਪਿੱਛੇ ਖਿੱਚ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੰਮ ਦੇਖ ਕੇ ਮੈਂ ਭਾਜਪਾ 'ਚ ਸ਼ਾਮਲ ਹੋਇਆ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਦੀ ਨੀਤੀ ਭਾਰਤ ਨੂੰ ਅੱਗੇ ਲੈ ਕੇ ਜਾਣ ਦੀ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਮੈਂ ਭਾਜਪਾ ਵਿਚ ਸ਼ਾਮਲ ਹੋਇਆ ਹਾਂ। ਪਾਰਟੀ ਜਿੱਥੇ ਵੀ ਮੇਰੀ ਡਿਊਟੀ ਲਗਾਵੇਗੀ, ਮੈਂ ਉਸ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।

ਇਸ ਤੋਂ ਇਲਾਵਾ ਗ੍ਰੇਟ ਖਲੀ ਪੰਜਾਬ ਪੁਲਿਸ 'ਚ ਸੇਵਾਵਾਂ ਨਿਭਾਅ ਚੁੱਕੇ ਹਨ। ਹਾਲਾਂਕਿ ਇਸ ਤੋਂ ਬਾਅਦ ਉਹ ਕੁਸ਼ਤੀ ਰਾਹੀਂ ਵਿਸ਼ਵ ਪੱਧਰ 'ਤੇ ਮਸ਼ਹੂਰ ਹੋ ਗਏ। ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਖਲੀ ਜਲੰਧਰ 'ਚ ਕਾਂਟੀਨੈਂਟਲ ਰੈਸਲਿੰਗ ਅਕੈਡਮੀ (CWE) ਚਲਾ ਰਹੇ ਹਨ, ਜਿੱਥੇ ਉਹ ਨੌਜਵਾਨਾਂ ਨੂੰ ਕੁਸ਼ਤੀ ਦੇ ਗੁਰ ਸਿਖਾਉਂਦੇ ਹਨ।

ਇਹ ਵੀ ਪੜ੍ਹੋ: 11 ਫਰਵਰੀ ਨੂੰ ਪੰਜਾਬ ਦੌਰੇ 'ਤੇ ਆਉਣਗੇ CM ਕੇਜਰੀਵਾਲ ਦੀ ਪਤਨੀ ਤੇ ਧੀ

Last Updated : Feb 10, 2022, 3:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.