ਹੈਦਰਾਬਾਦ : ਵਰਲਡ ਰੋਜ਼ ਡੇਅ (World Rose Day) ਹਰ ਸਾਲ 22 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਹ ਕੈਂਸਰ ਪੀੜਤਾਂ ਨਾਲ ਮਨੁੱਖੀ ਵਿਵਹਾਰ, ਇਲਾਜ ਕਰਨ ਤੇ ਉਨ੍ਹਾਂ ਦੇ ਦੁੱਖ ਸਾਂਝੇ ਕਰਨ ਲਈ ਮਨਾਇਆ ਜਾਂਦਾ ਹੈ।
ਇਸ ਦਾ ਉਦੇਸ਼ ਕੈਂਸਰ ਨਾਲ ਲੜ ਰਹੇ ਲੋਕਾਂ ਨੂੰ ਜੀਣ ਅਤੇ ਉਨ੍ਹਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣ ਲਈ ਪ੍ਰੇਰਤ ਕਰਨਾ ਹੈ। ਗੁਲਾਬ ਦੇ ਫੁੱਲ (ROSE FLOWER) ਨੂੰ ਪਿਆਰ, ਆਪਣਾਪਨ ਤੇ ਦੇਖਭਾਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇਸ ਲਈ ਤੁਸੀਂ ਉਨ੍ਹਾਂ ਨੂੰ ਇੱਕ ਚੰਗਾ ਸੁਨੇਹਾ ਦੇ ਸਕਦੇ ਹੋ। ਕੈਂਸਰ ਪੀੜਤਾਂ ਲਈ ਖ਼ਾਸ ਸੁਨੇਹਾ ਦੇਣ ਦਾ ਦਿਨ
ਕੈਂਸਰ ਪੀੜਤਾਂ ਨੂੰ ਖ਼ਾਸ ਸੁਨੇਹਾ ਦੇਣ ਦਾ ਦਿਨ
ਵਰਲਡ ਰੋਜ਼ ਡੇਅ (World Rose Day) 'ਤੇ, ਕੈਂਸਰ ਪੀੜਤਾਂ ਨੂੰ ਫੁੱਲ ਦੇ ਕੇ, ਜ਼ਿੰਦਗੀ ਦੀ ਸ਼ੁਰੂਆਤ ਦਾ ਸੁਨੇਹਾ ਦਿੱਤਾ ਜਾਂਦਾ ਹੈ ਕਿ ਜੀਵਨ ਅਜੇ ਖ਼ਤਮ ਨਹੀਂ ਹੋਇਆ ਹੈ। ਅਜਿਹੇ ਹਲਾਤਾਂ 'ਚ ਰੋਜ਼ ਡੇਅ ਵਿੱਚ ਫੁੱਲ ਦੇ ਕੇ ਦੱਸਿਆ ਜਾਂਦਾ ਹੈ ਕਿ ਇਹ ਇੱਕ ਸ਼ੁਰੂਆਤ ਹੈ। ਕੈਂਸਰ ਦੇ ਮਰੀਜ਼ ਅਕਸਰ ਇਸ ਬਿਮਾਰੀ ਨੂੰ ਆਪਣੀ ਜ਼ਿੰਦਗੀ ਦਾ ਅੰਤ ਸਮਝਦੇ ਹਨ, ਪਰ ਤੁਸੀਂ ਦੱਸ ਸਕਦੇ ਹੋ ਕਿ ਕੈਂਸਰ ਨਾਲ ਲੜਿਆ ਜਾ ਸਕਦਾ ਹੈ। ਜੀਵਨ ਸ਼ੁਰੂ ਕੀਤਾ ਜਾ ਸਕਦਾ ਹੈ।
ਵਰਲਡ ਰੋਜ਼ ਡੇਅ ਦਾ ਇਤਿਹਾਸ
ਵਰਲਡ ਰੋਜ਼ ਡੇਅ ਕੈਨੇਡਾ ਦੀ ਇੱਕ ਬੱਚੀ ਮੇਲਿੰਡਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਜਦੋਂ 12 ਸਾਲਾ ਬੱਚੀ ਦੇ ਕੈਂਸਰ ਤੋਂ ਪੀੜਤ ਹੋਣ ਦਾ ਪਤਾ ਲੱਗਾ ਤਾਂ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ। ਸਾਸ 1994 ਵਿੱਚ ਜਦੋਂ ਮੇਲਿੰਡਾ ਨੂੰ ਬਲਡ ਕੈਂਸਰ ਹੋਇਆ ਤਾਂ ਡਾਕਟਰਾਂ ਦਾ ਕਹਿਣਾ ਸੀ ਕਿ ਇਹ ਬੱਚੀ 2 ਹਫ਼ਤੇ ਤੋਂ ਜ਼ਿਆਦਾ ਨਹੀਂ ਜੀ ਸਕੇਗੀ। ਮਗਰ ਬੱਚੀ ਨੇ ਹਾਰ ਨਹੀਂ ਮੰਨੀ। ਕੈਂਸਰ ਦੇ ਨਾਲ ਪੂਰੇ 6 ਮਹੀਨੇ ਉਸ ਨੇ ਜ਼ਿੰਦਗੀ ਤੇ ਮੌਤ ਦੀ ਜੰਗ ਲੜੀ। ਬੱਚੀ ਨੇ ਆਪਣੇ ਆਤਮ ਵਿਸ਼ਵਾਸ ਤੇ ਹੌਸਲੇ ਨਾਲ ਡਾਕਟਰਾਂ ਨੂੰ ਗ਼ਲਤ ਸਾਬਿਤ ਕਰ ਦਿੱਤਾ ਹੈ। ਅਜਿਹੇ ਵਿੱਚ ਜਦੋਂ ਸਤੰਬਰ ਦੇ ਮਹੀਨੇ ਵਿੱਚ ਬੱਚੀ ਦੀ ਮੌਤ ਹੋਈ ਤਾਂ ਇਸ ਦਿਨ ਨੂੰ ਕੈਂਸਰ ਦੇ ਖਿਲਾਫ ਜੰਗ ਦੇ ਤੌਰ 'ਤੇ ਮਨਾਉਣ ਦੀ ਸ਼ੁਰੂਆਤ ਹੋਈ। ਇਥੋਂ ਹੀ ਵਰਲਡ ਰੋਜ਼ ਡੇਅ ਦੀ ਸ਼ੁਰੂਆਤ ਹੋਈ।
ਵਰਲਡ ਰੋਜ਼ ਡੇਅ ਦਾ ਮਹੱਤਵ
ਇਸ ਦਿਨ ਕੈਂਸਰ ਮਰੀਜ਼ਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਪੌਜ਼ੀਟਿਵ ਵਿਚਾਰਾਂ ਦੇ ਨਾਲ ਜ਼ਿੰਦਗੀ ਦੀ ਸ਼ੁਰੂਆਤ ਤੇ ਜ਼ਿੰਦਗੀ ਜਿਉਣ ਲਈ ਪ੍ਰੇਰਤ ਕੀਤਾ ਜਾਂਦਾ ਹੈ। ਉਨ੍ਹਾਂ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੈਂਸਰ ਜ਼ਿੰਦਗੀ ਦਾ ਅੰਤ ਨਹੀਂ, ਬਲਕਿ ਇੱਕ ਸ਼ੁਰੂਆਤ ਹੈ ਤੇ ਆਪਣੇ ਜ਼ਜਬੇ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਲੜਨ 'ਚ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਵਿਸ਼ਵ ਸ਼ਾਂਤੀ ਦਿਵਸ 2021: ਜਾਣੋ ਇਸ ਦਿਨ ਦਾ ਇਤਿਹਾਸ ਤੇ ਮਹੱਤਤਾ